ਪਿਛਲੇ ਪੰਜ ਸਾਲਾਂ ਦੌਰਾਨ ਬਾਇਓਟੈਕਨਾਲੋਜੀ ਅਤੇ ਫਾਰਮੇਸੀ ਖੇਤਰ ਦੇ 450 ਤੋਂ ਵੱਧ ਵਿਦਿਆਰਥੀਆਂ ਨੂੰ ਬਹੁਕੌਮੀ ਕੰਪਨੀਆਂ ਨੇ ਨੌਕਰੀ ਲਈ ਚੁਣਿਆ
ਮਿਲਕਫੈਡ, ਐਫ਼.ਸੀ.ਆਈ, ਨਾਬੀ, ਸੀ.ਐਸ.ਆਈ.ਆਰ (ਆਈ.ਆਈ.ਆਈ.ਐਮ) ਅਤੇ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਸੰਸਥਾ ਆਦਿ ਸਰਕਾਰੀ ਅਦਾਰਿਆਂ ‘ਚ ਨੌਕਰੀ ਪ੍ਰਾਪਤ ਕਰਨ ‘ਚ ਰਹੇ ਮੋਹਰੀ
ਮਿਆਰੀ ਸਿੱਖਿਆ ਦੇ ਨਾਲ-ਨਾਲ ਪਲੇਸਮਂੈਟ ਦੇ ਖੇਤਰ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਅਤੇ ਫ਼ਾਰਮੇਸੀ ਖੇਤਰ ਦੇ ਵਿਦਿਆਰਥੀਆਂ ਨੇ ਪਿਛਲੇ ਪੰਜ ਸਾਲਾਂ ਦੇ ਅੰਤਰਰਾਲ ਦੌਰਾਨ ਚੋਟੀ ਦੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਤੋਂ 450 ਤੋਂ ਜ਼ਿਆਦਾ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ ਜਦਕਿ ਇਨ੍ਹਾਂ ਵਿਚੋਂ ਵੱਡੇ ਪੱਧਰ ‘ਤੇ ਵਿਦਿਆਰਥੀ ਭਾਰਤ ਦੀ ਉਚ ਕੋਟੀ ਦੀਆਂ ਖੋਜ ਸੰਸਥਾਵਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਆਰ.ਐਸ. ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।ਡਾ.ਬਾਵਾ ਨੇ ਦੱਸਿਆ ਕਿ ‘ਵਰਸਿਟੀ ਦੇ ਇੰਸਟੀਚਿਊਟ ਆਫ਼ ਬਾਇਓਟੈਕਨਾਲੋਜੀ ਵਿਭਾਗ ਫਾਰਮਾ ਵਿਭਾਗ ਵਿਦਿਆਰਥੀਆਂ ਨੂੰ ਖੇਤਰ ਸਬੰਧੀ ਚੌਤਰਫ਼ੀ ਮੁਹਾਰਤ ਪ੍ਰਦਾਨ ਕਰਵਾਉਣ ਲਈ ਤੱਤਪਰ ਹੈ, ਜਿਸ ਸਦਕਾ ਵਿਸ਼ਵ ਭਰ ਦੀਆਂ ਚੋਟੀਆਂ ਦੀਆਂ ਕੰਪਨੀਆਂ ਕੈਂਪਸ ਪਲੇਸਮਂੈਟ ਲਈ ‘ਵਰਸਿਟੀ ਦੇ ਵਿਦਿਆਰਥੀਆਂ ‘ਚ ਰੁਚੀ ਵਿਖਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਾਇਓਟੈਕਨਾਲੋਜੀ ਅਤੇ ਫਾਰਮੇਸੀ ਖੇਤਰ ਦੀਆਂ 80 ਤੋਂ ਜ਼ਿਆਦਾ ਬਹੁਕੌਮੀ ਕੰਪਨੀਆਂ ਕੈਂਪਸ ਪਲੇਸਮਂੈਟ ਲਈ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀਆਂ ਅਤੇ ਵਿਦਿਆਰਥੀਆਂ ਨੂੰ 4.2 ਲੱਖ ਦਾ ਉਚਤਮ ਸਾਲਾਨਾ ਪੈਕੇਜ਼ ਦੀ ਪੇਸ਼ਕਸ਼ ਕੀਤੀ।
ਡਾ. ਬਾਵਾ ਨੇ ਦੱਸਿਆ ਕਿ ‘ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਬਾਇਓਟੈਕਨਾਲੋਜੀ ਖੇਤਰ ‘ਚ ਬੀ.ਐਸ.ਸੀ ਬਾਇਓਟੈਕਨਾਲੋਜੀ, ਐਮ.ਐਸ.ਈ ਬਾਇਓਟੈਕਨਾਲੋਜੀ ਅਤੇ ਐਮ.ਐਸ.ਸੀ ਇੰਡਸਟਰੀਅਲ ਮਾਇਕ੍ਰੋਬਾਇਓਲੌਜੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਦਕਿ ਫਾਰਮੇਸੀ ‘ਚ ਫ਼ਾਰਮਾ-ਡੀ, ਬੀ-ਫ਼ਾਰਮਾ, ਬੀ-ਫ਼ਾਰਮਾ (ਲੀਟਰਲ ਐਂਟਰੀ), ਬੀ-ਫ਼ਾਰਮਾ (ਪ੍ਰੈਕਟਿਸ), ਮਾਸਟਰ ਆਫ਼ ਫ਼ਾਰਮੇਸੀ (ਫ਼ਾਰਮਾਸਿਊਟਿਕਸ ਅਤੇ ਫ਼ਾਰਮਾਸੋਲੋਜੀ) ਆਦਿ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਬਾਇਓਟੈਕਨਾਲੋਜੀ ਅਤੇ ਫ਼ਾਰਮੇਸੀ ਦੇ ਪੰਜ ਬੈਚ ਸਫ਼ਲਤਾਪੂਰਵਕ ਪਾਸਆਊਟ ਹੋ ਚੁੱਕੇ ਹਨ, ਜਿਸ ਦੇ ਅੰਤਰਗਤ ‘ਵਰਸਿਟੀ ਦੇ ਬਾਇਓਟੈਕਨਾਲੋਜੀ ਦੇ 300+ ਅਤੇ ਫਾਰਮੇਸੀ ਦੇ 150+ ਵਿਦਿਆਰਥੀਆਂ ਨੇ ਦਿੱਗਜ਼ ਕੰਪਨੀਆਂ ‘ਚ ਨੌਕਰੀਆਂ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ, ਜਿਨ੍ਹਾਂ ‘ਚੋਂ 35 ਵਿਦਿਆਰਥੀਆਂ ਨੇ ਸਰਕਾਰੀ ਅਦਾਰਿਆਂ ‘ਚ, 27 ਵਿਦਿਆਰਥੀਆਂ ਨੇ ਵੱਡੇ ਹਸਪਤਾਲਾਂ ‘ਚ ਅਤੇ 24 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਫਾਰਫੇਸੀ ਆਧਾਰਿਤ ਕੰਪਨੀਆਂ ‘ਚ ਨੌਕਰੀ ਹਾਸਲ ਕੀਤੀ ਹੈ।
ਵੱਖ-ਵੱਖ ਸਰਕਾਰੀ ਅਦਾਰਿਆਂ ‘ਚ ਹੋਈਆਂ ਪਲੇਸਮੈਂਟਾਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ‘ਵਰਸਿਟੀ ਦੇ ਐਮ.ਐਸ.ਈ ਬਾਇਓਟੈਕਨਾਲੋਜੀ ਦੇ ਸ਼੍ਰੀ ਰਾਜ ਨੇ ਸੀ.ਐਸ.ਆਈ.ਆਰ (ਆਈ.ਆਈ.ਆਈ.ਐਮ) ‘ਚ ਪ੍ਰਾਜੈਕਟ ਸਹਾਇਕ ਦੇ ਤੌਰ ‘ਤੇ ਅਤੇ ਦੀਪਕ ਦੁਹਾਨ ਅਤੇ ਰਸ਼ਮੀ ਨੇ ਪ੍ਰਮੁੱਖ ਅਦਾਰੇ ਨਾਬੀ (ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟਚਿਊਟ) ‘ਚ ਬਤੌਰ ਪ੍ਰਾਜੈਕਟ ਅਸਿਸਟੈਂਟ ਨੌਕਰੀ ਪ੍ਰਾਪਤ ਕੀਤੀ ਜਦਕਿ ਐਮ.ਐਸ.ਸੀ ਬਾਇਓਟੈਕਨਾਲੋਜੀ ਦੇ ਅਨਿਲ ਨੰਦਲ ਨੇ ਇੰਸਟੀਚਿਊਟ ਆਫ਼ ਹਿਮਾਲਿਅਨ ਬਾਇਓਸੋਰਸ ਟੈਕਨਾਲੋਜੀ ‘ਚ ਬਤੌਰ ਪ੍ਰਾਜੈਕਟ ਟ੍ਰੇਨੀ ਅਤੇ ਨਵਕਿਰਨਪ੍ਰੀਤ ਸਿੰਘ ਨੇ ਐਫ਼.ਸੀ.ਆਈ ਅਤੇ ਫ਼ਾਰਮੇਸੀ ਦੀ ਅਕਾਂਕਸ਼ਾ ਜਯੋਤੀ ਨੇ ਸੈਂਟਰਲ ਡਰੱਗ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ‘ਚ ਨੌਕਰੀ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ।ਡਾ. ਬਾਵਾ ਨੇ ਦੱਸਿਆ ਕਿ ਬਾਇਓਟੈਕਨਾਲੋਜੀ ਦੇ 3 ਵਿਦਿਆਰਥੀਆਂ ਨੇ ਮਿਲਕਫੈਡ, 14 ਵਿਦਿਆਰਥੀਆਂ ਨੇ ਆਈ.ਡੀ.ਐਸ ਇਨਫ਼ੋਟੈਕ, 12 ਨੇ ਓਮਿਕਸ ਇੰਟਰਨੈਸ਼ਨਲ ‘ਚ ਅਤੇ 4 ਵਿਦਿਆਰਥੀਆਂ ਨੇ ਪੈਨੇਸ਼ੀਆ ਬਾਇਓਟੈਕ ‘ਚ ਨੌਕਰੀ ਦੀਆਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ‘ਵਰਸਿਟੀ ਦੇ ਵਿਦਿਆਰਥੀਆਂ ਨੇ ਬਹੁਕੌਮੀ ਨਿੱਜੀ ਕੰਪਨੀਆਂ ਐਬੌਟ ਫ਼ਾਰਮਸਿਊਟੀਕਲ, ਫ਼ੋਰਟਿਸ ਹਸਪਤਾਲ, ਗਲੈਮ ਮਾਰਕ, ਜ਼ੌਨਸਨ ਐਂਡ ਜ਼ੌਨਸਨਜ਼ ਅਤੇ ਐਲਕਂੈਪ ਲੈਬਾਰਟਰੀਜ਼, ਸਿਪਲਾ, ਹਿਮਾਲਿਅਨ ਡਰੱਗ ਕੰਪਨੀ, ਵੋਕਸਹਾਰਡੀ, ਟੋਰੈਂਟ ਫ਼ਾਰਮਾ ਆਦਿ ‘ਚ ਨੌਕਰੀ ਲਈ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਦੇਸ਼ ‘ਚ ਬਾਇਓਟੈਕਨਾਲੋਜੀ ਅਤੇ ਫ਼ਾਰਮਾ ਦਾ ਖੇਤਰ ਬਹੁਤ ਨਵੀਨਤਾਕਾਰੀ ਹੈ ਅਤੇ ਮਜ਼ਬੂਤੀ ਨਾਲ ਵਿਕਾਸ ਦੀਆਂ ਲੀਹਾਂ ‘ਤੇ ਹੈ।ਬਾਇਓਟੈਕਨਾਲੋਜੀ ਦਾ ਖੇਤਰ ਭਾਰਤ ਦੀ ਵਿਸ਼ਵਵਿਆਪੀ ਪ੍ਰੋਫਾਈਲ ਨੂੰ ਪ੍ਰਫੁਲਿਤ ਕਰਨ ਦੇ ਨਾਲ-ਨਾਲ ਅਰਥਚਾਰੇ ਦੇ ਵਾਧੇ ‘ਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੀਆਂ ਚੋਟੀ ਦੀਆਂ 12 ਬਾਇਓਟੈਕ ਮੰਜ਼ਿਲਾਂ ਵਿੱਚੋਂ ਇੱਕ ਹੈ ਅਤੇ ਏਸ਼ੀਆ ‘ਚ ਤੀਜੇ ਨੰਬਰ ‘ਤੇ ਹੈ ਜਦਕਿ ਬਹੁਤ ਸਾਰੀਆਂ ਮਹੱਤਵਪੂਰਨ ਦਵਾਈਆਂ ਦੇ ਉਤਪਾਦਕ ਵਜੋਂ ਭਾਰਤ ਮੋਹਰੀ ਰੋਲ ਅਦਾ ਕਰ ਰਿਹਾ ਹੈ।ਸ. ਸੰਧੂ ਨੇ ਕਿਹਾ ਕਿ ਬਾਇਓਟੈਕਨਾਲੋਜੀ ਅਤੇ ਫਾਰਮੇਸੀ ਖੇਤਰ ਦੇ ਪੇਸ਼ੇਵਰਾਂ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ ਢੁੱਕਵੇਂ ਪਾਠਕ੍ਰਮ ਦੇ ਨਾਲ-ਨਾਲ ਇੰਡਸਟਰੀ ਦੀ ਮੰਗ ਅਨੁਸਾਰ ਖੋਜ ਅਤੇ ਵਿਕਾਸ ਸਬੰਧੀ ਪ੍ਰੈਕਟੀਕਲਾਂ ਕਾਰਜਾਂ ਦੀ ਮੁਹਾਰਤ ਪ੍ਰਦਾਨ ਕਰਵਾ ਰਹੀ ਹੈ।