ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਹੁਣ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਐਕਸਟਂਸਨ੍ਰਲੈਕਚਰਰਸ ਦੇ ਕਾਰਜ ਦਾ ਮੁਲਾਂਕਨ ਕਰਨ ਦਾ ਫੈਸਲਾ ਕੀਤਾ ਹੈ। ਉੱਚੇਰੀ ਸਿਖਿਆ ਵਿਭਾਗ ਨੇ ਕਾਲਜਾਂ ਦੇ ਪ੍ਰਿੰਸੀਪਲਾਂ ਤੋਂ ਇੰਨ੍ਹਾਂ ਐਕਸਟੈਂਸਨ੍ਰਲੈਕਚਰਰਸ ਵੱਲੋਂ ਪੜਾਈ ਜਾਣ ਵਾਲੀ ਕਲਾਸਾਂ ਦੇ ਪ੍ਰੀਖਿਆ੍ਰਨਤੀਜਿਆਂ ਦੀ ਜਾਣਕਾਰੀ ਇਕ ਪਖਵਾੜੇ ਦੇ ਅੰਦਰ ਮੰਗੀ ਹੈ।ਉੱਚੇਰੀ ਸਿਖਿਆ ਵਿਭਾਗ ਦੇ ਮਹਾਨਿਦੇਕ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇ੪ ਦਿੱਤੇ ਗਏ ਹਨ ਕਿ ਉਹ ਆਪਣ੍ਰਆਪਣੇ ਕਾਲਜ ਵਿਚ ਕੰਮ ਕਰ ਰਹੇ ਐਕਸਟੈਂਸਨ੍ਰਲੈਕਚਰਰਸ ਵੱਲੋਂ ਪੜਾਈ ਗਈ ਕਲਾਸਾਂ ਦੇ ਸਬੰਧਿਤ ਪ੍ਰੀਖਿਆ੍ਰਨਤੀਜੇ ਇਕ ਪਖਵਾੜੇ ਵਿਚ ਭਿਜਵਾਉਣ ਤਾਂ ਜੋ ਉਨ੍ਹਾਂ ਦੇ ਕਾਰਜ ਦਾ ਮੁਲਾਂਕਣ ਕੀਤਾ ਜਾ ਸਕੇ। ਐਕਸਟੈਂਸਨ ਲੈਕਚਰਰਸ ਵੱਲੋਂ ਕਾਲਜ ਵਿਚ ਸੇਵਾਕਾਲ ਦੇਰ ਤੋਂ ਲੈ ਕੇ ਮੌਜੂਦਾ ਸਮੇਂ ਤਕ ਆਉਣ ਪ੍ਰੀਖਿਆ੍ਰਨਤੀਜੇ ਦੀ ਸੰਪੂਰਣ ਜਾਣਕਾਰੀ ਵਿਭਾਗ ਵੱਲੋਂ ਨਿਰਧਾਰਿਤ ਪੋ੍ਰਫਾਰਮੇ ਵਿਚ ਭੇਜਣੀ ਹੋਵੇਗੀ, ਜੋ ਕਿ ਪ੍ਰਿੰਸੀਪਲ ਵੱਲੋਂ ਹਸਤਾਖਰ ਹੋਣੀ ਚਾਹੀਦੀ ਹੈ।