ਕੈਪਟਨ ਅਮਰਿੰਦਰ ਸਰਕਾਰ, ਜ਼ਮੀਨੀ ਤੌਰ ‘ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਦਾਖਲਾ ਤੇ ਡਿਗਰੀਆਂ ਲਈ ਕੋਈ ਕਾਰਵਾਈ ਨਹੀਂ — ਕੈਂਥ
ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਤੇ ਦਲਿਤ ਸੰਘਰਸ਼ ਮੋਰਚਾ ਨੇ ਅੱਜ ਕੈਪਟਨ ਸਰਕਾਰ ਦੇ ਖਿਲਾਫ਼ ਅੱਧੇ ਨੰਗੇ ਬੈਠ ਹੋ ਕੇ ਰੈਲੀ ਗਰਾਊਂਡ 25 ਸੈਕਟਰ ਚੰਡੀਗੜ੍ਹ ਵਿਚ ਗਿਆਰਵੇਂ ਦਿਨ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਦਾਖਲਾ ਤੇ ਡਿਗਰੀਆਂ ਅਤੇ ਸਰਟੀਫਿਕੇਟ ਨਾ ਦੇਣ ਦੇ ਵਿਰੁੱਧ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਜਾਰੀ ਹੈ।ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ, “ਸਾਡਾ ਵਿਰੋਧ 28 ਦਸੰਬਰ ਤੋਂ ਚੱਲ ਰਿਹਾ ਹੈ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਪ੍ਰਸਤਾਵ ਭੇਜਿਆ। ਪਿਛਲੇ 2020-21 ਵਿੱਦਿਅਕ ਵਰ੍ਹੇ ਵਿਚ 3 ਲੱਖ ਵਿਦਿਆਰਥੀਆਂ ਦੇ ਕਾਲਜਾਂ ਵਿਚ ਦਾਖਲੇ ਤੋਂ ਇਨਕਾਰ ਕੀਤੇ ਗਏ ਅਤੇ 7 ਲੱਖ ਵਿਦਿਆਰਥੀਆਂ ਨੂੰ, ਜੋ ਪਿਛਲੇ 4 ਸਾਲਾਂ ਤੋਂ ਪੰਜਾਬ ਵਿਚ ਕਾਲਜਾਂ / ਯੂਨੀਵਰਸਿਟੀਆਂ ਦੁਆਰਾ ਡਿਗਰੀ / ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਚੁੱਕੇ ਹਨ ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮੌਸਮ ਵਿਚ ਧਰਨਾਕਾਰੀਆਂ ਦੇ ਹੌਂਸਲੇ ਬੁਲੰਦ ਹਨ ਜਦੋਂ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਲੱਖਾਂ ਗਰੀਬੀ ਰੇਖਾ ਤੋਂ ਹੇਠਾਂ ਜਿਦੰਗੀ ਜਿਊਂਦੇ ਪ੍ਰੀਵਾਰਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ ਹੈ। ਸ਼ਾਜਿਸ਼ ਨੂੰ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਤੇ ਦਲਿਤ ਸੰਘਰਸ਼ ਮੋਰਚਾ ਦੇ ਆਗੂਆਂ ਕਿਸੇ ਕੀਮਤ ਤੇ ਬਰਦਾਸ਼ਤ ਨਾਲ ਕਰਨਗੇ। ਸਮੁੱਚਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਇਸ ਸਰਕਾਰ ਵਿਚ ਮੰਤਰੀਆਂ ਦੀ ਅਯੋਗਤਾ ਅਤੇ ਲਾਲਚ ਦਾ ਨਤੀਜਾ ਹੈ, ਖ਼ਾਸਕਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ ਜਿਸ ‘ਤੇ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਹੈ। ਇਸ ਮੌਕੇ ਤੇ ਮੋਹਿਤ ਭਾਰਤਵਾਜ਼,ਜਸਵੀਰ ਸਿੰਘ ਮਹਿਤਾ, ਸਰਜੀਤ ਸਿੰਘ ਰੰਗੀਆਂ, ਰਾਜਪਾਲ ਸਿੰਘ ਨਫਰੀ, ਗਗਨਦੀਪ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਗੁਰਦੀਪ ਸਿੰਘ, ਬੱਗਾ ਸਿੰਘ, ਕ੍ਰਿਪਾਲ ਸਿੰਘ, ਰਜਵਿੰਦਰ ਸਿੰਘ ਗੱਡੂ,ਜਸਵਿੰਦਰ ਸਿੰਘ ਰਾਹੀਂ ਆਦਿ ਮੌਜੂਦ ਸਨ।