• About
  • Contact
  • Hindi News
  • English News
Thursday, May 29, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home National

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਤਰਾਖੰਡ ਦਾ ਦੌਰਾ ਕਰ ਰਹੇ ਹਨ ਭਗਵੰਤ ਮਾਨ

Asli Punjabi by Asli Punjabi
December 30, 2020
in National, Top Stories
0
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਤਰਾਖੰਡ ਦਾ ਦੌਰਾ ਕਰ ਰਹੇ ਹਨ ਭਗਵੰਤ ਮਾਨ
588
SHARES
3.3k
VIEWS
Share on FacebookShare on TwitterShare on Whatsapp

You might also like

ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?

ਸਿੱਖਾਂ ਨੂੰ ਮੋਦੀ ਸਰਕਾਰ ਦੇਵੇਗੀ ਇਕ ਹੋਰ ਵੱਡਾ ਤੋਹਫਾ,

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ

ਕਾਸ਼ੀਪੁਰ – ਕਿਸਾਨਾਂ ਦੇ ਹੱਕ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਉਤਰਾਖੰਡ ਦੇ ਦੌਰੇ ਤੇ ਹਨ। ਇੱਥੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਇਕ ਮਹੀਨੇ ਤੋਂ ਡਟੇ ਹੋਏ ਹਨ। ਪੰਜਾਬ ਵਿੱਚ ਜੂਨ ਤੋਂ ਇਹ ਧਰਨਾ ਚੱਲ ਰਿਹਾ ਹੈ, ਕਿਸਾਨ ਰੇਲਵੇ ਲਾਈਨਾਂ ਤੇ ਬੈਠੇ, ਟੋਲ ਪਲਾਜ਼ੇ ਤੇ ਬੈਠੇ ਪਰ ਜਦੋਂ ਕਿਸੇ ਨੇ ਕਿਸਾਨਾਂ ਦੀ ਸੁਣੀ ਹੀ ਨਹੀਂ ਤਾਂ ਫਿਰ ਦਿੱਲੀ ਜਾਣ ਦਾ ਫੈਸਲਾ ਹੋਇਆ। ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਲੱਖਾਂ ਲੋਕਾਂ ਨੇ ਦੂਜੀ ਵਾਰ ਵੋਟਾਂ ਪਾ ਕੇ ਸੰਸਦ ਭਵਨ ਭੇਜਿਆ ਹੈ। ਅੱਜ ਮੇਰੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹਨ, ਜਿਨ੍ਹਾਂ ਵਿੱਚ ਮਾਵਾਂ, ਭੈਣਾਂ, ਬਜ਼ੁਰਗ-ਬੱਚੇ ਕੜਾਕੇ ਦੀ ਠੰਡ ਵਿੱਚ ਅੰਦੋਲਨ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੂੰ ਸੁਣ ਨਹੀਂ ਰਿਹਾ।ਉਹਨਾਂ ਕਿਹਾ ਕਿ ਮੋਦੀ ਗੁਜਰਾਤ ਦੇ ਕੱਛ ਵਿੱਚ ਕਿਸਾਨਾਂ ਨੂੰ ਮਿਲਣ ਜਾਂਦੇ ਹਨ।ਮੋਦੀ ਕਿਸਾਨਾਂ ਨੂੰ ਵੀਡੀਓ ਕਾਨਫਰੰਸ ਜ਼ਰੀਏ ਮੱਧ ਪ੍ਰਦੇਸ਼ ਦੇ ਅਤੇ ਯੂ. ਪੀ. ਦੇ ਕਿਸਾਨਾਂ ਨੂੰ ਸੰਬੋਧਨ ਕਰਦੇ ਹਨ। ਜੋ ਘਰ ਦੇ ਸਾਹਮਣੇ ਬੈਠੇ ਹਨ, ਉਹ ਉਨ੍ਹਾਂ ਨੂੰ ਦਿੱਸਦੇ ਹੀ ਨਹੀਂ। ਉਹ ਕਹਿੰਦੇ ਹਨ ਕਿ ਇਹ ਤਾਂ ਕਿਸਾਨ ਹੀ ਨਹੀਂ ਹਨ। ਇਹ ਦੇਸ਼ ਧਰੋਹੀ ਹਨ, ਅੱਤਵਾਦੀ ਹਨ, ਨਕਸਲਵਾਦੀ ਹਨ। ਭਗਵੰਤ ਮਾਨ ਨੇ ਮੋਦੀ ਤੇ ਤੰਜ ਕਸਦਿਆਂ ਕਿਹਾ ਕਿ ਇਹ ਉਹ ਅੰਨਦਾਤਾ ਹਨ, ਜਿਨ੍ਹਾਂ ਦੇ ਅੱਜ ਵੀ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਪੁੱਤਰ, ਪੋਤੇ, ਭਤੀਜੇ, ਚੀਨ ਅਤੇ ਪਾਕਿਸਤਾਨ ਦੇ ਬਾਰਡਰਾਂ ਤੇ -40 ਡਿਗਰੀ ਦੇ ਤਾਪਮਾਨ ਵਿੱਚ ਦੇਸ਼ ਦੀ ਰੱਖਿਆ ਲਈ ਸੀਨਾ ਤਾਣ ਕੇ ਅੱਗੇ ਖੜ੍ਹੇ ਹਨ। ਮੋਦੀ ਸਰਕਾਰ ਨੇ ਜੀ. ਐਸ. ਟੀ. ਲਾਗੂ ਕੀਤੀ, ਤਾਂ ਵਪਾਰੀਆਂ ਨੇ ਵਿਰੋਧ ਕੀਤਾ ਤਾਂ ਕਹਿਣ ਲੱਗੇ ਇਹ ਫਾਇਦੇਮੰਦ ਹਨ। ਹੁਣ ਖੇਤੀ ਕਾਨੂੰਨ ਲੈ ਕੇ ਅਤੇ ਇਸ ਦਾ ਕਿਸਾਨਾਂ ਨੇ ਵਿਰੋਧ ਕੀਤਾ, ਤਾਂ ਕਹਿਣ ਲੱਗੇ ਬਹੁਤ ਫਾਇਦੇ ਵਾਲੇ ਹਨ, ਤੁਹਾਨੂੰ ਸਮਝਾਵਾਂਗੇ। ਭਾਜਪਾ ਵਾਲਿਓ ਅਜਿਹੇ ਕਾਨੂੰਨ ਬਣਾਉਂਦੇ ਕਿਉਂ ਹੋ, ਜੋ ਸਮਝ ਹੀ ਨਹੀਂ ਆਉਂਦੇ। ਅਸੀਂ ਇਹ ਕਹਿ ਰਹੇ ਹਾਂ ਕਿ ਇਕ ਦਿਨ ਦਾ ਸੈਸ਼ਨ ਬੁਲਾਓ ਅਤੇ ਕਾਲੇ ਕਾਨੂੰਨ ਰੱਦ ਕਰ ਦਿਓ। ਕੋਰੋਨਾ ਦਾ ਬਹਾਨਾ ਬਣਾ ਕੇ ਸਰਦ ਰੁੱਤ ਸੈਸ਼ਨ ਹੀ ਨਹੀਂ ਬੁਲਾ ਰਹੇ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਮੋਦੀ ਜੀ ਮਨ ਕੀ ਬਾਤ ਕਰਦੇ ਹਨ, ਲੋਕਾਂ ਨੇ ਸੁਣੀ, ਦੋ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ।ਇਸ ਦੌਰਾਨ ਭਗਵੰਤ ਮਾਨ ਨੇ ਇੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਨਿਆਂ ਯਾਤਰਾ ਕੱਢੀ। ਇਸ ਦੌਰਾਨ ਥਾਂ-ਥਾਂ ਤੇ ‘ਆਪ’ ਪਾਰਟੀ ਦੇ ਵਰਕਰ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆਏ। ਭਗਵੰਤ ਮਾਨ ਨੇ ਕਾਸ਼ੀਪੁਰ, ਬਾਜਪੁਰ, ਰੁਦਰਪੁਰ ਵਿੱਚ ਰੋਡ ਸ਼ੋਅ ਕੱਢਿਆ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਇਸ ਅੰਦੋਲਨ ਵਿਚ ਕਿਸਾਨਾਂ ਨਾਲ ਖੜ੍ਹੀ ਹੈ।ਉਤਰਾਖੰਡ ਦੇ ਕਈ ਕਿਸਾਨ ਦਿੱਲੀ ਵਿੱਚ ਅੰਦੋਲਨ ਤੇ ਬੈਠੇ ਹਨ, ਜੋ ਆਪਣੇ ਹੱਕਾਂ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

Previous Post

ਪੰਜਾਬ ਯੂਥ ਵਿਕਾਸ ਬੋਰਡ 7 ਜਨਵਰੀ ਤੋਂ “ਯੂਥ ਆਫ਼ ਪੰਜਾਬ” ਮੁਹਿੰਮ ਦੀ ਸ਼ੁਰੂਆਤ ਕਰੇਗਾ: ਸੁਖਵਿੰਦਰ ਸਿੰਘ ਬਿੰਦਰਾ

Next Post

ਰਜਨੀਕਾਂਤ ਵੱਲੋਂ ਰਾਜਨੀਤੀ ਵਿੱਚ ਨਾ ਆਉਣ ਦਾ ਫੈਸਲਾ

Asli Punjabi

Asli Punjabi

Related Posts

ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?
National

ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?

by Asli Punjabi
May 28, 2025
ਸਿੱਖਾਂ ਨੂੰ ਮੋਦੀ ਸਰਕਾਰ ਦੇਵੇਗੀ ਇਕ ਹੋਰ ਵੱਡਾ ਤੋਹਫਾ,
Top Stories

ਸਿੱਖਾਂ ਨੂੰ ਮੋਦੀ ਸਰਕਾਰ ਦੇਵੇਗੀ ਇਕ ਹੋਰ ਵੱਡਾ ਤੋਹਫਾ,

by Asli Punjabi
May 28, 2025
ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ
Top Stories

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ

by Asli Punjabi
May 28, 2025
ਊਨਾ ਰੋਡ ਦੀ ਮੁਰੰਮਤ ਦਾ ਕੰਮ ਜਲਦ ਹੋਵੇਗਾ ਸ਼ੁਰੂ : ਬ੍ਰਮ ਸ਼ੰਕਰ ਜਿੰਪਾ
Top Stories

ਊਨਾ ਰੋਡ ਦੀ ਮੁਰੰਮਤ ਦਾ ਕੰਮ ਜਲਦ ਹੋਵੇਗਾ ਸ਼ੁਰੂ : ਬ੍ਰਮ ਸ਼ੰਕਰ ਜਿੰਪਾ

by Asli Punjabi
May 28, 2025
ਅਮਰੀਕਾ ਵਿੱਚ ਪੜ੍ਹਾਈ ਕਰਨਾ ਹੁਣ ਹੋਵੇਗਾ ਮੁਸ਼ਕਲ
Top Stories

ਅਮਰੀਕਾ ਵਿੱਚ ਪੜ੍ਹਾਈ ਕਰਨਾ ਹੁਣ ਹੋਵੇਗਾ ਮੁਸ਼ਕਲ

by Asli Punjabi
May 28, 2025
Next Post
ਰਜਨੀਕਾਂਤ ਵੱਲੋਂ ਰਾਜਨੀਤੀ ਵਿੱਚ ਨਾ ਆਉਣ ਦਾ ਫੈਸਲਾ

ਰਜਨੀਕਾਂਤ ਵੱਲੋਂ ਰਾਜਨੀਤੀ ਵਿੱਚ ਨਾ ਆਉਣ ਦਾ ਫੈਸਲਾ

Recommended

ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਲਈ ਡਾਇਰੈਕਟੋਰੇਟ ਖੇਡਾਂ ਸਥਾਪਤ

ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਲਈ ਡਾਇਰੈਕਟੋਰੇਟ ਖੇਡਾਂ ਸਥਾਪਤ

February 5, 2021
ਅੰਬਾਲਾ ਕੈਂਟ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ 23 ਕਰੋੜ ਰੁਪਏ ਦੀ ਲਾਗਤ ਨਾਲ ਸਟ੍ਰੋਮ ਵਾਟਰ ਲਾਇਨ ਦਾ ਕਾਰਜ ਜਾਰੀ -ਗ੍ਰਹਿ ਮੰਤਰੀ

ਅੰਬਾਲਾ ਕੈਂਟ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ 23 ਕਰੋੜ ਰੁਪਏ ਦੀ ਲਾਗਤ ਨਾਲ ਸਟ੍ਰੋਮ ਵਾਟਰ ਲਾਇਨ ਦਾ ਕਾਰਜ ਜਾਰੀ -ਗ੍ਰਹਿ ਮੰਤਰੀ

July 15, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਕੋਰੋਨਾ ਬ੍ਰੇਕਿੰਗ: ਚੰਡੀਗੜ੍ਹ ‘ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ
Punjab

ਕੋਰੋਨਾ ਬ੍ਰੇਕਿੰਗ: ਚੰਡੀਗੜ੍ਹ ‘ਚ ਕੋਵਿਡ-19 ਨਾਲ ਪਹਿਲੀ ਮੌਤ ਦੀ ਪੁਸ਼ਟੀ

May 28, 2025
ਈਰਾਨ ’ਚ ਤਿੰਨ ਪੰਜਾਬੀ ਨੌਜਵਾਨ ਅਗਵਾ
Punjab

ਈਰਾਨ ’ਚ ਤਿੰਨ ਪੰਜਾਬੀ ਨੌਜਵਾਨ ਅਗਵਾ

May 28, 2025
ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?
National

ਹਰਿਆਣਾ ਵਿਚ ਮਨੁੱਖ ਰਹਿਤ ਟੋਲ ਪਲਾਜ਼ਾ ਸ਼ੁਰੂ, ਜਾਣੋ ਕੀ ਏ ਖਾਸੀਅਤ ?

May 28, 2025
ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਮਿਲੇਗਾ ਛੁਟਕਾਰਾ– ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
Punjab

ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਮਿਲੇਗਾ ਛੁਟਕਾਰਾ– ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

May 28, 2025
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਕੂਲ ਦੇਸ਼ ਭਰ ਵਿਚੋਂ ਖ਼ੂਬਸੂਰਤ ਬਣੇ – ਵਿਧਾਇਕ ਰੰਧਾਵਾ
Punjab

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਕੂਲ ਦੇਸ਼ ਭਰ ਵਿਚੋਂ ਖ਼ੂਬਸੂਰਤ ਬਣੇ – ਵਿਧਾਇਕ ਰੰਧਾਵਾ

May 28, 2025
ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਜੈ ਕ੍ਰਿਸ਼ਨ ਸਿੰਘ ਰੌੜੀ
Punjab

ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ : ਜੈ ਕ੍ਰਿਸ਼ਨ ਸਿੰਘ ਰੌੜੀ

May 28, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In