ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਨਵੇਂ ਵਿੱਤ ਸਾਲ ਤੋਂ ਪਹਿਲਾਂ ਐਡਵਾਂਸ ਤਕਨੀਕ ਨਾਲ ਸੁਸਜਿਤ ਕੀਤਾ ਜਾਵੇਗਾ ਤਾਂ ਜੋ ਹਰਿਆਣਾ ਦਾ ਇਹ ਮਾਡਲ ਪੂਰੇ ਦੇਸ਼ ਵਿਚ ਅਵੱਲ ਤੇ ਮਿਸਾਲੀ ਬਣ ਸਕੇ। ਇਸ ਤੋਂ ਇਲਾਵਾ, ਵਧੀਆ ਕਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਜਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਉਹ ਅੱਜ ਪੰਚਕੂਲਾ ਦੇ ਲੋਕ ਨਿਰਮਾਣ ਵਿਭਾਗ ਰੇਸਟ ਹਾਊਸ ਵਿਚ ਹਰਿਆਣਾ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਵੱਲੋਂ ਜੀਐਸਟੀ ਦੇ ਰਜਿਸਟ੍ਰੇਸ਼ਨ ਰਿਫੰਡ ਅਤੇ ਇਨਵੇਸਟੀਗੇਸ਼ਨ ਦੇ ਮੁੱਦਿਆਂ ‘ਤੇ ਆਯੋਜਿਤ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ ‘ਤੇ ਪ੍ਰੋਗ੍ਰਾਮ ਦੀ ਅਗਵਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕੀਤੀ। ਸੈਮੀਨਾਰ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਕਮਿਸ਼ਨਰ ਸ਼ੇਖਰ ਵਿਦਿਆਰਥੀ, ਸਹਾਇਕ ਕਮਿਸ਼ਨਰ ਸਿਦਾਰਥ ਜੈਨ ਤੋਂ ਇਲਾਵਾ ਵੱਖ-ਵੱਖ ਸੰਯੁਕਤ ਕਮਿਸ਼ਨਰ ਜਿਲ੍ਹਿਆਂ ਤੋਂ ਆਏ ਜਿਲ੍ਹਾ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਮੋਜੁਦ ਸਨ। ਡਿਪਟੀ ਸੀਐਮ ਜਿਨ੍ਹੈ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਵਿਡ-19 ਦੌਰਾਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਤੀਕੂਲ ਪਰਿਸਥਿਤੀਆਂ ਦੇ ਬਾਵਜੂਦ ਵਿਭਾਗ ਨੇ ਜੀਐਸਟੀ ਤੇ ਹੋਰ ਮਾਮਲਿਆਂ ਵਿਚ ਕੀਤੇ ਗਏ ਸੰਗ੍ਰਹਿ ਵਿਚ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਫੀਲਡ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਹੇ ਸੁਝਾਆਂ ਤੇ ਕੰਮ ਵਿਚ ਆਉਣ ਵਾਲੀ ਰੁਕਾਵਟਾਂ ਨੂੰ ਸੁਨਣ ਬਾਅਦ ਕਿਹਾ ਕਿ ਮੌਜੂਦਾ ਯੁੱਗ ਵਿਚ ਰੋਜਾਨਾ ਨਵੀ ਤਕਨੀਕ ਆ ਰਹੀ ਹੈ ਜਿਸ ਦੇ ਕਾਰਨ ਵਿਭਾਗ ਦੇ ਕੰਪਿਊਟਰ ਦੇ ਹਾਰਡਵੇਅਰ, ਸਾਫਟਵੇਅਰ ਸਮੇਤ ਹੋਰ ਸਿਸਟਮ ਨੂੰ ਅੱਪਗੇ੍ਰਡ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਉਹੀ ਜੂਨੀਅਰ ਅਧਿਕਾਰੀਆਂ ਦੀ ਡਿਊਟੀ ਅਲਾਟ ਵਾਜਬ ਢੰਗ ਨਾਲ ਕਰਨ ਤਾਂ ਜੋ ਕਾਰਜ ਵਿਚ ਨਿਪੁੰਣਤਾ ਅਤੇ ਗੁਣਵੱਤਾ ਆ ਸਕੇ।ਡਿਪਟੀ ਮੁੱਖ ਮੰਤਰੀ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਸ਼ਾ-ਮਾਹਰ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਇਕ ਟੀਮ ਬਨਾਉਣ ਜੋ ਉਤਪਾਦਾਂ ਦੇ ਮੁੱਲ ਦੀ ਲਿਸਟ ਬਨਾਉਣ ਤਾਂ ਜੋ ਕੋਈ ਵੀ ਉਤਪਾਦਕ ਅੰਡਰ-ਬਿੱਲ ਬਣਾ ਕੇ ਟੈਕਸ ਦੀ ਚੋਰੀ ਨਾ ਕਰ ਪਾਵੇ। ਉਨ੍ਹਾਂ ਨੇ ਫੀਲਡ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਸੁਝਾਅ ਦੇਣ ਦੀ ਅਪੀਲ ਕੀਤੀ ਤਾਂ ਜੋ ਸਿਸਟਮ ਨੂੰ ਪਾਰਦਰਸ਼ੀ ਤੇ ਮਜਬੂਤ ਬਣਾਇਆ ਜਾ ਸਕੇ, ਇਸ ਤੋਂ ਕਾਰਜ ਵਿਚ ਤੇਜੀ ਆਵੇਗੀ ਅਤੇ ਡਿਜੀਟਲੀ ਫ੍ਰਾਡ ਨੂੰ ਰੋਕਿਆ ਜਾ ਸਕੇਗਾ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੈਮੀਨਾਰ ਨੂੰ ਡਿਪਟੀ ਮੁੱਖ ਮੰਤਰੀ ਦੀ ਸੋਚ ਦਾ ਹਿੱਸਾ ਦਸਦੇ ਹੋਏ ਕਿਹਾ ਕਿ ਵੈਟ ਦੇ ਬਾਅਦ ਜੀਐਸਟੀ ਸ਼ੁਰੂ ਹੋਣ ‘ਤੇ ਪਿਛਲੇ 3-4 ਸਾਲਾਂ ਵਿਚ ਟੈਕਸ ਨੂੰ ਇਕੱਠਾ ਕਰਨ ਵਿਚ ਕਾਫੀ ਚਨੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਅੱਜ ਦੇ ਸੈਮੀਨਾਰ ਵਿਚ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਮਹਤੱਵਪੂਰਣ ਬਦਲਾਅ ਹੋਣਗੇ। ਉਨ੍ਹਾਂ ਨੇ ਦਸਿਆ ਕਿ ਟੈਕਸ ਚੋਰੀ ਨਾਲ ਸਬੰਧਿਤ ਐਫਆਈਆਰ, ਕੇਸ ਦੀ ਜਾਂਚ, ਕੰਪਿਊਟਰ ਦੇ ਆਰਡਵੇਅਰ, ਆਈਟੀ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟੈਕਸ ਦੇ ਰਿਫੰਡ ਆਦਿ ਦੀ ਸਖਿਲਾਈ ਦੇ ਬਾਰੇ ਵਿਚ ਆਏ ਸੁਝਾਆਂ ‘ਤੇ ਵਿਭਾਗ ਵੱਲੋਂ ਜਲਦੀ ਕਾਰਵਾਈ ਕੀਤੀ ਜਾਵੇਗੀ।