ਮੇਰੇ ਤੇ ਹਮਲੇ ਦਾ ਸਾਜਿਸ਼ਕਰਤਾ ਘੁੰਮ ਰਿਹਾ ਹੈ ਸ਼ਰੇਆਮ – ਗੁਰਨਾਮ ਸਿੱਧੂ
ਫਿਰੋਜ਼ਪੁਰ – ਫ਼ਿਰੋਜ਼ਪੁਰ ਪੁਲਿਸ ਆਏ ਦਿਨ ਆਪਣੀਆਂ ਆਪਹੁਦਰੀਆਂ ਕਾਰਨ ਚਰਚਾ ਵਿਚ ਰਹਿੰਦੀ ਹੈ। ਸ਼ਹਿਰ ਵਿਚ ਜਿਥੇ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਆਏ ਦਿਨ ਗੁੰਡਾ ਅਨਸਰਾਂ ਵੱਲੋਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਪੁਲਿਸ ਨੂੰ ਪੀੜਤਾਂ ਵੱਲੋ ਵਾਰ ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਗੁੰਡਾ ਅਨਸਰ ਸ਼ਰੇਆਮ ਸ਼ਹਿਰ ਵਿਚ ਘੁੰਮ ਰਹੇ ਹਨ ਪਰ ਪੁਲਸ ਓਹਨਾ ਨੂੰ ਫੜਨ ਦਾ ਹੌਸਲਾ ਨਹੀਂ ਕਰ ਰਹੀ। ਅਜਿਹੇ ਵਿਚ ਪੁਲਸ ਦੀ ਭੂਮਿਕਾ ਸ਼ੱਕੀ ਹੁੰਦੀ ਜਾਪ ਰਹੀ ਹੈ।ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਸਮਾਜ ਸੇਵੀ, ਪੱਤਰਕਾਰ, ਗੀਤਕਾਰ, ਐਂਕਰ,ਸੂਬਾ ਅਤੇ ਰਾਸ਼ਟਰੀ ਐਵਾਰਡ ਜੇਤੂ ਗੁਰਨਾਮ ਸਿੱਧੂ ਤੇ ਹੋਏ ਜਾਨਲੇਵਾ ਹਮਲੇ ਵਿਚ ਲਲਿਤ ਕੁਮਾਰ ਲਾਲੀ ਨਾਂ ਦੇ ਵਿਅਕਤੀ ਦੀ ਭੂਮਿਕਾ ਪਾਈ ਜਾ ਰਹੀ ਦੱਸੀ ਜਾ ਰਹੀ ਹੈ। ਜਿਸ ਸਬੰਧੀ ਗੁਰਨਾਮ ਸਿੱਧੂ ਵੱਲੋ ਲਗਭਗ ਇੱਕ ਮਹੀਨਾ ਪਹਿਲਾਂ ਬਕਾਇਦਾ ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੂੰ ਲਿਖਤੀ ਸੂਚਨਾ ਵੀ ਦਿੱਤੀ ਗਈ ਕਿ ਲਲਿਤ ਕੁਮਾਰ ਨਾ ਦੇ ਵਿਅਕਤੀ ਨੇ ਹੀ ਮੇਰੇ ਤੇ ਅਟੈਕ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਗੁਰਨਾਮ ਨੇ ਆਪਣੀ ਦਰਖਾਸਤ ਵਿਚ ਲਿਖਿਆ ਗਿਆ ਸੀ ਕਿ ਲਲਿਤ ਮੈਨੂੰ, ਮੇਰੇ ਪਰਿਵਾਰ ਨੂੰ ਮਾਰਨ, ਲੱਤਾਂ ਤੋੜਨ, ਮੇਰੇ ਬੱਚੇ ਨੂੰ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਦੇ ਰਿਹਾ ਹੈ। ਗੁਰਨਾਮ ਸਿੱਧੂ ਵੱਲੋ ਸ਼ਿਕਾਇਤ ਦੇ ਨਾਲ ਬਕਾਇਦਾ ਪਰੂਫ ਵਜੋਂ ਲਾਲੀ ਵੱਲੋਂ ਕੀਤੀਆਂ ਜਾਂਦੀਆਂ ਕਾਲਾਂ ਦੀ ਡੀਟੇਲ ਵੀ ਲਗਾਈ ਗਈ ਸੀ। ਅੱਜ ਇਥੇ ਫਿਰ ਪੱਤਰਕਾਰਾਂ ਸਾਹਮਣੇ ਆਪਣਾ ਦੁਖੜਾ ਰੋਂਦਿਆ ਗੁਰਨਾਮ ਸਿੱਧੂ ਨੇ ਕਿਹਾ ਕਿ ਪੁਲਸ ਲਾਲੀ ਨਾਂ ਦੇ ਗੁੰਡੇ ਨੂੰ ਨੱਥ ਨਹੀਂ ਪਾ ਰਹੀ ਸ਼ਾਇਦ ਪੁਲਿਸ ਕਿਸੇ ਘਟਨਾ ਦੇ ਇੰਤਜ਼ਾਰ ਵਿਚ ਹੈ। ਗੁਰਨਾਮ ਸਿੱਧੂ ਨੇ ਕਿਹਾ ਕਿ ਪੁਲਸ ਕਹਿ ਰਹੀ ਹੈ ਕਿ ਲਾਲੀ ਓਹਨਾ ਨੂੰ ਲੱਭ ਨਹੀਂ ਰਿਹਾ। ਪਰ ਮੈ ਵਾਰ ਵਾਰ ਓਸ ਦੇ ਟਿਕਾਣੇ ਦੀ ਸੂੂੂਚਨਾ ਦੇ ਰਿਹਾ ਹਾਂ। ਗੁਰਨਾਮ ਮੁਤਾਬਿਕ ਅੱਜ ਵੀ ਡੀ ਐੱਸ ਪੀ ਸ਼ਹਿਰੀ ਨੂੰ ਫੋਨ ਤੇ ਲਾਲੀ ਦੀ ਸੂਚਨਾ ਦਿੱਤੀ ਗਈ। ਪਰ ਹੱਦ ਓਦੋਂ ਹੋ ਗਈ ਜਦੋਂ ਡੀ ਐੱਸ ਪੀ ਸਾਹਬ ਕਹਿੰਦੇ ਕਿ ਉਹ ਨਹੀਂ ਫੜੇਗਾ ਲਲਿਤ ਕੁਮਾਰ ਲਾਲੀ ਨੂੰ। ਓਧਰ ਗੁਰਨਾਮ ਸਿੱਧੂ ਨੇ ਫਿਰ ਕਿਹਾ ਕਿ ਪੁਲਸ ਹਾਲੇ ਵੀ ਜਾਂਚ ਵਿਚ ਹੀ ਜੁਟੀ ਹੋਈ ਹੈ। ਕਿ ਓਦੋਂ ਕਾਰਵਾਈ ਕਰੇਗੀ ਪੁਲਸ ਜਦੋਂ ਇਹ ਬਦਮਾਸ਼ ਉਸ ਨੂੰ ਜਾਂ ਓਸ ਦੇ ਪਰਿਵਾਰ ਨੂੰ ਫਿਰ ਨੁਕਸਾਨ ਪਹੁੰਚਾ ਸਕਦਾ ਹੈ। ਗੁਰਨਾਮ ਨੇ ਦੁਹਰਾਇਆ ਕਿ ਮੇਰੇ ਨੁਕਸਾਨ ਦਾ ਜ਼ਿੰਮੇਵਾਰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਹੋਵੇਗਾ। ਇਸ ਸਬੰਧੀ ਜਦੋਂ ਡੀ ਐਸ ਪੀ ਬਰਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹਾਲੇ ਪੜਤਾਲ ਕਰਨਗੇ ਫਿਰ ਕੋਈ ਕਾਰਵਾਈ ਕਰਨਗੇ। ਡੀ ਐੱਸ ਪੀ ਅਨੁਸਾਰ ਕੀ ਅਜ਼ਾਦ ਦੇਸ਼ ਹੈ ਸਭ ਨੂੰ ਘੁੰਮਣ ਦਾ ਹੱਕ ਹੈ। ਜਦੋਂ ਡੀਐਸਪੀ ਨੂੰ ਪੁੱਛਿਆ ਗਿਆ ਕਿ ਲਾਲੀ ਉਪਰ ਇਕ ਕਾਰ ਖੋਹਣ ਅਤੇ ਓਸਦੀ ਆਪਣੀ ਗੱਡੀ ਉਪਰ ਮੁਕਦਮਾ ਵੀ ਦਰਜ਼ ਹੈ ਤਾਂ ਓਹਨਾਂ ਕਿਹਾ ਕਿ ਉਹ ਮਾਮਲਾ ਵੇਖਣਗੇ। ਏਨੀ ਛੇਤੀ ਨਹੀਂ ਫੜਨਗੇ।