ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਡਿਜੀਟਲ ਹਰਿਆਣਾ ਦੇ ਵਿਜਨ ਨੂੰ ਸਾਕਾਰ ਕਰਨ ਲਈ ਅੱਜ ਸੁਸ਼ਾਸਨ ਦਿਵਸ ‘ਤੇ ਆਯੋਜਿਤ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਵੱਲੋਂ 10 ਰਾਜ ਪੱਧਰੀ ਸੁਸ਼ਾਸਨ ਪੁਰਸਕਾਰ ਦਿੱਤੇ। ਜੇਤੂਆਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਸਬੰਧਤ ਵਿਭਾਗਾਂ ਵਿਚ ਡਿਜੀਟਲ ਸੁਧਾਰ ਲਿਆਉਣ ਅਤੇ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਸਮੇਂ ਨਾਲ ਤੇ ਪ੍ਰੇਸ਼ਾਨੀ ਮੁਕਤ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਦੇ ਵੰਡ ਲਈ ਈ-ਗਵਰਨੈਸ ਨੂੰ ਲਾਗੂ ਕਰਨ ਲਈ ਦਿੱਤੇ ਗਏ ਹਨ।ਇਸ ਤੋਂ ਇਲਾਵਾ, ਡਿਜੀਟਾਇਜੇਸ਼ਨ ਦੀ ਪਹਿਲ ‘ਤੇ ਅੱਗੇ ਵੱਧਦੇ ਹੋਏ ਕੋਵਿਡ 19 ਦੇ ਸਮੇਂ ਵਿਚ ਲਗਭਗ ਹਰੇਕ ਵਿਭਾਗ ਨੇ ਰੋਜਾਨਾ ਸਰਕਾਰੀ ਕੰਮ ਵਿਚ ਸੂਚਨਾ ਤਕਨਾਲੋਜੀ ਦੀ ਵਰਤੋਂ ਕੀਤੀ ਤਾਂ ਜੋ ਆਸਾਨ, ਨੈਤਿਕ, ਜਵਾਬਦੇਹ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਕੀਤੀ ਜਾ ਸਕੇ।ਈ-ਖਰੀਦ, ਆਨਲਾਇਨ ਰਿਲੀਜ ਆਡਰ ਅਤੇ ਬਿਲਿੰਗ ਸਿਸਟਮ ਈਆਰਪੀ ਸਫਾਟਵੇਅਰ, ਜਨ ਸਹਾਇਕ ਮੋਬਾਇਲ ਐਪ, ਅੰਤਯੋਦਯ ਸਰਲ, ਆਯੂਸ਼ਮਾਨ ਭਾਰਤ, ਈ ਸੰਜੀਵਨੀ ਓਪੀਡੀ, ਟੈਲੀ ਕੰਸਲਟੇਸ਼ਨ ਜਿਵੇਂ ਈ ਪਹਿਲੂਆਂ ਦੀ ਸ਼ੁਰੂਆਤ ਕਰਦੇ ਹੋਏ ਇਹ ਯਨੀਕੀ ਕੀਤਾ ਗਿਆ ਕਿ ਹਰੇਕ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਪਹੁੰਚੇ ਅਤੇ ਵਿਸ਼ੇਸ਼ ਤੌਰ ‘ਤੇ ਕੋਵਿਡ 19 ਮਹਾਮਾਰੀ ਦੌਰਾਨ ਵੀ ਹਰੇਕ ਲੋਂੜਮੰਦ ਤਕ ਮਦਦ ਪਹੁੰਚਾਈ ਜਾ ਸਕੇ।ਸੂਬੇ ਵਿਚ ਫਸਲਾਂ ਦੀ ਖਰੀਦ ਨੂੰ ਸਰਲ ਬਣਾਉਣ ਲਈ ਈ ਖਰੀਦ ਪੋਟਰਲ ਦੀ ਸ਼ੁਰੂਆਤ ਕਰਨ ਲਈ ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ.ਦਾਸ, ਸੂਚਨਾ ਤਕਨਾਲੋਜੀ ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਚੰਦਰਸ਼ੇਖਰ ਖਰੇ, ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਰਾਜੀਵ ਰਤਨ ਅਤੇ ਟੀਮ ਦੇ ਮੈਂਬਰ ਮੁਨੀਸ਼ ਚੰਦਨ, ਐਚਐਸਈਐਮਟੀ, ਆਸ਼ੀਸ਼ ਜੱਗੀ ਸਲਾਹਕਾਰ ਐਮਐਮਟੀ, ਅਨਿਲ ਕੁਮਾਰ ਡੇਵਲਪਰ ਅਤੇ ਪਰਵੇਜ ਖਾਨ ਸੀਨੀਅਰ ਪ੍ਰੋਗ੍ਰਾਮਰ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਸਰਕਾਰੀ ਇਸ਼ਤਿਹਾਰਾਂ ਅਤੇ ਉਨ੍ਹਾਂ ਦੇ ਭੁਗਤਾਨ ਵਿਚ ਤੇਜੀ ਅਤੇ ਪਾਦਰਸ਼ਤਾ ਲਿਆਉਣ ਲਈ ਆਨਲਾਇਨ ਰਿਲੀਜ ਆਡਰ ਅਤੇ ਬਿਲਿੰਗ ਸਿਸਟਮ ਈਆਰਪੀ ਸਾਫਟਵੇਅਰ ਵਿਕਸਿਤ ਕਰਨ ਲਈ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਪੀ.ਸੀ.ਮੀਣਾ ਤੇ ਵਿਭਾਗ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਵਰਸ਼ਾ ਖੰਗਵਾਲ ਅਤੇ ਪ੍ਰਦੀਪ ਕੌਸ਼ਲ, ਸੀਨੀਅਰ ਤਕਨੀਕੀ ਡਾਇਰੈਕਟਰ ਐਨਆਈਸੀ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਵਿਵਿਧੀਕਰਣ ਅਤੇ ਖੇਤੀਬਾੜੀ ਵਿਕਾਸ ਨੂੰ ਪ੍ਰੋਤਸਾਹਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਡਾਇਰੈਕਟਰ ਜਨਰਲ, ਬਾਗਵਾਨੀ ਡਾ. ਅਰਜੁਨ ਸੈਣੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡਾ. ਰਣਬੀਰ ਸਿੰਘ ਸੰਯੁਕਤ ਡਾਇਰੈਕਟਰ, ਡਾ. ਮਨੋਜ ਕੰਡੂ ਸੰਯੁਕਤ ਨਿਦੇਸ਼ਕ, ਪ੍ਰੇਮ ਚੰਦ ਸੰਧੂ ਡਿਪਟੀਹ ਡਾਇਰੈਕਟਰ, ਡਾ. ਪਵਨ ਕੁਮਾਰ ਡਿਪਟੀ ਡਾਇਰੈਕਟਰ ਅਤੇ ਡਾ. ਮਹੇਂਦਰ ਸਿੰਘ ਵਿਸ਼ਾ ਮਾਹਿਰ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਭੂਜਲ ਮੁੜ ਭਰਣ ਵੱਲੋਂ ਪਾਣੀ ਦੀ ਸਪਲਾਈ ਵਿਚ ਵਾਧਾ ਕਰਕੇ ਖੇਤੀਬਾੜੀ ਦਾ ਵਿਕਾਸ ਕਰਨ ਲਈ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਅਤੇ ਟੀਮ ਦੇ ਮੈਂਬਰ ਸਤਬੀਰ ਸਿੰਘ ਕਾਦਿਯਾਨ, ਮੁੱਖ ਇੰਜੀਨਿਅਰ, ਸੁਰੇਸ਼ ਯਾਦਾ ਐਸਈ ਲਾਰਨੌਲ, ਸਤੀਸ਼ ਜੇਨੇਵਾ ਐਸਈ ਝੱਜਰ, ਅਰੁਣ ਮੁੰਜਾਲ ਐਕਸਈਐਨ, ਜੇਐਲਐਨ ਫੀਡਰ, ਆਸ਼ੂਤੋਸ਼ ਯਾਦਵ ਐਕਸਈਐਨ (ਐਮ) ਨਾਰਨੌਲ, ਸੰਦੀਪ ਮਲਿਕ, ਐਸਡੀਓ ਫੀਡਰ ਤੇ ਜੈਦੀਪ ਜੇਈ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਕੋਵਿਡ 19 ਸਰਵੇਖਣ ਦੇ ਤਹਿਤ ਡੋਰ ਟੂ ਡੋਰ ਸਰਵੇਖਨ ਕਰਨ ਲਈ ਆਸ਼ਾ ਸਰਵੇਖਣ ਐਪ ਵਿਕਸਿਤ ਕਰਨ ਲਈ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਪਰਿਯੋਜਨਾ ਡਾਇਰੈਕਟਰ ਡਾ. ਪ੍ਰਭਜੋਤ ਸਿੰਘ ਅਤੇ ਟੀਮ ਦੇ ਮੈਂਬਰ ਡਾ. ਵੀਕੇ ਬੰਸਲ ਡਾਇਰੈਟਰ, ਐਮਸੀਐਚ, ਡਾ. ਚੰਦ ਸਿੰਘ ਮਦਨ ਰਾਜ ਕੋਆਰਡੀਨੇਟਰ, ਕ੍ਰਿਸ਼ਣ ਲਾਲ ਸਿਖਲਾਈ ਅਤੇ ਨਿਗਰਾਨੀ ਕੋਆਰਡੀਨੇਟਰ, ਧੀਰੇਂਦਰ ਪ੍ਰੋਗ੍ਰਾਮਰ ਆਈਟੀ, ਐਨਐਚਐਮ ਅਤੇ ਅੰਕੁਸ਼ ਮਿੱਤਲ ਸਾਫਟਵੇਅਰ ਡੇਵਲਪੁਰ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਈ-ਸੰਜੀਵਨੀ ਓਪੀਡੀ, ਟੇਲੀਕੰਸਲਟੇਸ਼ਨ ਸੇਵਾਵਾਂ ਦੇ ਸਫਲ ਲਾਗੂਕਰਨ ਲਈ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਪਰਿਯੋਜਨਾ ਡਾਇਰੈਕਟਰ ਡਾ. ਪ੍ਰਭਜੋਤ ਸਿੰਘ ਅਤੇ ਟੀਮ ਦੇ ਮੈਂਬਰ ਸੂਰਜਭਾਨ ਕੰਬੋਜ, ਡੀਜੀਐਚਐਸ ਡਾ. ਵੀਕੇ ਬੰਸਲ ਡਾਇਰੈਕਟਰ ਐਸਸੀਐਚ, ਡਾ. ਅਲਕਾ ਗਰਗ ਡਿਪਟੀ ਡਾਇਰੈਕਟਰ (ਮਾਂ ਸਿਹਤ) ਡਾ. ਅਭਿਸ਼ੇਕ ਸਲਾਹਕਾਰ, ਐਨਐਚਐਮ, ਡਾ. ਦੀਪਕ ਜੂਨਿਅਰ ਸਲਾਹਕਾਰ, ਐਨਐਚਐਮ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਆਯੂਸ਼ਮਾਨ ਭਾਰਤ ਯੋਜਨਾ ਦੇ ਸਫਲ ਲਾਗੂਕਰਨ ਲਈ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਅਤੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਅਸ਼ੋਕ ਕੁਮਾਰ ਮੀਣਾ, ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੀ ਡਾਇਰੈਕਟਰ ਜਨਰਲ ਅਮਨੀਤ ਪੀ ਕੁਮਾਰ ਅਤੇ ਟੀਮ ਦੇ ਮੈਂਬਰ ਡਾ. ਸਵਿਤਾ ਮੰਧਾਰ ਕਾਰਜਕਾਰੀ ਅਧਿਕਾਰੀ (ਪ੍ਰਸ਼ਾਸਨ), ਮੋਹਿਤ ਜੂਨਿਅਰ ਪ੍ਰੋਗ੍ਰਾਮਰ, ਮੀਨਾਕਸ਼ੀ ਡਾਟਾ ਐਂਟਰੀ ਆਪਰੇਟਰ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।ਯੂਨਿਵਰਸਰਲ ਟੀਕਾਕਰਣ ਪ੍ਰੋਗ੍ਰਾਮ ਦੇ ਤਹਿਤ ਸਾਰੀਆਂ ਲਈ ਟੀਕਾਕਰਣ ਦੇ ਟੀਚੇ ਨੂੰ ਹਾਸਲ ਕਰਨ ਲਈ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਦੇ ਪ੍ਰੋਜੈਕਟਰ ਡਾਇਰੈਕਟਰ ਡਾ. ਪ੍ਰਭਜੋਤ ਸਿੰਘ ਅਤੇ ਟੀਮ ਦੇ ਮੈਂਬਰ ਡਾ. ਵੀ.ਕੇ.ਬੰਸਲ ਡਾਇਰੈਕਟਰ ਐਮਸੀਐਚ, ਡਾ. ਵੀਰੇਂਦਰ ਅਹਲਾਵਤ ਡੀਡੀ (ਟੀਕਾਕਰਣ) ਡਾ. ਸ਼ਿਵਾਨੀ ਡਬਲਯੂਐਚਓ ਸਲਾਹਕਾਰ, ਡਾ. ਪ੍ਰੇਮ ਸਲਾਹਕਾਰ, ਡਾ. ਰਿਤੂ ਦਹਿਯਾ ਸਲਾਹਕਾਰ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ।