ਹਰਿਆਣਾ ਦੇ 1310 ਪਿੰਡਾਂ ਦੇ ਪਬਲਿਕ ਸਥਾਨਾਂ ‘ਤੇ ਵਿਲੇਜ ਆਈਸੋਲੇਸ਼ਨ ਸੈਂਟਰ ਸਥਾਪਤ
ਚੰਡੀਗੜ੍ਹ – ਕੋਰੋਨਾ ਸੰਕ੍ਰਮਣ ਦੀ ਦੇਸ਼ਵਿਆਪੀ ਲਹਿਰ ਦੇ ਮੌਜੂਦਾ ਦੌਰ ਵਿਚ ਹਰਿਆਣਾ ਤੋਂ ਚੰਗੀ ਖਬਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਕਸੀਜਨ ਤੇ ਜਰੂਰੀ ਦਵਾਈਆਂ ਦੀ ਕਮੀ ਨੂੰ ਦੂਰ ਕਰਨਾ, ਜਰੂਰਤਮੰਦਾਂ ਤੇ ਗਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਤੇ ਹੋਰ ਸਰਕਾਰੀ ਯੋਜਨਾਵਾਂ ਨਾਲ ਮਦਦ ਪਹੁੰਚਾਉਣ ਤੋਂ ਇਲਾਵਾ ਗ੍ਰਾਮੀਣ ਖੇਤਰਾਂ ਵਿਚ ਕੋਰੋਨਾ ਸੰਕ੍ਰਮਣ ਨਾਲ ਜਨਮਾਨਸ ਦੇ ਬਚਾਅ ਦੇ ਲਈ ਪਿੰਡ ਪੱਧਰ ‘ਤੇ ਜਰੂਰੀ ਸਿਹਤ ਇੰਤਜਾਮ ਉਪਲਬਧ ਕਰਵਾਉਣੇ ਹੋਏ ਹਰਿਆਂਣਾ ਸਰਕਾਰ ਦੇ ਕੁਸ਼ਲ ਪ੍ਰਬੰਧਨ ਤੋਂ ਇਕ ਮਜਬੂਤ ਸੁਰੱਖਿਆ ਚੱਕਰ ਸਥਾਪਤ ਹੋਚੁੱਕਾ ਹੈ।
ਜਿੱਥੇ ਬੀਮਾਰ-ਉੱਥੇ ਉਪਚਾਰ ਦੇ ਮੂਲਮੰਤਰ ‘ਤੇ ਹੋਇਆ ਕੰਮ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੋਵਿਡ ਪ੍ਰਬੰਧਨ ਦੇ ਲਈ ਦਿੱਤੇ ਗਏ ਮੰਤਰ ਜਿੱਥੇ ਬੀਮਾਰ ਉੱਥੇ ਉਪਚਾਰ ‘ਤੇ ਕੰਮ ਕਰਦੇ ਹੋਏ ਸੂਬੇ ਦੇ ਗ੍ਰਾਮੀਣ ਖੇਤਰਾਂ ਵਿਚ ਸਥਿਤ ਪ੍ਰਾਥਮਿਕ ਸਿਹਤ ਕੇਂਦਰਾਂ ਤੇ ਸਮੂਦਾਇਕ ਸਿਹਤ ਕੇਂਦਰ ਵਿਚ ਕੋਵਿਡ ਮਰੀਜਾਂ ਲਈ ਆਕਸੀਜਨ ਦੀ ਸਹੂਲਤ ਦੇ ਨਾਲ-ਨਾਲ ਜਰੂਰੀ ਦਵਾਈਆਂ, ਸਮੱਗਰੀਆਂ ਸਮੇਤ ਹੋਰ ਸੰਸਾਧਨਾਂ ਵਿਚ ਵਾਧਾ ਕੀਤਾ ਗਿਆ। ਨਾਲ ਹੀ 1310 ਪਿੰਡਾਂ ਵਿਚ ਚੌਪਾਲਾਂ, ਪੰਚਾਇਤ ਘਰਾਂ ਤੇ ਸਰਕਾਰੀ ਸਕੂਲਾਂ ਆਦਿ ਪਬਲਿਕ ਸਥਾਨਾਂ ‘ਤੇ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਨੇ ਮਿਲ ਕੇ 18270 ਬੈਡ ਸਮੱਥਾਯੁਕਤ ਵਿਲੇਜ ਆਈਸੋਲੇਸ਼ਨ ਸਂੈਟਰ ਸਥਾਪਤ ਕੀਤੇ। ਜਿਨ੍ਹਾਂ ਵਿਚ 1280 ਆਈਸੋਲੇਸ਼ਨ ਸੈਂਟਰਸ ਵਿਚ ਮਹਿਲਾਵਾਂ ਤੇ ਪੁਰਸ਼ਾਂ ਦੇ ਲਈ ਵੱਖ-ਵੱਖ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨ੍ਹਾਂ ਸਂੈਟਰਸ ‘ਤੇ ਥਰਮਾਮੀਟਰ, ਆਕਸੀਮੀਟਰ, ਸਟੀਮਰ, ਬੀਪੀ ਚੈਕ ਕਰਨ ਦੀ ਮਸ਼ੀਨ, ਬੈਡ ਤੇ ਪੱਖੇ ਆਦਿ ਦਾ ਇੰਤਜਾਮ ਕੀਤਾ ਗਿਆ ਤਾਂ ਜੋ ਆਪਣੇ ਘਰ ਦੇ ਕੋਲ ਹੀ ਕੋਵਿਡ ਸੰਕ੍ਰਮਿਤ ਮਰੀਜ ਨੂੰ ਆਈਸੋਲੇਸ਼ਨ ਦੀ ਸਹੂਲਤ ਸਿਹਤ ਕਰਮਚਾਰੀਆਂ ਦੀ ਦੇਖ-ਰੇਖ ਵਿਚ ਉਪਲਬਧ ਹੋ ਸਕੇ। ਜਿਨ੍ਹਾਂ ਮਰੀਜਾਂ ਦੇ ਘਰਾਂ ਵਿਚ ਆਈਸੋਲੇਸ਼ਨ ਦੀ ਸਹੂਲਤ ਨਹੀਂ ਹੈ ਉਨ੍ਹਾਂ ਦੇ ਲਈ ਵਿਲੇਜ ਆਈਸੋਲੇਸ਼ਨ ਸੈਂਟਰ ਮਦਦਗਾਰ ਸਾਬਤ ਹੋ ਰਹੇ ਹਨ। ਇਸ ਆਈਸੋਲੇਸ਼ਨ ਸੈਂਟਰਸ ਕੋਵਿਡ ਨਾਲ ਸਬੰਧਿਤ ਲੱਛਣ ਵਾਲੇ 64507 ਦੇ ਟੇਸਟ ਕੀਤੇ ਗਏ ਜਿਨ੍ਹਾਂ ਵਿਚ 2704 ਪਾਜੀਟਿਵ ਕੇਸ ਮਿਲੇ ਅਤੇ 40598 ਲੋੋਕਾਂ ਦੀ ਸਿਹਤ ਜਾਂਚ ਤੇ ਉਪਚਾਰ ਦੀ ਸਹੂਲਤ ਮਿਲੀ।
ਟੇਸਟ-ਟੈ੍ਰਕ-ਟ੍ਰੀਟ ਨਾਲ ਰੁਕੀ ਕੋਰੋਨਾ ਦੀ ਰਫਤਾਰ
ਵਰਨਣਯੋਗ ਹੈ ਕਿ ਹਰਿਆਣਾ ਵਿਚ ਬੀਤੇ 15 ਮਈ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਤੇਜੀ ਨਾਲ ਕਮੀ ਆਈ, ਉੱਥੇ ਸਿਹਤਮੰੰਦ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਤੇਜੀ ਨਾਲ ਵੱਧ ਰਹੀ ਹੈ। ਅਪ੍ਰੈਲ ਮਹੀਨੇ ਦੇ ਅੰਤ ਤਕ ਸ਼ਹਿਰਾਂ ਦੇ ਨਾਲ-ਨਾਲ ਗ੍ਰਾਮੀਣ ਖੇਤਰਾਂ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਜਿੰਤਾਜਨਕ ਢੰਗ ਨਾਲ ਅੱਗੇ ਵੱਧ ਰਹੀ ਸੀ। ਸਰਕਾਰੀ ਤੇ ਨਿਜੀ ਸਿਹਤ ਸੰਸਥਾਨਾਂ ‘ਤੇ ਵੱਧਦੇ ਦਬਾਅ ਨੂੰ ਘੱਟ ਕਰਨ ਦੇ ਲਈ ਹਰਿਆਣਾ ਸਰਕਾਰ ਨੇ ਟੇਸਟ-ਟ੍ਰੈਕ-ਟ੍ਰੀਟ ਦਾ ਮਜਬੂਤ ਐਕਸ਼ਨ ਪਲਾਨ ਤਿਆਰ ਕੀਤਾ ਅਤੇ 8000 ਮਲਟੀਡਿਸਪਲਨੇਰੀ ਟੀਮ ਨੁੰ ਘਰ-ਘਰ ਜਾ ਕੇ ਸਿਹਤ ਜਾਂਚ ਕਰਨ ਦੀ ਜਿਮੇਵਾਰੀ ਸੌਂਪੀ। ਹਰੇਕ ਟੀਮ ਨੂੰ 500 ਘਰਾਂ ਦੀ ਜਾਂਚ ਕਰਨੀ ਹੈ ਅਤੇ ਇੰਨ੍ਹਾਂ ਟੀਮਾਂ ਨੂੰ ਰਾਜ ਦੇ ਗ੍ਰਾਮੀਣ ਖੇਤਰਾਂ ਵਿਚ ਰਹਿਣ ਵਾਲੇ ਚਾਲੀ ਲੱਖ ਪਰਿਵਾਰਾਂ ਦੀ ਜਾਂਚ ਦਾ ਟੀਚਾ ਦਿੱਤਾ ਗਿਆ ਸੀ। ਜਿਸ ਦੇ ਚਲਦੇ ਹਰਿਆਣਾ ਆਮ ਸਿਹਤ ਜਾਂਚ ਯੋਜਨਾ ਦੇ ਤਹਿਤ 4848 ਟੀਮਾਂ ਨੇ ਸਿਹਤ ਕਰਮਚਾਰੀਆਂ ਦੇ ਨਾਲ ਡੋਰ ਟੂ ਡੋਰ ਸਿਹਤ ਜਾਂਚ ਸਰਵੇਖਣ ਕਰਦੇ ਹੋਏ ਰਾਜ ਦੇ 4559 ਪਿੰਡਾਂ ਨੂੰ ਕਵਰ ਕਰਦੇ ਹੋਏ 1446716 ਪਰਿਵਾਰਾਂ ਦੇ 6468183 ਮੈਂਬਰਾਂ ਦੀ ਜਾਂਚ ਕੀਤੀ ਗਈ। ਗ੍ਰਾਮੀਣ ਪੱਧਰ ‘ਤੇ ਮਜਬੂਤ ਸਿਹਤ ਸੁਰੱਖਿਆ ਤੰਤਰ ਤਿਆਰ ਹੋੋਣ ਦਾ ਹੀ ਨਤੀਜਾ ਹੈ ਕਿ ਰਾਜ ਵਿਚ ਨਵੇਂ ਮਰੀਜਾਂ ਦੀ ਗਿਣਤੀ 15 ਮਈ ਦੇ ਬਾਅਦ 10 ਹਜਾਰ ਤੋਂ ਲਗਾਤਾਰ ਘੱਟ ਰਹੀ ਹੈ।
ਇੰਦਾ ਦਿਖੀ ਅਗਵਾਈ ਦੀ ਦੂਰਦਰਸ਼ਿਤਾ
ਨੀਤੀ ਆਯੋਗ ਦੇ ਅਨਮਾਨ ਦੇ ਅਨੁਸਾਰ ਦੇਸ਼ ਵਿਚ 15 ਤੋਂ 20 ਮਈ ਦੇ ਵਿਚ ਕੋਵਿਡ-19 ਦਾ ਪੀਕ ਆਉਣ ਦਾ ਅੰਦਾਜਾ ਲਗਾਇਆ ਗਿਆ ਸੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰਾਜ ਦੇ ਸਾਰੇ ਜਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਨੂੰ ਅਲਰਟ ਕਰਦੇ ਹੋਏ ਹਰ ਸੰਭਵ ਇੰਤਜਾਮ ਕਰਨ ਦੇ ਨਿਰਦੇਸ਼ ਦਿੱਤੇ ਸਨ। ਮੁੱਖ ਮੰਤਰੀ ਦੇ ਕੁਸ਼ਲ ਅਗਵਾਈ ਦੀ ਇਸੀ ਦੂਰਦਰਸ਼ਿਤਾ ਅਤੇ ਅੰਦਾਜਾ ਨੂੰ ਲੈ ਕੇ ਵਰਤੀ ਗਈ ਚੌਕਸੀ ਦੇ ਸਾਕਾਰਤਮਕ ਨਤੀਜੇ ਅੱਜ ਦੇਖਣ ਨੂੰ ਮਿਲ ਰਹੇ ਹਨ। ਇਕ ਦਿਨ ਪਹਿਲਾਂ 21 ਮਈ ਨੂੰ ਪੂਰੇ ਰਾਜ ਵਿਚ ਇਕ ਦਿਨ ਵਿਚ ਨਵੇਂ ਮਰੀਜਾਂ ਦੀ ਗਿਣਤੀ 5643 ਰਹੀ ਉੱਥੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 13,486 ਰਹੀ ਸੀ।