ਚੰਡੀਗੜ੍ਹ -ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕਂੈਟ ਵਿਚ ਮੀਂਹ ਦੇ ਪਾਣੀ ਦੀ ਸੁਚਾਰੂ ਢੰਗ ਨਾਲ ਨਿਕਾਸੀ ਲਈ ਲਗਭਗ 23 ਕਰੋੜ ਰੁਪਏ ਦੀ ਲਾਗਤ ਨਾਲ ਸਟ੍ਰੋਮ ਵਾਟਰ ਲਾਇਨ ਦੀ ਪਰਿਯੋਜਨਾ ਤੇ ਕੰਮ ਜਾਰੀ ਹੈ। ਇਸ ਪਰਿਯੋਜਨਾ ਦੇ ਪੂਰਾ ਹੋਣ ਨਾਲ ਪਾਣੀ ਦੀ ਨਿਕਾਸੀ ਦੀ ਅੰਬਾਲਾ ਕੈਂਟ ਵਿਚ ਕੋਈ ਸਮਸਿਆ ਨਹੀਂ ਰਹੇਗੀ।ਉਨ੍ਹਾਂ ਨੇ ਕਿਹਾ ਕਿ ਅੰਬਾਲਾ ਕੈਂਟ ਖੇਤਰ ਵਿਚ ਸਟ੍ਰੋਮ ਵਾਟਰ ਲਾਇਨ ਵਿਛਾਉਣ ਦੇ ਕਾਰਜ ਨੂੰ ਬਹੁਤ ਜਲਦੀ ਪੂਰਾ ਕਰਨ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ।ਸ੍ਰੀ ਵਿਜ ਨੇ ਦਸਿਆ ਕਿ ਫਰਵਰੀ, 2021 ਤੋਂ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਚਾਰ ਕਿਲੋਮੀਟਰ ਤੋਂ ਵੱਧ ਖੇਤਰ ਆਰਸੀਸੀ ਦੀ ਪਾਇਪ ਪਾਈ ਵੀ ਜਾ ਚੁੱਕੀ ਹੈ।ਗੌਰਤਲਬ ਹੈ ਕਿ ਸਟ੍ਰੋਮ ਵਾਟਰ ਲਾਇਨ ਵਿਛਾਉਣ ਦੀ ਮੱਦੇਨਜਰ 350 ਐਮਐਮ ਤੋਂ ਲੈ ਕ 1000 ਐਮਐਮ ਤਕ ਦੀ ਪਾਇਪ ਪਾਈ ਜਾ ਰਹੀ ਹੈ ਜਿਨ੍ਹਾਂ ਦੀ ਸਮਰੱਥਾ ਅਤੇ ਕੁਸ਼ਲਤਾ ਬਿਹਤਰ ਹੈ। ਸਟ੍ਰਾਮ ਵਾਟਰ ਲਾਇਨ ਦੇ ਮੱਦੇਨਜਰ 1533 ਮੇਨ ਹਾਲ ਬਣਾਏ ਜਾਣਗੇ ਤਾਂ ਜੋ ਬਰਸਾਤੀ ਪਾਣੀ ਦਾ ਕਿਤੇ ਵੀ ਠਹਿਰਾਵ ਨਾ ਹੋਵੇ ਅਤੇ ਸੁਚਾਰੂ ਰੂਪ ਨਾਲ ਨਿਕਾਸੀ ਹੋ ਸਕੇ। ਇਸ ਤੋਂ ਇਲਾਵਾ, 2655 ਇੰਸਪੈਕਸ਼ਨ ਚੈਂਬਰ ਵੀ ਬਣਾਏ ਜਾ ਰਹੇ ਹਨ।