ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਕਮਾਂਡ ਏਰਿਆ ਡਿਵੇਲਪਮੈਂਟ ਅਥਾਰਿਟੀ (ਕਾਡਾ) ਨੂੰ ਮਾਈਕਰੋ ਇਰੀਗੇਸ਼ਨ ਅਤੇ ਕਮਾਂਡ ਏਰਿਆ ਡਿਵੇਲਪਮੈਂਟ ਅਥਾਰਿਟੀ (ਮਿਕਾਡਾ) ਵਜੋ ਮੁੜ ਗਠਨ ਅਤੇ ਮੁੜ ਨਾਮਜਦ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਵਿਸ਼ੇਸ਼ ਰੂਪ ਨਾਲ ਪਾਣੀ ਦੀ ਕਮੀ ਵਾਲੇ ਖੇਤਰਾਂ ਵਿਚ ਸਮਰੱਥ ਸੂਕਸ਼ਮ ਸਿੰਚਾਈ ਪਰਿਯੋਜਨਾਵਾਂ ਦੇ ਨਾਲ-ਨਾਲ ਸੂਬੇ ਵਿਚ ਵੱਖ-ਵੱਖ ਨਹਿਰਾਂ ‘ਤੇ ਵਾਟਰਕਾਰਸ ਦੇ ਕੰਮਾਂ ਦਾ ਪ੍ਰਭਾਵੀ ਲਾਗੂ ਕਰਨਾ ਯਕੀਨੀ ਕੀਤੀ ਜਾ ਸਕੇ|ਇਸ ਤੋਂ ਇਲਾਵਾ, ਕਈ ਅਹਿਮ ਫੈਸਲੇ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਆਯੋਜਿਤ ਕਮਾਂਡ ਏਰਿਆ ਡਿਵੇਲਪਮੈਂਟ ਅਥਾਰਿਟੀ ਦੇ ਮੁੜ ਗਠਨ ਦੇ ਸਬੰਧ ਵਿਚ ਹੋਈ ਇਕ ਮੀਟਿੰਗ ਵਿਚ ਕੀਤੇ ਗਏ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦਾ ਉਦੇਸ਼ ਰਾਜ ਵਿਚ ਉਪਲਬਧ ਜਲ ਸਰੋਤਾਂ ਦਾ ਸਹੀ ਅਤੇ ਪ੍ਰਭਾਵੀ ਵਰਤੋ ਯਕੀਨੀ ਕਰਨਾ ਹੈ| ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੂਕਸ਼ਮ ਸਿੰਚਾਈ ਪਰਿਯੋਜਨਾਵਾਂ ਨੂੰ ਲਾਗੂ ਕਰਦੇ ਸਮੇਂ ਪਾਣੀ ਦੀ ਕਮੀ ਵਾਲੇ ਖੇਤਰਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ| ਇਸ ਤੋਂ ਇਲਾਵਾ, ਕਿਸਾਨਾਂ ਨੂੰ ਸੂਕਸ਼ਮ ਸਿੰਚਾਈ ਦੇ ਲਾਭਾਂ ਦੇ ਬਾਰੇ ਵਿਚ ਦਸਿਆ ਜਾਵੇ ਤਾਂ ਜੋ ਕਿਸਾਨਾਂ ਨੁੰ ਜਲ ਸਰੰਖਣ ਲਈ ਖੇਤੀਬਾੜੀ ਵਿਚ ਸੂਕਸ਼ਮ ਸਿੰਚਾਈ ਤਕਨੀਕਾਂ ਨੂੰ ਅਪਨਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ|ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਕਿ ਮਿਕਾਡਾ ਕੰਮਾਂ ਦੇ ਖਰਚਿਆਂ ਵਿਚ ਸੂਕਸ਼ਮ ਸਿੰਚਾਈ ਦੇ 30 ਫੀਸਦੀ ਘਟਕ ਨੂੰ ਯਕੀਨੀ ਕੀਤਾ ਜਾਵੇ ਅਤੇ ਇਸ ਵਿਚ ਹਰ ਸਾਲ 10 ਫੀਸਦੀ ਪ੍ਰਗਤੀਸ਼ੀਲ ਵਾਧਾ ਵੀ ਕੀਤਾ ਜਾਵੇ| ਬਾਗਬਾਨੀ ਵਿਭਾਗ ਦੀ ਤਰਜ ‘ਤੇ ਖੇਤੀਬਾੜੀ ਫਸਲਾਂ ਲਈ ਕਿਸਾਨਾਂ ਦੀ ਜਮੀਨ ‘ਤੇ ਪਾਣੀ ਦੇ ਟੈਂਕ ਸਥਾਪਿਤ ਕਰਨ ਦੇ ਲਈ ਇਕ ਸਬਸਿਡੀ ਯੋਜਨਾ ਤਿਆਰ ਕਰਨ ‘ਤੇ ਵੀ ਸਹਿਮਤੀ ਵਿਅਕਤ ਕੀਤੀ ਗਈ| ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਵਾਟਰਕਾਰਸ ਦੇ ਮੁੜ ਨਿਰਮਾਣ ਦੇ ਕਾਰਜ ਨੁੰ ਸਿੰਚਾਈ ਅਤੇ ਜਲ ਸਰੋਤ ਵਿਭਾਗ ਵਿਚ ਮਿਕਾਡਾ ਨੂੰ ਟ੍ਰਾਂਸਫਰ ਕੀਤਾ ਜਾਵੇਗਾ ਅਤੇ ਰਾਜ ਵਿਚ ਸਕਸ਼ਮ ਸਿੰਚਾਈ ਨੂੰ ਹੋਰ ਪ੍ਰੋਤਸਾਹਨ ਦੇਣ ਲਈ ਮਿਕਾਡਾ ਵਾਟਰਕੋਰਸ ਕੰਸਟਰੱਕਸ਼ਨ ਪਾਲਿਸੀ ਤਿਆਰ ਕਰੇਗਾ| ਇਸ ਤੋਂ ਇਲਾਵਾ, ਸਕਸ਼ਮ ਸਿੰਚਾਈ ਪਰਿਯੋਜਨਾਵਾਂ ਵਿਚ ਬਿਜਲੀ ਦੀ ਖਪਤ ਦੇ ਲਈ ਸਹਾਇਕ ਖੇਤੀਬਾੜੀ ਫੀਸ ਲਾਗੂ ਹੋਵੇਗੀ ਅਤੇ ਇੰਨ੍ਹਾਂ ਪਰਿਯੋਜਨਾਵਾਂ ਦੇ ਸਫਲ ਅਤੇ ਪ੍ਰਭਾਵੀ ਲਾਗੂ ਕਰਨ ਲਈ ਸਪਲਾਈ ਸੰਚਾਲਿਤ ਦੀ ਥਾਂ ਮੰਗ ਸੰਚਾਲਿਤ ਦ੍ਰਿਸ਼ਟੀਕੋਣ ਨੂੰ ਲਾਗੂ ਕੀਤਾ ਕੀਤਾ ਜਾਵੇਗਾ|ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨੀਕਾਂ ਤੋਂ ਜਾਣੂੰ ਕਰਾਉਣ ਅਤੇ ਜਲ ਸਰੰਖਣ ਦੇ ਲਈ ਸੂਕਸ਼ਮ ਸਿੰਚਾਈ ਪਰਿਯੋਜਨਾਵਾਂ ਨੂੰ ਆਪਨਾਉਣ ਤਹਿਤ ਪ੍ਰੋਤਸਾਹਿਤ ਕਰਨ ਲਈ ਸੂਕਸ਼ ਸਿੰਚਾਈ ਅਧਾਰਿਤ ਡੇਮੋਸਟ੍ਰੇਸ਼ਨ ਫਾਰਮ ਤਿਆਰ ਕੀਤਾ ਜਾਵੇਗਾ|ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਸੂਕਸ਼ਮ ਸਿੰਚਾਈ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਡਾ ਦੇ ਪ੍ਰਸਾਸ਼ਕ ਪੰਕਜ ਸਮੇਤ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|