ਆਸਟਰੇਲੀਆ ਦੇ ਚਮਤਕਾਰੀ ਬੱਲੇਬਾਜ਼ ਸਟੀਵ ਸਮਿਥ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਦਾ ਟੀਮ ਵਿਚ ਨਾ ਹੋਣਾ ਭਾਰਤ ਲਈ ਨੁਕਸਾਨ ਭਰਿਆ ਹੋਵੇਗਾ। ਵਿਰਾਟ ਨੇ ਪਹਿਲੇ ਟੈਸਟ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਣ ਵਰਤਨ ਪਰਤਣ ਦਾ ਫੈਸਲਾ ਕੀਤਾ ਸੀ। ਉਸਦੀ ਗੈਰ-ਹਾਜ਼ਰੀ ਵਿਚ ਟੀਮ ਦਾ ਉਪ ਕਪਤਾਨ ਅਜਿੰਕਯ ਰਹਾਨੇ ਟੀਮ ਦੀ ਕਮਾਨ ਸੰਭਾਲੇਗਾ। ਹਾਲਾਂਕਿ ਉਸ ਨੇ ਵਿਰਾਟ ਦੇ ਵਤਨ ਪਰਤਣ ਦੇ ਫੈਸਲੇ ਦੀ ਸ਼ਲਾਘਾ ਕੀਤੀ।ਸਮਿਥ ਨੇ ਕਿਹਾ,‘‘ਮੈਨੂੰ ਭਰੋਸਾ ਹੈ ਕਿ ਉਸਦੇ ਉੱਪਰ ਆਸਟਰੇਲੀਆ ਦੌਰਾ ਪੂਰਾ ਕਰਨ ਦਾ ਦਬਾਅ ਹੋਵੇਗਾ ਪਰ ਉਹ ਆਪਣੇ ਫੈਸਲੇ ’ਤੇ ਅੜਿਗ ਹੈ ਤੇ ਉਸ ਨੇ ਪਹਿਲੇ ਬੱਚੇ ਦੇ ਜਨਮ ਦੇ ਕਾਰਣ ਘਰ ਜਾਣ ਦਾ ਫੈਸਲਾ ਕੀਤਾ। ਇਸ ਫੈਸਲੇ ਲਈ ਉਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਇਹ ਚੰਗਾ ਹੈ ਕਿ ਉਹ ਆਪਣੇ ਬੱਚੇ ਦੇ ਜਨਮ ਦੇ ਸਮੇਂ ਉਥੇ ਮੌਜੂਦਾ ਰਹਿਣਾ ਚਾਹੁੰਦਾ ਹੈ।