ਸਰੀ, 27 ਜੂਨ 2023 : ਸੁਖੀ ਬਾਠ ਨੇ ਉਨ੍ਹਾਂ ਬੱਚਿਆਂ ਨੂੰ ਆਪਣੇ ਸੁਝਾਅ ਦਿੱਤੇ ਹਨ ਜੋ ਕੈਨੇਡਾ ਆਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
1 ਮਾਤਾ ਪਿਤਾ ਬੱਚੇ ਨੂੰ ਏਅਰਪੋਰਟ ਤੋਂ ਚੜ੍ਹਾ ਸੁਰਖਰੂ ਨਾ ਹੋਣ। ਉਨ੍ਹਾਂ ਦੀ ਜਿੰਮੇਵਾਰੀ ਇਥੇ ਹੀ ਨਹੀਂ ਹੁੰਦੀ।
2 ਇਕ ਬੱਚੇ ਦੀ ਪੜ੍ਹਾਈ ਦਾ ਖਰਚਾ 80 ਲੱਖ ਤਕ ਆਉਂਦਾ ਹੈ।
3 ਮਾਤਾ ਪਿਤਾ ਬੱਚੇ ਨੂੰ ਭਾਵਨਾਤਕਮ ਤੌਰ ਤੇ ਮਦਦ ਕਰਨ
4 ਕੈਨੇਡਾ ਪਹੁੰਚ ਕੇ ਬੱਚੇ ਤੇ ਬਹੁਤ ਬੋਝ ਹੋ ਜਾਂਦਾ ਹੈ। ਪੜ੍ਹਾਈ ਦੇ ਨਾਲ ਬੱਚਾ ਕਮਾ ਕੇ ਆਪਣਾ ਖਰਚਾ ਤਾਂ ਕਰ ਸਕਦਾ ਹੈ ਪਰ ਫੀਸ ਦਾ ਇੰਤਜਾਮ ਕਰਨਾ ਔਖਾ ਹੈ।
5 ਬੱਚੇ ਨੂੰ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਦੇ ਸੰਪਰਕ ਵਿਚ ਰੱਖੋ। ਉਹ ਬੱਚੇ ਦੀ ਮਦਦ ਵੀ ਕਰਨਗੇ ਅਤੇ ਨਜ਼ਰ ਵੀ ਰੱਖਣਗੇ।
6 ਬੱਚੇ ਅਕਸਰ ਘਰ ਦੇ ਹਾਲਾਤ ਤੋਂ ਜਾਣੂ ਹੁੰਦੇ ਹਨ ਇਸ ਲਈ ਆਪਣੀ ਪ੍ਰੇਸ਼ਾਨੀ ਮਾਤਾ ਪਿਤਾ ਨਾਲ ਸਾਂਝੀ ਨਹੀ ਕਰਦੇ ਤੇ ਡਿਪਰੈਸ਼ਨ ਦਾ ਸਾਹਮਣਾ ਕਰਦੇ ਹਨ।
7 ਆਪਣੇ ਬੱਚੇ ਨੂੰ ਗੁਰਦਵਾਰੇ ਜਾਂ ਮੰਦਰ ਜਾਂਦੇ ਰਹਿਣ ਲਈ ਕਹੋ।
8 ਬੱਚੇ ਨੂੰ ਜਿੰਮ ਜੁਆਇੰਨ ਕਰਵਾਉ।
9 ਜੇਕਰ ਫੋਨ ਤੇ ਬੱਚਾ ਤੁਹਾਨੂੰ ਉਦਾਸ ਲਗਦਾ ਹੈ ਤੇ ਕਹਿੰਦਾ ਹੈ ਕਿ ਉਹ ਕਮਰੇ ਤੋ ਬਾਹਰ ਨਹੀ ਜਾਂਦਾ ਤਾਂ ਹੋ ਸਕਦਾ ਹੈ ਕਿ ਉਹ ਡਿਪਰੈਸ਼ਨ ਵਿਚ ਜਾ ਰਿਹਾ ਹੈ।
10 ਬੱਚੇ ਨਾਲ ਆਪਣੀਆਂ ਘਰੇਲੂ ਸਮੱਸਿਆਵਾਂ ਦੀ ਗਲ ਨਾ ਕਰੋ। ਇਹ ਵੀ ਮਾਨਸਿਕ ਦਬਾਅ ਦਾ ਕਾਰਨ ਬਣਦੀਆਂ ਹਨ।
11 ਇਹ ਗਲ ਨਾ ਭੁੱਲੋ ਕਿ ਵਿਦੇਸ਼ ਜਾ ਕੇ ਵੀ ਉਹ ਅਜੇ ਬੱਚਾ ਹੀ ਹੈ। ਉਥੇ ਉਹ ਇਕੱਲਾ ਹੈ।
12 ਬੱਚੇ ਅਕਸਰ ਮਾਤਾ ਪਿਤਾ ਨਾਲ ਆਪਣੀਆਂ ਪ੍ਰੇਸ਼ਾਨੀਆਂ ਸਾਂਝੀਆਂ ਨਹੀਂ ਕਰਦੇ ਤੇ ਦਬਾਅ ਵਿਚ ਰਹਿੰਦੇ ਹਨ।
13 ਕਿਸੇ ਵੀ ਪ੍ਰੇਸ਼ਾਨੀ ਦੀ ਹਾਲਤ ਵਿਚ ਆਪਣੇ ਬੱਚੇ ਨੂੰ ਦਸੋ ਕਿ ਉਹ ਪੰਜਾਬ ਭਵਨ ਸਰੀ ਵਿਖੇ ਸੰਪਰਕ ਕਰ ਸਕਦਾ ਹੈ।
14 ਬੱਚੇ ਨੂੰ ਭੇਜਣ ਤੋਂ ਪਹਿਲਾਂ ਉਸਦੇ ਰਹਿਣ ਦਾ ਇੰਤਜਾਮ ਜ਼ਰੂਰ ਕਰੋ। ਇਹ ਪ੍ਰਬੰਧ ਆਨਲਾਈਨ ਕਰਨਾ ਔਖਾ ਕੰਮ ਨਹੀਂ।
15 ਕੋਈ ਵੀ ਬੱਚਾ ਆਪਣੀ ਪ੍ਰੇਸ਼ਾਨੀ ਨੂੰ ਈਮੇਲ ਕਰ ਸਕਦਾ ਹੈ। (info@thepunjabibhawan.com)