ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਇਕ ਵਾਰ ਫਿਰ ਵਧੀਆ ਪੁਲਿਸਿੰਗ ਦਾ ਉਦਾਹਰਣ ਪੇਸ਼ ਕਰਦੇ ਹੋਏ ਦੋ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਨੂੰ ਸੌਂਪਿਆ ਹੈ| ਅਪਰਾਧ ਸ਼ਾਖਾ ਦੀ ਏਂਟੀ ਹਿਯੂਮਨ-ਟ੍ਰੈਫਕਿੰਗ ਯੁਨਿਟ (ਏਐਚਟੀਯੂ) ਨੇ ਦੋਨੋਂ ਨਬਾਲਿਗ ਬੱਚਿਆਂ ਨੂੰ ਮੁੰਬਈ ਤੋਂ ਬਰਾਮਦ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ| ਇਕ ਬੱਚਾ ਨਿਜਾਮੁਦੀਨ (ਦਿੱਲੀ) ਤੋਂ ਅਤੇ ਦੁਜਾ ਫਰਕਪੁਰ (ਯਮੁਨਾਨਗਰ) ਤੋਂ ਲਾਪਤਾ ਸਨ|ਯਮੁਨਾਨਗਰ ਤੋਂ ਲਾਪਤਾ 14 ਸਾਲ ਦੀ ਰਾਜੂ ਅਤੇ ਦਿੱਲੀ ਵਿਚ ਆਪਣੇ ਪਰਿਜਨਾਂ ਤੋਂ ਵੱਖ ਹੋਇਆ 10 ਸਾਲ ਦਾ ਨੀਲੂ (ਕਾਲਪਨਿਕ ਨਾਂਅ) ਮੁੰਬਈ ਵਿਚ ਵੱਖ-ਵੱਖ ਸਥਾਨ ‘ਤੇ ਰਹਿ ਰਹੇ ਸਨ| ਇੰਨਾਂ ਦੀ ਗੁਮਸ਼ੁਦਗੀ ਦੀ ਸੂਚਨਾ ਮਿਲਨ ‘ਤੇ ਕੁੱਝ ਸੁਰਾਗ ਜੁਟਾਉਂਦੇ ਹੋਏ ਏਐਚਟੀਯੂ ਦੀ ਟੀਮ ਵੱਲੋਂ ਬੱਚਿਆਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੁੜ ਮਿਲਵਾਉਣ ਦੇ ਲਈ ਵਿਸ਼ੇਸ਼ ਯਤਨ ਕੀਤੇ ਗਏ| ਹਰਿਆਣਾ ਅਤੇ ਮਹਾਰਾਸ਼ਟਰ ਪੁਲਿਸ ਦੇ ਤਾਲਮੇਲ ਯਤਨਾਂ ਨਾਲ ਦੋਨੋਂ ਬੱਚਿਆਂ ਨੂੰ ਵਾਪਸ ਲਿਆਇਆ ਗਿਆ ਅਤੇ ਉਨ੍ਹਾਂ ਦੇ ਪਰਿਜਨਾਂ ਦੇ ਸਪੁਰਦ ਕੀਤਾ ਗਿਆ| ਦੋਨੋ ਨਬਾਲਿਗਾਂ ਨੁੰ ਸਬੰਧਿਤ ਬਾਲ ਭਲਾਈ ਕਮੇਟੀ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ|ਰਾਜੂ ਯਮੁਨਾਨਗਰ ਤੋਂ ਪਿਛਲੇ ਲਗਭਗ ਡੇਢ ਸਾਲ ਤੋਂ ਲਾਪਤਾ ਸਨ| ਇਹ ਡੇਵਿਡ ਸੁਸੂਨ ਉਦਯੋਗਿਕ ਸਕੂਲ ਮਾਟੂੰਗਾ, ਮੁੰਬਈ ਵਿਚ ਰਹਿ ਰਿਹਾ ਸੀ, ਜਦੋਂ ਨੀਲੂ ਮੁੰਬਈ ਦੇ ਦਾਦਰ ਵਿਚ ਇਕ ਸ਼ੈਲਟਰ ਹੋਮ ਵਿਚ ਰਹਿ ਰਿਹਾ ਸੀ|ਮਾਤਾ ਪਿਤਾ ਨੂੰ ਇਹ ਜਾਣਕਾਰੀ ਮਿਲਣ ਦੇ ਬਾਅਦ ਕਿ ਉਨ੍ਹਾਂ ਦੇ ਲਾਪਤਾ ਬੱਚਿਆਂ ਦਾ ਪਤਾ ਚੱਲ ਗਿਆ ਹੈ, ਉਹ ਬਿਨ੍ਹਾਂ ਇਕ ਪਲ ਗੰਵਾਏ ਬੱਚਿਆਂ ਦੀ ਕਸਟਡੀ ਲੈਦ ਦੇ ਲਈ ਆਏ| ਵੀਡੀਓ ਕਾਲਿੰਗ ਰਾਹੀਂ ਬੱਚਿਆਂ ਤੇ ਮਾਤਾ- ਪਿਤਾ ਦੀ ਪਹਿਚਾਣ ਕਰਵਾਈ ਗਈ ਅਤੇ ਕਾਨੂੰਨੀ ਪ੍ਰਕ੍ਰਿਆਵਾਂ ਬਾਅਦ ਰਾਜੂ ਨੂੰ 7 ਦਸੰਬਰ ਨੂੰ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ, ਜਦੋਂ ਕਿ ਨੀਲੂ ਨੂੰ 8 ਦਸੰਬਰ 2020 ਨੂੰ ਪਰਿਵਾਰ ਨੂੰ ਸੌਂਪਿਆ ਗਿਆ|ਡੀਜੀਪੀ ਹਰਿਆਣਾ ਮਨੋਜ ਯਾਦਵ ਨੇ ਏਐਚਟੀਯੂ ਦੀ ਸਾਰੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਏਐਚਟੀਯੂਦੇ ਨਾਲ-ਨਾਲ ਸਾਡੀ ਹੋਰ ਫੀਲਡ ਇਕਾਈਆਂ ਲਾਪਤਾ ਬੱਚਿਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮਿਲਾਉਣ ਵਿਚ ਮਹਤੱਵਪੂਰਣ ਭੁਮਿਕਾ ਨਿਭਾ ਰਹੀ ਹੈ| ਇਸ ਤੋਂ ਪਹਿਲਾਂ ਵੀ ਅਨੇਕ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਜਨਾਂ ਨਾਲ ਮਿਲਵਾਇਆ ਜਾ ਚੁੱਕਾ ਹੈ, ਜੋ ਲੰਬੇ ਸਮੇਂ ਤੋਂ ਗਾਇਬ ਸਨ|