ਮੁਜ਼ੱਫਰਨਗਰ,14ਨਵੰਬਰ- ਮੁਜ਼ੱਫਰਨਗਰ ਵਿਚ ਅੱਜ ਸਵੇਰੇ ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ-58 ਤੇ ਹਾਦਸੇ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਦਿੱਲੀ ਦੇ ਸ਼ਾਹਦਰਾ ਵਾਸੀ 6 ਨੌਜਵਾਨ ਕਾਰ ਤੋਂ ਹਰਿਦੁਆਰ ਜਾ ਰਹੇ ਸਨ। 4 ਵਜੇ ਜਿਵੇਂ ਹੀ ਕਾਰ ਮੁਜ਼ੱਫਰਨਗਰ ਦੇ ਰਾਮਪੁਰ ਤਿਰਾਹਾ ਤੇ ਪਹੁੰਚੀ ਤਾਂ ਤੇਜ਼ ਰਫਤਾਰ ਹੋਣ ਕਾਰਨ ਹਾਈਵੇ ਤੇ ਖੜ੍ਹੇ 22 ਟਾਇਰਾ ਟਰੱਕ ਵਿਚ ਜਾ ਵੜੀ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿਚ ਕਾਰ ਸਵਾਰ ਸਾਰੇ 6 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲੀਸ ਤੇ ਬਚਾਅ ਮੁਲਾਜ਼ਮਾਂ ਨੇ ਕ੍ਰੇਨ ਦੀ ਮਦਦ ਨਾਲ ਟਰੱਕ ਹੇਠਾਂ ਵੜੀ ਕਾਰ ਨੂੰ ਕੱਢ ਲਿਆ ਤੇ ਸਾਰੇ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਘਟਨਾ ਵਾਲੀ ਥਾਂ ਤੇ ਪਹੁੰਚੇ ਸੀਓ ਸਦਰ ਵਿਨੈ ਗੌਤਮ ਨੇ ਦੱਸਿਆ ਕਿ 4 ਵਜੇ ਥਾਣਾ ਛਪਾਰ ਪੁਲੀਸ ਨੂੰ ਸ਼ਾਹਪੁਰ ਕਟ ਐਨਐਚ 58 ਤੇ ਸੜਕ ਦੁਰਘਟਨਾ ਦੀ ਸੂਚਨਾ ਮਿਲੀ। ਸੂਚਨਾ ਤੇ ਖੇਤਰ ਅਧਿਕਾਰੀ ਸਦਰ ਤੇ ਥਾਣਾ ਇੰਚਾਰਜ ਛਪਾਰ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਦੇਖਿਆ ਗਿਆ ਕਿ ਕਾਰ ਬੇਕਾਬੂ ਹੋ ਕੇ ਮੁਜੱਫਰਨਗਰ ਤੋਂ ਹਰਿਦੁਆਰ ਵੱਲ ਜਾ ਰਹੇ ਟਰੱਕ ਦੇ ਪਿੱਛੇ ਜਾ ਵੜੀ ਜਿਸ ਨਾਲ ਕਾਰ ਸਵਾਰ 6 ਨੌਜਵਾਨਾਂ ਦੀ ਮੌਤ ਹੋ ਗਈ।