ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਸ.ਐਨ. ਅਗਰਵਾਲ ਵੱਲੋਂ ਸਰਦਾਰ ਵਲੱਭਭਾਈ ਪਟੇਲ ‘ਤੇ ਲਿਖਿਤ ਤਿੰਨ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ| ਤਿੰਨ ਕਿਤਾਬਾਂ ਵਿੱਚੋਂ ਦੋ ਕਿਤਾਬਾਂ ਦੇਸ਼ ਦੀ ਆਜਾਦੀ ਦੇ ਬਾਅਦ ਭਾਰਤ ਵਿਚ ਰਿਆਸਤਾਂਦੇ ਏਕੀਕਰਣ ‘ਤੇ ਹੈ| ਸਰਦਾਰ ਪਟੇਲ, ਦੇ ਸੁਪਰੀਮ ਆਰਟੀਟੇਕਟ ਇਨ ਯੂਨੀਫਿਕੇਸ਼ਨ ਆਫ ਇੰਡੀਆ ਵਾਲੀਯੂਮ-1, 25 ਜੂਨ, 1947 ਨੂੰ ਲਾਰਡ ਮਾਊਂਟਬੇਟਨ ਵੱਲੋਂ ਸੂਬਿਆਂ ਦੇ ਗਠਨ ਦੇ ਬਾਰੇ ਵਿਚ ਹੈ, ਜਿਸ ਨੇ ਸਰਦਾਰ ਪਟੇਲ ਨੂੰ ਸੂਬਿਆਂ ਦਾ ਪ੍ਰਭਾਰੀ ਮੰਤਰੀ ਦਸਿਆ|ਕਿਤਾਬ ‘ਤੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਬੁਲਾਰੇ ਨੇ ਕਿਹਾ ਕਿ ਸਰਦਾਰ ਪਟੇਲ ਨੇ ਭਾਰਤੀ ਪ੍ਰਭੁਤਵ ਨੂੰ ਸਵੀਕਾਰ ਕਰਨ ਨੂੰ ਰਾਜਿਆਂ, ਮਹਾਰਾਜਿਆਂ ਅਤੇ ਨਵਾਬਾਂ ਨੂੰ ਪ੍ਰੇਰਿਤ ਕਰਨ ਦੇ ਲਈ ਦੇਸ਼ਭਗਤੀਪੂਰਣ ਭਾਸ਼ਣ ਦਿੱਤਾ| ਇਸ ਦਾ ਉਨਾਂ ‘ਤੇ ਚੁੰਬਕੀ ਪ੍ਰਭਾਵ ਪਿਆ ਅਤੇ ਇਕ-ਇਕ ਕਰ ਕੇ ਉਹ ਭਾਰਤੀ ਪ੍ਰਭੂਤਵ ਵਿਚ ਸ਼ਾਮਿਲ ਹੋਏ|ਕਿਤਾਬ ਦਾ ਦੂਜਾ ਵਾਲੀਯੂਮ ਹੈਦਰਾਬਾਦ ਦੇ ਨਿਜਾਮ ਦੇ ਅੜਿਅਲ ਰਵੇਈਏ ਨਾਲ ਸਬੰਧਿਤ ਹੈ ਜੋ ਇਕ ਸੁਤੰਤਰ ਰਾਜ ਦਾ ਸਪਨਾ ਦੇਖ ਰਿਹਾ ਸੀ, ਜਦੋਂ ਕਿ ਤੀਜਾ ਵਾਲੀਯੂਮ ਜਿਸ ਦਾ ਸਿਰਲੇਖ ਹੈਡ ਸਰਦਾਰ ਪਟੇਲ ਬੀਨ ਦ ਫਸਟ ਪ੍ਰਾਇਜ ਮਿਨਿਸਟਰ ਸਰਦਾਰ ਪਟੇਲ ਦੇ ਵਿਅਕਤੀਤਵ ‘ਤੇ ਹੈ|