ਨਵੀਂ ਦਿੱਲੀ, 26 ਮਈ ਰਾਜਧਾਨੀ ਦਿੱਲੀ ਸਥਿਤ ਏਮਜ਼ ਹਸਪਤਾਲ ਵਿੱਚ ਸੀਨੀਅਰ ਸੈਨੀਟੇਸ਼ਨ ਸੁਪਰਵਾਈਜ਼ਰ ਹੀਰਾ ਲਾਲ ਦੀ ਮੌਤ ਹੋ ਗਈ| ਹੀਰਾ ਲਾਲ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਸੀ| ਉਹ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਇਕ ਦਿਨ ਵੀ ਡਿਊਟੀ ਤੋਂ ਗੈਰ-ਹਾਜ਼ਰ ਨਹੀਂ ਰਹੇ| ਉਨ੍ਹਾਂ ਦੇ ਸਹਿ ਕਰਮਚਾਰੀ ਦੱਸਦੇ ਹਨ ਕਿ ਹੀਰਾ ਲਾਲ ਹਮੇਸ਼ਾ ਖੁਸ਼ ਰਹਿਣ ਵਾਲੇ ਵਿਅਕਤੀ ਸਨ| ਉਨ੍ਹਾਂ ਦੀ ਨੌਕਰੀ ਕੀਟਾਣੂੰਸੋਧਨ ਸਟਾਫ, ਸਫਾਈ ਕਾਮੇ ਅਤੇ ਵਾਰਡ ਬੁਆਏ ਦਰਮਿਆਨ ਸੀ| ਉਨ੍ਹਾਂ ਨੂੰ ਸਫਾਈ ਕਾਮਿਆਂ ਅਤੇ ਵਾਰਡ ਬੁਆਏ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਪੈਂਦਾ ਸੀ| ਹੀਰਾ ਲਾਲ ਵਿੱਚ ਬੀਤੇ ਮੰਗਲਵਾਰ ਨੂੰ ਸ਼ੁਰੂਆਤੀ ਬੀਮਾਰੀ ਦੇ ਲੱਛਣ ਦਿੱਸੇ ਅਤੇ ਇਕ ਹਫਤੇ ਦੇ ਅੰਦਰ ਉਹ ਦੁਨੀਆ ਤੋਂ ਚੱਲੇ ਗਏ| ਏਮਜ਼ ਨਵੀਂ ਦਿੱਲੀ ਵਿੱਚ ਐਸ.ਸੀ. ਅਤੇ ਐਸ.ਟੀ. ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਹੀਰਾ ਜਦੋਂ ਬੀਮਾਰ ਹੋਏ ਤਾਂ ਸੰਸਥਾ ਨੇ ਉਨ੍ਹਾਂ ਦਾ ਸਿਰਫ ਬਲੱਡ ਟੈਸਟ ਕੀਤਾ|
ਕੁਲਦੀਪ ਸਿੰਘ ਨੇ ਦੱਸਿਆ ਕਿ ਏਮਜ਼ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਜਾਣ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਅਤੇ ਇਹ ਕਿਹਾ ਸੀ ਕਿ ਲੱਛਣ ਵਿੱਚ ਵਾਧਾ ਹੋਣ ਤੇ ਹਸਪਤਾਲ ਵਾਪਸ ਆਉਣ| 2 ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਸੀ| ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਸੀ| ਉਨ੍ਹਾਂ ਦਾ ਕੋਵਿਡ-19 ਪ੍ਰੀਖਣ ਕੀਤਾ ਗਿਆ ਸੀ| ਉਨ੍ਹਾਂ ਨੇ ਇਹ ਵੀ ਕਿਹਾ ਕਿ ਹੀਰਾ ਲਾਲ, ਜਿਨ੍ਹਾਂ ਨੇ ਏਮਜ਼ ਵਿੱਚ ਪੂਰੇ ਸਵੱਛਤਾ ਦੇ ਮੋਰਚੇ ਨੂੰ ਸੰਭਾਲਿਆ| ਉਨ੍ਹਾਂ ਕੋਲ ਸੁਰੱਖਿਆ ਯੰਤਰ ਤੱਕ ਨਹੀਂ ਸੀ| ਕੁਲਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਭੂਮਿਕਾ ਇਨਫੈਕਸ਼ਨ ਨੂੰ ਘੱਟ ਕਰਨ ਵਿੱਚ ਹੁੰਦੀ ਹੈ| ਉਨ੍ਹਾਂ ਨੂੰ ਸੁਰੱਖਿਆ ਦੇ ਯੰਤਰ ਪਹਿਲ ਦੇ ਨਾਲ ਉਪਲੱਬਧ ਕਰਵਾਉਣਾ ਚਾਹੀਦੇ ਹਨ| ਹਸਪਤਾਲ ਵਿੱਚ ਸੈਂਕੜੇ ਸਵੱਛਤਾ ਕਾਮੇ ਹਨ, ਜੋ ਲਗਾਤਾਰ ਕੰਮ ਤੇ ਹੋਰ ਜ਼ੋਖਮ ਵਿੱਚ ਹਨ|