ਮਾਨਸਾ, 19 ਸਤੰਬਰ 2020 – ਮਾਨਸਾ ਪੁਲਿਸ ਨੇ ਚੋਰੀਆਂ ਦੇ ਦੋ ਮਾਮਲਿਆਂ ਨੂੰ ਹੱਲ ਕਰਨ ’ਚ ਸਫਲਤਾ ਹਾਸਲ ਕਰਦਿਆਂ ਛੇ ਮੁਲਜ਼ਮ ਗਿ੍ਰਫਤਾਰ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਐਕਟਿਵਾ ਅਤੇ ਦੋ ਮੋਬਾਇਲ ਬਰਾਮਦ ਕੀਤੇ ਹਨ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦੱਈ ਸਵਰਨਜੀਤ ਸਿੰਘ ਪੁੱਤਰ ਰੰਗੀ ਰਾਮ ਵਾਸੀ ਵਨ ਵੇ ਟਰੈਫਿਕ ਰੋੋਡ ਮਾਨਸਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਘੱਰ ਅੱਗੇ ਖੜੀ ਕੀਤੀ ਐਕਟਿਵਾ ਚੋਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਮੁਕੱਦਮਾ ਦਰਜ ਕਰਕੇ ਮੁੱਖ ਥਾਣਾ ਅਫਸਰ ਨੇ ਤਫਤੀਸ਼ ਦੌਰਾਨ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਕਰੀਬ 18 ਹਜਾਰ ਰੁਪਏ ਕੀਮਤ ਦੀ ਇੱਕ ਐਕਟਿਵਾ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਾਗਰ ਸਿੰਘ ਪੁੱਤਰ ਮੇਵਾ ਸਿੰਘ, ਬੌੌਬੀ ਸਿੰਘ ਪੁੱਤਰ ਜਰਨੈਲ ਸਿੰਘ, ਬਿੱਲੂ ਕੁਮਾਰ ਪੁੱਤਰ ਮਦਨ ਲਾਲ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਮੱਖਣ ਸਿੰਘ ਵਾਸੀਆਨ ਮਾਨਸਾ ਵਜੋਂ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਨੋੋਜ ਕੁਮਾਰ ਅਤੇ ਵਿਨੀਤ ਕੁਮਾਰ ਵਾਸੀਆਨ ਬੁਢਲਾਡਾ ਚੋੋਰੀਆਂ ਕਰਨ ਦੇ ਆਦੀ ਹਨ ਅਤੇ ਹੁਣ ਵੀ ਚੋੋਰੀ ਕੀਤੇ ਮੋਬਾਇਲ ਫੋੋਨ ਲੈ ਕੇ ਵੇਚਣ ਦੀ ਤਾਂਕ ਵਿੱਚ ਹਨ। ਪੁਲਿਸ ਨੇ ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਨ ਉਪਰੰਤ ਮਨੋੋਜ ਕੁਮਾਰ ਪੁੱਤਰ ਪਰੇਮ ਕੁਮਾਰ ਪੁੱਤਰ ਜਗਨ ਨਾਥ ਅਤੇ ਵਨੀਤ ਕੁਮਾਰ ਪੁੱਤਰ ਪਰੇਮ ਕੁਮਾਰ ਪੁੱਤਰ ਜੈਪਾਲ ਵਾਸੀਆਨ ਬੁਢਲਾਡਾ ਨੂੰ ਗ੍ਰਿਫਤਾਰ ਕਰਕੇ ਦੋੋ ਮੋਬਾਇਲ ਆਈ.ਫੋੋਨ-6 ਬਰਾਮਦ ਕੀਤੇ ਹਨ। ਐਸ.ਐਸ.ਪੀ. ਨੇ ਜਾਣਕਾਰੀ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਨਸ਼ਿਆਂ ਦੇ ਆਦੀ ਹਨ ਜਿਨ੍ਹਾਂ ਦੀ ਪੂਰਤੀ ਲਈ ਇਹ ਮੋਬਾਇਲ ਫੋਨ ਖੋਹੇ ਸਨ। ਐਸਐਸਪੀ ਨੇ ਦੱਸਿਆ ਕਿ ਦੋਵਾਂ ਮਾਮਲਿਆਂ ’ਚ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ ਅਤੇ ਹੋਰ ਵੀ ਪੁੱਛਗਿਛ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੁੱਛ-ਪੜਤਾਲ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।