ਫਿਰੋਜ਼ਪੁਰ – ਸਮੂਹ ਕਿਸਾਨ ਜਥੇਬੰਦੀਆਂ ਤੇ ਜ਼ੀਰਾ ਸ਼ਹਿਰ ਵਾਸੀਆਂ ਵੱਲੋਂ ਜ਼ੀਰਾ ਸ਼ਹਿਰ ਤੋਂ ਮੱਲਾਂਵਾਲਾ ਤੱਕ ਸ਼ੁਰੂ ਹੋਣ ਵਾਲੇ ਜਾਗਰੂਕ ਟਰੈਕਟਰ ਮਾਰਚ ਦੇ ਪ੍ਰਬੰਧ ਸਬੰਧੀ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਸ਼ੀਹਣੀ ਸਾਹਿਬ (ਮੇਹਰ ਸਿੰਘ ਵਾਲਾ) ਵਿਖੇ ਹੋਈ। ਜਿਸ ਵਿੱਚ ਜ਼ੀਰਾ ਸ਼ਹਿਰ ਤੋਂ ਇਨਸਾਫ਼ ਪਸੰਦ ਲੋਕਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ । ਇਹ ਟਰੈਕਟਰ ਮਾਰਚ 8 ਜਨਵਰੀ ਨੂੰ ਸਵੇਰੇ 11ਵਜੇ ਤੋਂ ਜ਼ੀਰਾ ਤੋਂ ਸ਼ੁਰੂ ਹੋਵੇਗਾ ਜੋ ਵੱਖ ਵੱਖ ਪਿੰਡਾਂ ਚ ਹੁੰਦਾ ਹੋਇਆ ਮੱਲਾਂਵਾਲਾ ਵਿਖੇ ਪਹੁੰਚੇਗਾ। ਇਹ ਮਾਰਚ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਲਾਮਬੰਦ ਕਰਨ ਤੇ 26 ਜਨਵਰੀ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਲਈ ਪ੍ਰੇਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆਡ਼ ਵਿਚ ਖੇਤੀਬਾਡ਼ੀ ਦੁਕਾਨਦਾਰ ਆਡ਼੍ਹਤੀਏ ਤੇ ਕਿਸਾਨੀ ਨਾਲ ਸਬੰਧਿਤ ਸਾਰੇ ਵਰਗਾਂ ਨੂੰ ਬਰਬਾਦ ਕਰਨ ਲਈ ਜੋ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ।ਉਨ੍ਹਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ । ਕੜਾਕੇ ਦੀ ਠੰਢ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ ਦਿੱਲੀ ਪਹੁੰਚ ਰਹੇ ਹਨ। ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਵਧ ਚਡ਼੍ਹ ਕੇ ਪਾ ਰਹੇ ਹਨ । ਜਿੱਥੇ ਠੰਡ ਦੇ ਕਾਰਨ ਰੋਜ਼ ਇਕ ਦੋ ਕਿਸਾਨਾਂ ਦੀ ਮੌਤ ਦਿੱਲੀ ਬਾਰਡਰਾਂ ਤੇ ਹੋ ਰਹੀ ਹੈ । ਪਰ ਕੇਂਦਰ ਦੀ ਮੋਦੀ ਸਰਕਾਰ ਆਪਣੇ ਅੜੀਅਲ ਅਤੇ ਹੰਕਾਰੀ ਰਵੱਈਆ ਛੱਡਣ ਨੂੰ ਤਿਆਰ ਨਹੀਂ ਹੈ , ਵਾਰ ਵਾਰ ਮੀਟਿੰਗਾਂ ਦਾ ਦੌਰ ਚਲਦਾ ਰਿਹਾ ,ਪਰ ਕੋਈ ਸਿੱਟਾ ਨਹੀਂ ਨਿਕਲਿਆ ਕੱਲ੍ਹ ਦੀ ਮੀਟਿੰਗ ਵਿੱਚ ਵੀ ਕਿਸਾਨ ਆਗੂਆਂ ਨੂੰ ਕੋਈ ਆਸ ਨਹੀਂ ਦਿਖ ਰਹੀ ਜਿਸ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਜਿਸ ਤਹਿਤ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ 26 ਜਨਵਰੀ ਤੋਂ ਪਹਿਲਾਂ ਲੱਖਾਂ ਕਿਸਾਨ ਮਜ਼ਦੂਰ ਆਪਣੇ ਟਰੈਕਟਰਾਂ ਤੇ ਦਿੱਲੀ ਪਹੁੰਚਣ ਲਈ ਸੁਖਵੰਤ ਸਿੰਘ ਲੋਹਕਾ ਕਿਸਾਨ ਕਮੇਟੀ ਪੰਜਾਬ ਨੇ ਦੱਸਿਆ ਕਿ ਜੀਰਾ ਤੋਂ ਪਿੰਡਾਂ ਵਿਚਦੀ ਹੋ ਕੇ ਮੱਲਾਂਵਾਲਾ ਪਹੁੰਚਣ ਵਾਲਾ ਟਰੈਕਟਰਾ ਦੇ ਵੱਡੇ ਕਾਫਲੇ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਕੋਈ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਨਾ ਕਰੇ ਇਸ ਲਈ ਵਲੰਟੀਅਰਾਂ ਟੀਮਾਂ ਦੀ ਚੋਣ ਕਰ ਲਈ ਗਈ ਹੈ ।ਇਸ ਮਾਰਚ ਨੂੰ ਚਲਾਉਣ ਲਈ ਸਮੂਹ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਵੀ ਕੀਤਾ ਗਿਆ ਹੈ।ਜਿਸ ਵਿਚ ਬਲਵਿੰਦਰ ਸਿੰਘ ਮਾਸਟਰ ਦੋਆਬਾ ਕਿਸਾਨ ਯੂਨੀਅਨ ਪੰਜਾਬ, ਪਰਮਜੀਤ ਸਿੰਘ ਜ਼ੀਰਾ ਲੋਕ ਸੰਗਰਾਮ ਮੋਰਚਾ ,ਦਿਲਬਾਗ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ,ਅਵਤਾਰ ਸਿੰਘ ਫੇਰੋ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਸੁਖਵੰਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ,ਅਰਵਿੰਦਰ ਸਿੰਘ ਸਟੂਡੈਂਟ ਫਾਰ ਸੁਸਾਇਟੀ ,ਡਾ ਗੁਰਚਰਨ ਸਿੰਘ ਕਾਲਮ ਨਵੀਸ ਮੰਚ ਪੰਜਾਬ, ਰਣਜੋਧ ਸਿੰਘ ਜ਼ੀਰਾ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਇਸ ਮੋਰਚੇ ਦੀ ਪੂਰੀ ਅਗਵਾਈ ਕਰੇਗੀ। ਇਸ ਤੋਂ ਇਲਾਵਾ ਹੋਰ ਸਮਾਜ ਸੇਵੀਆਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ ।