ਮਾਨਸਾ, 26 ਮਈ 2020 – ਦਰਮਿਆਨੇ ਵਰਗਾਂ ਅਤੇ ਮਜਦੂਰਾਂ ਦੇ ਪ੍ਰਾਈਵੇਟ ਕੰਪਨੀਆਂ, ਬੈਕਾਂ ਦੇ ਕਰਜਿਆਂ ,ਬਿਜਲੀ ਬਿੱਲ, ਸਕੂਲ ਫੀਸਾਂ ਨੂੰ ਮੁਆਫ ਕਰਾਉਣ ਅਤੇ ਕੱਟੇ ਗਏ ਨੀਲੇ ਰਾਸ਼ਨ ਕਾਰਡਾਂ ਨੂੰ ਬਿਨਾਂ ਸ਼ਰਤ ਬਹਾਲ ਕਰਾਉਣ ਲਈ ਅੰਦੋਲਨ ਕੀਤਾ ਜਾਵੇਗਾ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਸਬ-ਡਵੀਜ਼ਨ ਮਾਨਸਾ ਦੇ ਸਕੱਤਰ ਸੁਖਦੇਵ ਸਿੰਘ ਪੰਧੇਰ ਅਤੇ ਮੀਤ ਪ੍ਰਧਾਨ ਬਲਵੰਤ ਸਿੰਘ ਭੈਣੀ ਬਾਘਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਲਾਕਡਾਊਨ ਦੌਰਾਨ ਦਰਮਿਆਨੇ ਅਤੇ ਮਜਦੂਰ ਪਰਿਵਾਰਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਪਰ ਉਨਾਂ ਨੂੰ ਮੋਦੀ ਤੇ ਕੈਪਟਨ ਸਰਕਾਰ ਵੱਲੋਂ ਕੁੱਝ ਨਹੀਂ ਦਿੱਤਾ ਗਿਆ, ਜਦੋਂ ਕਿ ਸਰਕਾਰਾਂ ਕੇਵਲ ਸਰਮਾਏਦਾਰ ਘਰਾਣਿਆਂ ਖੁਸ਼ ਕਰ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪ੍ਰਾਈਵੇਟ ਕੰਪਨੀਆਂ, ਬੈਂਕ ਕਰਜਿਆ,ਬਿਜਲੀ ਬਿੱਲ, ਸਕੂਲ ਫੀਸ ਮਾਫ ਕਰਨ ਅਤੇ ਗਏ ਰਾਸਣ ਕਾਰਡਾਂ ਨੂੰ ਬਿਨਾਂ ਸ਼ਰਤ ਬਹਾਲ ਕਰਾਉਣ ਸਬੰਧੀ, ਨਰੇਗਾ ਸਕੀਮ ਤਹਿਤ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ, ਲਾਭਪਾਤਰੀਆਂ ਨੂੰ ਹੱਕ ਦਿਵਾਉਣ ਕਾਪੀਆ ਨਵੀਆਂ ਅਤੇ ਰੀਨਿਊ ਕਰਨ ਆਦਿ ਮੁੱਖ ਮੰਗਾਂ ਦੇ ਹੱਕ ਸਬੰਧੀ ਜਿਲਾ ਜਥੇਬੰਦੀ ਵੱਲੋਂ 29 ਮਈ ਨੂੰ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕੀਤੀ ਜਾਵੇਗੀ। ਇਸ ਸਮੇਂ ਟਰੇਡ ਯੂਨੀਅਨ ਆਗੂ ਕਾਮਰੇਡ ਮਿੱਠੂ ਸਿੰਘ ਮੰਦਰ ਅਤੇ ਕਾਕਾ ਸਿੰਘ ਆਦਿ ਆਗੂ ਹਾਜ਼ਰ ਸਨ।