ਕਠੂਆ – ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਵਿੱਚ ਫੌਜ ਦੇ ਕੈਂਪ ਵਿੱਚ ਬੈਰਕ ਦੀ ਕੰਧ ਡਿੱਗਣ ਨਾਲ ਇਕ ਜੇ.ਸੀ.ਓ. (ਜੁਨੀਅਰ ਕਮੀਸ਼ੰਡ ਅਧਿਕਾਰੀ) ਸਮੇਤ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਬਿਲਾਵਾਰ ਇਲਾਕੇ ਦੇ ਮਛੇੜੀ ਕੈਂਪ ਵਿੱਚ ਬੈਰਕ ਦੀ ਇਕ ਕੰਧ ਡਿੱਗ ਗਈ ਜਿਸ ਨਾਲ ਇਸ ਘਟਨਾ ਵਿੱਚ 3 ਜਵਾਨ ਮਲਬੇ ਹੇਠਾਂ ਦੱਬ ਗਏ।ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਤੁਰੰਤ ਬਾਅਦ ਬਚਾਅ ਕੰਮ ਸ਼ੁਰੂ ਕੀਤਾ ਗਿਆ ਅਤੇ ਮਲਬੇ ਵਿੱਚ ਫਸੇ ਤਿੰਨਾਂ ਜਵਾਨਾਂ ਨੂੰ ਬਾਹਰ ਕੱਢ ਕੇ ਗੰਭੀਰ ਹਾਲਤ ਵਿੱਚ ਸਦਰ ਹਸਪਤਾਲ ਲਿਜਾਇਆ ਗਿਆ ਜਿੱਥੇ 2 ਜਵਾਨਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਜੇ.ਸੀ.ਓ. (ਜੁਨੀਅਰ ਕਮੀਸ਼ੰਡ ਅਧਿਕਾਰੀ) ਐਸ.ਐਨ. ਸਿੰਘ (45) ਅਤੇ ਨਾਇਕ ਪਰਵੇਜ ਕੁਮਾਰ (39) ਦੇ ਰੂਪ ਵਿੱਚ ਕੀਤੀ ਗਈ ਹੈ। ਐਸ.ਐਨ. ਸਿੰਘ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਰਹਿਣ ਵਾਲੇ ਸਨ ਜਦਕਿ ਪਰਵੇਜ ਕੁਮਾਰ ਜੰਮੂ-ਕਸ਼ਮੀਰ ਦੇ ਸਾਂਬਾ ਦੇ ਰਹਿਣ ਵਾਲੇ ਸਨ।ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹਰਿਆਣਾ ਦੇ ਪਾਨੀਪਤ ਜ਼ਿਲੇ ਦੇ ਰਹਿਣ ਵਾਲੇ ਜਵਾਨ ਮੰਗਲ ਸਿੰਘ (46) ਨੂੰ ਇਲਾਜ ਲਈ ਪਠਾਨਕੋਟ ਸਥਿਤ ਫੌਜੀ ਹਸਪਤਾਲ ਭੇਜਿਆ ਗਿਆ ਹੈ।