ਚੰਡੀਗੜ੍ਹ – ਇਸ ਸਾਲ ਸੋਸ਼ਲ ਮੀਡੀਆ ‘ਤੇ ਚਲਾਏ ਗਏ %ਮਨਮੇਂ ਲਾਕਡਾਊਨ ਤੇ %ਹਰਘਰਲਕਛਮੀ ਵਰਗੀ ਮੁਹਿੰਮ ਦੀ ਸਫਲਤਾ ਤੋਂ ਉਤਸ਼ਾਹਿਤ ਹਰਿਆਣਾ ਪੁਲਿਸ ਅਗਲੇ ਸਾਲ 2021 ਵਿਚ ਕਈ ਸੋਸ਼ਲ ਮੀਡੀਆ ਪਹਿਲ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।ਵਧੀਕ ਪੁਲਿਸ ਮਹਾਨਿਦੇਸ਼ਕ, ਕਾਨੂੰਨ ਅਤੇ ਵਿਵਸਥਾ ਹਰਿਆਣਾ ਸ੍ਰੀ ਨਵਦੀਪ ਸਿੰਘ ਵਿਰਕ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 2020 ਵਿਚ ਹਰਿਆਣਾ ਪੁਲਿਸ ਸੋਸ਼ਲ ਮੀਡੀਆ ‘ਤੇ ਆਪਣੀ ਮੌਜੂਦਗੀ ਵਿਚ ਨਵਾਂਪਣ ਲਿਆਈ। ਪੁਲਿਸ ਨੇ ਲੋਕਾਂ ਨੂੰ ਜਾਗਰੁਕ ਤੇ ਪੜਿਆ ਲਿਖਿਆ ਕਰਨ ਦੇ ਲਈ ਸੋਸ਼ਲ ਮੀਡੀਆ ਰਾਹੀਂ ਮਹਤੱਵਪੂਰਣ ਜਾਣਕਾਰੀ ਪ੍ਰਸਾਰਿਤ ਕਰ ਕ੍ਰਇਏਟਿਵ ਗ੍ਰਾਫਿਕਸ ਬੈਨਰ ਅਤੇ ਵੀਡੀਓ ਦੀ ਵਰਤੋ ਕਰਦੇ ਹੋਏ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ।ਹਰਿਆਣਾ ਪੁਲਿਸ ਨੇ ਜੂਨ ਮਹੀਨੇ ਵਿਚ ਸੋਸ਼ਲ ਮੀਡੀਆ ‘ਤੇ ਮਨਮੇਲਾਕਡਾਊਨ ਮੁਹਿੰਮ ਸ਼ੁਰੂ ਕੀਤੀ, ਜਿਸ ਵਿਚ ਅਨਲਾਕ 1.0ਦੀ ਸ਼ੁਰੂਆਤ ਦੇ ਬਾਅਦ ਕੋਵਿਡ ਸੰਕ੍ਰਮਣ ਦੇ ਪ੍ਰਸਾਰ ਨੂੰ ਰੋਕਨ ਲਈ ਕੌਮੀ ਨਿਰਦੇਸ਼ਾਂ ਅਤੇ ਹੋਰ ਸਰਕਾਰੀ ਆਦੇਸ਼ਾਂ ਦੇ ਪਾਲਣ ਦੇ ਮਹਤੱਵ ‘ਤੇ ਜੋਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੁਹਿੰਮ ਵਿਚ ਲੋਕਾਂ ਨੂੰ ਸਵੈ ਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਪੜੇ ਲਿਖੇ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ, ਜਿਸ ਵਿਚ ਮਾਸਕ ਪਹਿਨਣਾ, ਸਮਾਜਿਕ ਦੁਰੀ ਬਣਾਏ ਰੱਖਣਾ, ਹੱਥ ਧੌਣਾ ਆਦਿ ਏਤਿਆਤੀ ਉਪਾਅ ਦੱਸੇ ਗਏ ਸਨ।ਸ੍ਰੀ ਵਿਰਕ ਨੇ ਅੱਗੇ ਦਸਿਆ ਕਿ ਹਰਿਆਣਾ ਪੁਲਿਸ ਦਿਵਾਲੀ ਦੇ ਮੌਕੇ ‘ਤੇ ਇਕ ਹੋਰ ਮੁਹਿੰਮ ਹਰਘਰਲਕਛਮੀ ਚਲਾਈ ਜਿਸ ਵਿਚ ਵੱਖ-ਵੱਖ ਜਿਲ੍ਹਿਆਂ ਦੀ ਮਹਿਲਾ ਪੁਲਿਸ ਅਧਿਕਾਰੀਆਂ ਨੇ ਆਪਣੇ ਖੇਤਰ ਵਿਚ ਘਰਾਂ ਵਿਚ ਜਾ ਕੇ ਲੋਕਾਂ ਨੂੰ ਮਹਿਲਾ ਸੁਰੱਖਿਆ ਦੇ ਮਹਤੱਵ ਬਾਰੇ ਜਾਗਰੁਕ ਕੀਤਾ। ਨਾਲ ਹੀ ਇਹ ਪੁਲਿਸ ਅਧਿਕਾਰੀ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਮਹਿਲਾਵਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਖੁਸ਼ ਰੱਖਣ ਲਈ ਪਰਿਵਾਰਾਂ ਨੂੰ ਪੜਿਆ ਲਿਖਿਆ ਤੇ ਜਾਗਰੁਗ ਕਰਦੀ ਹੋਈ ਦਿਖਾਈ ਦਿੱਤੀਆਂ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਪੜਿਆ-ਲਿਖਿਆ ਕਰਨਾ ਸੀ ਤਾਂ ਜੋ ਮਹਿਲਾਵਾਂ ਦੇ ਖਿਲਾਫ ਘਰੇਲੂ ਹਿੰਸਾ ਵਿਚ ਕਮੀ ਲਿਆਈ ਜਾ ਸਕੇ।ਇੰਨ੍ਹਾਂ ਮੁਹਿੰਮਾਂ ਦੌਰਾਨ ਹਰਿਆਣਾ ਪੁਲਿਸ ਵੱਲੋਂ ਪੋਸਟ ਕੀਤੇ ਗਏ ਦਿਲਖਿੱਚਵੇਂ ਗ੍ਰਾਫਿਕਸ, ਏਨੀਮੇਸ਼ਨ ਅਤੇ ਮਿਊਜਿਕ ਵੀਡੀਓ ਦੀ ਕਾਫੀ ਸ਼ਲਾਘਾ ਕੀਤੀ ਗਈ। ਪੁਲਿਸ ਨਦੀ ਇੰਨ੍ਹਾਂ ਪਹਿਲੂਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਵੀ ਪ੍ਰਸੰਸਾਂ ਕੀਤੀ ਗਈ ਅਤੇ ਪੁਲਿਸ ਵਿਭਾਗ ਦੇ ਕਈ ਟਵੀਟਸ ਨੂੰ ਰੀਟਵੀਟ ਵੀ ਕੀਤਾ ਗਿਆ ਸ੍ਰੀ ਵਿਰਕ ਨੇ ਦਸਿਆ ਕਿ ਪੁਲਿਸ ਵੱਲੋਂ 2020 ਤੋਂ ਵਿਸ਼ੇਸ਼ ਰੂਪ ਨਾਲ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਦੇ ਨਾਲ ਮਹਤੱਵਪੂਰਣ ਅਧਿਕਰਿਕ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਪ੍ਰਭਾਵੀ ਢੰਗ ਨਾਲ ਇਸਤੇਮਾਲ ਕੀਤਾ ਗਿਆ।