ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਨੇ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਦਿਆਂ ਇੱਕ ਦਿਨਾ ਮੈਚਾਂ ਵਿੱਚ ਸਭ ਤੋਂ ਤੇਜ਼ 12 ਹਜ਼ਾਰ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ। ਕੋਹਲੀ ਨੇ ਇਹ ਉਪਲਬਧੀ ਆਪਣੇ 251ਵੇਂ ਮੈਚ ਦੀ 242ਵੀਂ ਪਾਰੀ ਦੌਰਾਨ 23ਵੀਂ ਦੌੜ ਪੂਰੀ ਕਰਦਿਆਂ ਹਾਸਲ ਕੀਤੀ। ਸਚਿਨ ਦੇ ਨਾਂ 300 ਪਾਰੀਆਂ ’ਚ 12 ਹਜ਼ਾਰ ਦੌੜਾਂ ਪੂੁਰੀਆਂ ਕਰਨ ਦਾ ਰਿਕਾਰਡ ਸੀ।