ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ| ਨਾਲ ਹੀ ਸਬੰਧਿਤ ਵਿਭਾਗਾਂ ਅਤੇ ਖਰੀਦ ਏਜੰਸੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਆਪਣੀ ਫਸਲ ਵੇਚਣ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ|ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ.ਪੀ. ਦਲਾਲ ਵੀ ਮੌਜੂਦ ਸਨ|ਮੀਟਿੰਗ ਵਿਚ ਦਸਿਆ ਗਿਆ ਕਿ ਇਸ ਵਾਰ, ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਦਾ ਰਜਿਸਟ੍ਰੇਸ਼ਣ ਜਲਦੀ ਸ਼ੁਰੂ ਹੋਵੇਗਾ|ਇਹ ਵੀ ਦਸਿਆ ਗਿਆ ਕਿ ਰਬੀ ਖਰੀਦ ਸੀਜਨ ਦੌਰਾਨ, ਸੂਬਾ ਸਰਕਾਰ 1975 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ 80 ਲੱਖ ਮੀਟ੍ਰਿਕ ਟਨ ਕਣਕ, 4650 ਰੁਪਏ ਪ੍ਰਤੀ ਕੁਇੰਟਲ ਦੀ ਐਮਐਸਪੀ ਦਰ ਤੋਂ 8 ਲੱਖ ਮੀਟ੍ਰਿਕ ਟਨ ਸਰੋਂ, 5100 ਰੁਪਏ ਪ੍ਰਤੀ ਕੁਇੰਟਲ ਦੀ ਐਮਐਸਪੀ ਦਰ ਨਾਲ 11,000 ਮੀਟ੍ਰਿਕ ਟਨ ਛੋਲੇ (ਛੋਲੇ ਦਾਲ) ਅਤੇ 5885 ਰੁਪਏ ਪ੍ਰਤੀ ਕੁਇੰਟਲ ਦੀ ਐਮਐਸਪੀ ਦਰ ‘ਤੇ 17,000 ਮੀਟ੍ਰਿਕ ਟਨ ਸੂਰਜਮੁਖੀ ਦੀ ਖਰੀਦ ਕਰੇਗੀ| ਜਦੋਂ ਕਿ ਸੂਬੇ ਵਿਚ ਕਣਕ ਦੀ ਖਰੀਦ ਲਈ 289 ਮੰਡੀਆਂ ਸਥਾਪਿਤ ਕੀਤੀਆਂ ਜਾਂਣਗੀਆਂ, ਸਰੋਂ ਲਈ 71 ਮੰਡੀਆਂ, ਛੋਲੇ ਲਈ 11 ਮੰਡੀਆਂ ਅਤੇ ਸੂਰਜਮੁਖੀ ਲਈ 8 ਮੰਡੀਆਂ ਬਣਾਈਆਂ ਜਾਣਗੀਆਂ| ਏੰਜਸੀ ਤੋਂ ਕਿਸਾਨਾਂ ਨੂੰ ਸਿੱਧੇ ਜਾਂ ਆੜਤੀਆਂ ਰਾਹੀਂ ਅਸਿੱਧੇ ਰੂਪ ਨਾਲ ਭੁਗਤਾਨ ਦਾ ਵਿਕਲਪ ਰਜਿਸਟ੍ਰੇਸ਼ਣ ਦੇ ਸਮੇਂ ਲਿਆ ਜਾਵੇਗਾ| ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਇਕ ਪੁਰੀ ਤਰ੍ਹਾ ਨਾਲ ਕਾਰਜਸ਼ੀਲ ਕਾਲ ਸੈਂਟਰ ਬਣਾਇਆ ਜਾਵੇਗਾ|ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਦਸੰਬਰ, 2020 ਦੇ ਮਹੀਨੇ ਵਿਚ ਆੜਤੀਆਂ ਦੇ ਨਾਲ ਮੀਟਿੰਗ ਕਰ ਕੇ ਨਵੇਂ ਈ-ਖਰੀਦ ਸਾਫਟਵੇਅਰ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਜਾਵੇਗੀ| ਉਸ ਤੋਂ ਇਲਾਵਾ, ਫਰਵਰੀ ਵਿਚ ਏੰਜਸੀਆਂ ਅਤੇ ਐਚਐਸਐਮਬੀ ਕਰਮਚਾਰੀਆਂ ਨੁੰ ਕਾਫੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਖਰੀਦ ਸ਼ੁਰੂ ਕਰਨ ਦੀ ਪ੍ਰਕ੍ਰਿਆ ਸੁਚਾਰੂ ਬਣੀ ਹੈ|ਮੀਟਿੰਗ ਵਿਚ ਦਸਿਆ ਗਿਆ ਕਿ ਭੁਗਤਾਨ ਮਾਡੀਯੂਲ ਵੀ ਈ-ਖਰੀਦ ਦਾ ਇਕ ਹਿੱਸਾ ਹੋਵੇਗਾ ਅਤੇ ਇਸ ਉਦੇਸ਼ ਲਈ ਕਈ ਬੈਂਕਾਂ ਨੂੰ ਸੂਚੀਬੱਧ ਕੀਤਾ ਜਾਵੇਗਾ| ਜਦੋਂ ਵੀ ਭੁਗਤਾਨ ਕੀਤਾ ਜਾਵੇਗਾ ਤਾਂ ਪ੍ਰਾਪਤਕਰਤਾ ਆੜਤੀਆਂ ਜਾਂ ਕਿਸਾਨਾਂ ਨੂੰ ਇਕ ਐਸਐਮਐਸ ਵੀ ਭੇਜਿਆ ਜਾਵੇਗਾ| ਇਸ ਤੋਂ ਇਲਾਵਾ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਰਬੀ-2021 ਦੌਰਾਨ ਭੁਗਤਾਨ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰਨ ਵਿਚ ਹਿੱਤਧਾਰਕਾਂ ਦੀ ਸਹਾਇਤਾ ਲਈ ਇਕ ਕਾਲ ਸੈਂਟਰ ਸੰਚਾਲਿਤ ਕੀਤਾ ਜਾਵੇਗਾ|ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੀ ਉਪ-ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਹਰਿਆਣਾ ਰਾਜ ਮਾਰਕਟਿੰਗ ਰੋਰਡ ਦੀ ਮੁੱਖ ਪ੍ਰਸਾਸ਼ਕ ਸੁਮੇਧਾ ਕਟਾਰਿਆ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਦੁਸਮੰਤ ਕੁਮਾਰ ਬੇਹਰਾ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਚੰਦਰ ਸ਼ੇਖਰ ਖਰੇ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|