ਆਸਟਰੇਲੀਆਈ ਆਲਰਾਊਂਡਰ ਮਾਰਕਸ ਸਟੋਈਨਿਸ ਨੇ ਕਿਹਾ ਹੈ ਕਿ ਆਸਟਰੇਲੀਆਈ ਟੀਮ ਜ਼ਿਆਦਾ ਦੌੜਾਂ ਬਣਾਉਣ ਲਈ ਹਮੇਸ਼ਾ ਪ੍ਰੇਰਿਤ ਰਹਿਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਵੱਧ ਚੌਕਸ ਰਹੇਗੀ। ਸਟੋਈਨਿਸ, ਕੋਹਲੀ ਦੀ ਕਪਤਾਨੀ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚ ਖੇਡ ਚੁੱਕੇ ਹਨ ਤੇ ਉਹ ਵਨ ਡੇ ਵਿਚ ਦੋ ਵਾਰ ਕੋਹਲੀ ਨੂੰ ਆਊਟ ਵੀ ਕਰ ਚੁੱਕੇ ਹਨ। ਸਟੋਈਨਿਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕੋਲ ਕੋਹਲੀ ਨੂੰ ਲੈ ਕੇ ਰਣਨੀਤੀ ਹੈ। ਸਟੋਈਨਿਸ ਨੇ ਸ਼ਨੀਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡੀ ਆਪਣੀ ਰਣਨੀਤੀ ਹੈ। ਸਾਡੇ ਕੋਲ ਯੋਜਨਾ ਹੈ ਜੋ ਪਹਿਲਾਂ ਵੀ ਕੰਮ ਕੀਤੀ ਹੈ। ਕਈ ਵਾਰ ਉਹ ਯੋਜਨਾ ਕੰਮ ਨਹੀਂ ਕਰਦੀ ਤੇ ਉਹ ਦੌੜਾਂ ਬਣਾ ਲੈਂਦੇ ਹਨ। ਜ਼ਾਹਰ ਜਿਹੀ ਗੱਲ ਹੈ ਕਿ ਉਹ ਮਹਾਨ ਖਿਡਾਰੀ ਹਨ ਤੇ ਇਨ੍ਹਾਂ ਖਿਡਾਰੀਆਂ ਖ਼ਿਲਾਫ਼ ਤੁਸੀਂ ਉਹ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ।ਤੁਸੀਂ ਆਪਣੀ ਰਣਨੀਤੀ ‘ਤੇ ਕੰਮ ਕਰਦੇ ਹੋ ਤੇ ਉਸ ਦਿਨ ਤੁਸੀਂ ਵੱਧ ਮੁਕਾਬਲੇਬਾਜ਼ ਹੋ ਜਾਂਦੇ ਹੋ। ਉਮੀਦ ਹੈ ਕਿ ਇਸ ਵਾਰ ਯੋਜਨਾ ਸਾਡੇ ਪੱਖ ਵਿਚ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਿਰਾਟ ਨੂੰ ਲੈ ਕੇ ਚਿੰਤਾ ਨਹੀਂ ਹੈ। ਉਹ ਜੋ ਵੀ ਮੈਚ ਖੇਡਦੇ ਹਨ ਉਸ ਲਈ ਤਿਆਰ ਰਹਿੰਦੇ ਹਨ। ਹੋ ਸਕਦਾ ਹੈ ਕਿ ਵਾਧੂ ਪ੍ਰਰੇਰਣਾ ਹੈ। ਮੈਨੂੰ ਉਮੀਦ ਹੈ ਕਿ ਉਹ ਤਿਆਰ ਹੋਣਗੇ। ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਮੁੜ ਰਹੇ ਹਨ ਜੋ ਸਹੀ ਫ਼ੈਸਲਾ ਹੈ।