ਪਟਿਆਲਾ, 26 ਮਈ 2020 – ਲੳਂ ਆਇਆ ਤੁਹਾਡੇ ਘਰ ਰੁਜ਼ਗਾਰ ,ਬੇਰੁਜ਼ਗਾਰ ਘਰੋਂ ਬੇਠੈ ਮਾਰੋ ਰਿੰਗ ਤੇ ਪਾਉ ਰੁਜ਼ਗਾਰ ਦੀ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਰੁਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ, ਇਸ ਹੈਲਪ ਲਾਈਨ ਨੰਬਰ 98776-10877 ਤੇ ਰਿੰਗ ਮਾਰਨ ਤੇ ਮਿਲਦੀ ਹੈ। ਰੁਜ਼ਗਾਰੀ ,ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਤੇ ਕਿਹਾ ਕਿ ਕੋਵਿਡ-19 ਦੀ ਮਾਹਾਂਮਰੀ ਕਾਰਨ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕਈ ਨਵੀਆਂ ਪਹਿਲ ਕਦਮੀਆਂ ਕੀਤੀਆਂ ਗਈ ਹਨ ਜਿਸ ਤਹਿਤ ਪਿਛਲੇ ਦਿਨੀਂ ਯੂ ਟਿਊਬ ਚੈਨਲ ਦੀ ਸ਼ੁਰੂਆਤ ਵੀ ਕੀਤੀ ਗਈ ਸੀ ਅਤੇ ਹੁਣ ਬੇਰੁਜ਼ਗਾਰਾਂ ਲਈ ਹੈਲਪ ਲਾਈਨ ਨੰਬਰ 98776-10877 ਅਤੇ ਈ ਮੇਲ ਆਈਡੀ dbeepathelp@gmail.comਜਾਰੀ ਕੀਤਾ ਗਿਆ ਹੈ।
ਸੋ ਇਸ ਹੈਲਪ ਲਾਈਨ ਨੰਬਰ ਰਾਹੀਂ ਬੇਰੁਜ਼ਗਾਰ ਨੌਜਵਾਨ ਘਰ ਬੈਠੇ ਹੀ ਨੌਕਰੀਆਂ ਬਾਰੇ ਜਾਣਕਾਰੀ, ਰੁਜ਼ਗਾਰ ਦਫ਼ਤਰ ਵਿੱਚ ਰਜਿਸਟਰੇਸ਼ਨ, ਕਾਊਂਸਲਿੰਗ ਅਤੇ ਸਵੈ ਰੁਜ਼ਗਾਰ ਸਬੰਧੀ ਕੋਈ ਵੀ ਮਦਦ ਲੈ ਸਕਦੇ ਹਨ। ਇਸ ਹੈਲਪ ਲਾਈਨ ਨੰਬਰ ‘ਤੇ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਬਣਾਕੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਲਾਈਨ ਨੰਬਰ ਜਾਂ ਫੇਰ ਈਮੇਲ ਕਰਕੇ ਰੁਜ਼ਗਾਰ ਬਿਊਰੋ ਨਾਲ ਸੰਪਰਕ ਬਣਾਕੇ ਸਮੇਂ ਸਿਰ ਰੁਜ਼ਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਲੈ ਕੇ ਰੁਜ਼ਗਾਰ ਹਾਸਲ ਕਰ ਸਕਦੇ ਹਨ।