ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਯੋਗ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ 1,000 ਆਯੂਸ਼ ਸਹਾਇਕਾਂ ਦੇ ਅਹੁਦਿਆਂ ਦੀ ਮੰਜੂਰੀ ਦਿੱਤੀ ਗਈ ਹੈ| ਇਸ ਤੋਂ ਇਲਾਵਾ, ਸੂਬੇ ਵਿਚ ਹੁਣ ਤਕ 560 ਵਿਯਾਮਸ਼ਾਲਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ, 600 ਵਿਯਾਮਸ਼ਾਲਾਂ ਸਥਾਪਿਤ ਕੀਤੀਆਂ ਜਾਣਗੀਆਂ|ਮੁੱਖ ਮੰਤਰੀ ਨੇ ਅੱਜ ਪਾਣੀਪਤ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਅਤੇ ਹਰਿਆਣਾ ਯੋਗ ਪਰਿਸ਼ਦ ਦੇ ਸੰਯੁਕਤ ਤਤਵਾਧਾਨ ਵਿਚ ਆਯੋਜਿਤ ਸਿਖਿਆ ਵਿਭਾਗ ਦੇ ਅਧਿਆਪਕਾਂ ਦੇ ਯੋਗ ਸਿਖਲਾਈ ਕੈਂਪ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ| ਇਹ ਸਿਖਲਾਈ ਪ੍ਰੋਗ੍ਰਾਮ ਤਿੰਨ ਪੜਾਆਂ ਵਿਚ 6,000 ਸਕੂਲਾਂ ਵਿਚ ਚਲਾਇਆ ਜਾਵੇਗਾ| ਰੋਜਾਨਾ ਸਭਾਵਾਂ ਵਿਚ ਯੋਗ ਨੂੰ ਸ਼ਾਮਿਲ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਜਿਸ ਤਰ੍ਹਾ ਨਾਲ ਯੋਗ ਸਾਧਨਾ, ਵਿਯਾਮ ਸਾਧਨਾ, ਪ੍ਰਾਣਾਯਾਮ ਬਹੁਤ ਲਾਭਦਾਇਕ ਰਹੇ ਹਨ| ਉਸੀ ਤਰ੍ਹਾ ਨਾਲ ਸ਼ਰੀਰ ਦੇ ਹੋਰ ਵਿਕਾਰਾਂ ਨੂੰ ਖਤਮ ਕਰਨ ਦੇ ਲਈ ਯੋਗ ਨੂੰ ਲਗਾਤਾਰ ਅੱਗੇ ਲੇ ਜਾਇਆ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਯੋਗ ਨਾਲ ਕਰਮ ਵਿਚ ਕੁਸ਼ਲਤਾ ਆਊਂਦੀ ਹੈ| ਇਸ ਲਈ ਅਧਿਆਪਕਾਂ ਦੇ ਲਈ ਇਹ ਸਿਖਲਾਈ ਕੈਂਪ ਇਕ ਹਫਤੇ ਦਾ ਹੋਵੇਗਾ, ਜਿਸ ਵਿਚ ਪਹਿਲੇ ਪੜਾਅ ਵਿਚ 2200 ਅਧਿਆਪਕਾਂ ਨੂੰ ਯੋਗ ਨਾਲ ਸਿਖਿਆਤ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਹੁਣ ਸਮੇਂ ਆ ਗਿਆ ਹੈ ਕਿ ਹਰ ਵਿਅਕਤੀ ਦੇ ਜੀਵਨ ਵਿਚ ਯੌਗ ਦਾ ਮਹਤੱਵ ਵਧਾਇਆ ਜਾਵੇ| ਅਸ਼ਟਯੋਗ ਵਿਦਿਆ ਮਨ, ਆਤਮਾ ਅਤੇ ਸ਼ਰੀਰ ਨੂੰ ਜੋੜ ਕੇ ਜੋ ਕ੍ਰਿਆ-ਪ੍ਰਤੀਕ੍ਰਿਆ ਦਿੰਦੀ ਹੈ, ਉਸ ਨੂੰ ਯੋਗ ਸਾਧਨਾ ਕਿਹਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟ ਸੰਘ ਨੇ ਯੋਗ ਨੂੰ ਮਾਨਤਾ ਦਿੱਤੀ ਹੈ ਅਤੇ ਅੱਜ ਵਿਸ਼ਵ ਦੇ 200 ਦੇਸ਼ ਯੋਗ ਨੂੰ ਅਪਣਾ ਰਹੇ ਹਨ| ਇਹ ਹੀ ਕਾਰਨ ਹੈ ਕਿ ਯੋਗ ਅੱਜ ਵਿਸ਼ਵ ਵਿਖਿਆਤ ਹੋ ਚੁੱਕਾ ਹੈ|ਮੁੱਖ ਮੰਤਰੀ ਨੇ ਕਿਹਾ ਕਿ ਯੋਗ ਮਨੁੱਖ ਨੂੰ ਸ਼ਰੀਰਕ ਅਤੇ ਮਾਨਸਿਕ ਰੂਲ ਨਾਲ ਸਿਹਤਮੰਦ ਰੱਖਨ ਵਿਚ ਸਹਾਇਕ ਹੈ| ਪ੍ਰਾਚੀਨ ਕਾਲ ਵਿਚ ਗੁਰੂਕੁੱਲ ਵਿਚ ਜਦੋਂ ਸਿਖਿਆ ਪ੍ਰਦਾਨ ਕੀਤੀ ਜਾਂਦੀ ਸੀ ਤਾਂ ਅਧਿਆਪਕ ਤੇ ਬੱਚੇ ਹਰ ਤਰ੍ਹਾ ਨਾਲ ਯੋਗ ਵਿਚ ਨਿਪੁੰਨ ਹੁੰਦੇ ਸਨ ਅਤੇ ਇਸ ਨੂੰ ਅੱਗੇ ਵਧਾਉਂਦੇ ਸਨ| ਯੋਗ ਦੇ ਅਧਿਐਨ ਨਾਲ ਹੀ ਜੀਵਨ ਦੇ ਤਨਾਅ ਤੇ ਚਿੰਤਾਵਾਂ ਤੋਂ ਪਾਰ ਪਾਇਆ ਜਾ ਸਕਦਾ ਹੈ ਕਿਉਂਕਿ ਸਬਰ, ਸਹਿਨਸ਼ੀਲਤਾ ਯੋਗ ਦੇ ਕਾਰਣ ਹੀ ਸੰਭਵ ਹੈ| ਉਨ੍ਹਾਂ ਨੇ ਕਿਹਾ ਕਿ ਯੋਗ ਨਾਲ ਸਬੰਧਿਤ. ਮੁਕਾਬਲੇ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤਕ ਆਯੌਜਿਤ ਕੀਤੇ ਜਾਣਗੇ| ਯੋਗ ਨਾਲ ਕੰਮ ਵਿਚ ਕੁਸ਼ਲਤਾ ਆਉਂਦੀ ਹੈ ਅਤੇ ਮਨ ਸਥਿਰ ਹੁੰਦਾ ਹੈ| ਯੌਗ ਕਰਨ ਵਾਲਿਆਂ ਨੂੰ ਯੌਗੀ ਵੀ ਕਿਹਾ ਗਿਆ ਹੈ| ਹੁਣ ਸਮੇਂ ਆ ਗਿਆ ਹੈ ਕਿ ਹਰ ਵਿਅਕਤੀ ਯੌਗੀ ਬਣੇ ਅਤੇ ਇਸ ਸਾਧਨ ਨੂੰ ਅੱਗੇ ਵਧਾਏ|
ਵੀਡੀਓ ਕਾਨਫ੍ਰੈਸਿੰਗ ਵਿਚ ਯਮੁਨਾਨਗਰ ਤੋਂ ਸਿਖਿਆ ਮੰਤਰੀ ਕੰਵਰ ਪਾਲ ਗੁੱਜਰ ਨੇ ਕਿਹਾ ਕਿ ਸਿਹਤ ਸ਼ਰੀਰ ਵਿਚ ਸਿਹਤ ਮਨ ਅਤੇ ਆਤਮਾ ਨਿਵਾਸ ਕਰਦੇ ਹਨ| ਯੋਗ ਭਾਰਤ ਦੀ ਪਹਿਚਾਣ ਰਿਹਾ ਹੈ| ਪੂਰੇ ਵਿਸ਼ਵ ਵਿਚ ਯੋਗ ਨੂੰ ਅੱਗੇ ਵਧਾਉਣ ਦੇ ਲਈ ਉਨ੍ਹਾਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਬਾਬਾ ਰਾਮਦੇਵ ਦਾ ਧੰਨਵਾਦ ਪ੍ਰਗਟਾਊਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਯੋਗ ਨੂੰ ਕੌਮਾਂਤਰੀ ਪੱਧਰ ਤਕ ਪਹਿਚਾਣ ਦਿਵਾਈ ਹੈ| “ਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਯੋਗ ਸਿਖਿਆ ਦੇ ਬਾਰੇ ਵਿਚ ਵਿਅਕਤੀਗਤ ਰੂਪ ਨਾਲ ਦਿਲਚਸਪੀ ਲੈਣ ‘ਤੇ ਧੰਨਵਾਦ ਵੀ ਕੀਤਾ| ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਚਰਿੱਤਰਵਾਨ ਬਨਾਉਣ ਲਈ ਯੋਗ ਜਰੂਰੀ ਹੈ|ਪੰਚਕੂਲਾ ਤੋਂ ਜੁੜੇ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਪ੍ਰੋਗ੍ਰਾਮ ਦੇ ਆਯੋਜਨ ਦੇ ਲਈ ਸਾਰੇ ਅਧਿਆਪਕਾਂ ਦੇ ਨਾਲ-ਨਾਲ ਸਿਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸੂਬਾ ਸਰਕਾਰ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਯੋਗ ਦੇ ਪ੍ਰਚਾਰ ਪ੍ਰਸਾਰ ਲਈ ਇਹ ਆਯੋਜਨ ਬਿਹਤਰ ਹੈ|ਹਰਿਆਣਾ ਯੋਗ ਪਰਿਸ਼ਦ ਦੇ ਚੇਅਰਮੈਨ ਡਾ. ਜੈਦੀਪ ਆਰਿਆ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਿਸ ਤਰ੍ਹਾ ਨਾਲ ਯੋਗ ਨੂੰ ਵਧਾਉਣ ਲਈ ਯੋਗ ਪਰਿਸ਼ਦ ਦਾ ਗਠਨ ਕਹੀਤਾ ਗਿਆ ਹੈ, ਉਸ ਨਾਲ ਯੋਗ ਵਿਦਿਆਕ ਨੂੰ ਜੋਰ ਮਿਲਿਆ ਹੈ ਅਤੇ ਇਸ ਤੋਂ ਨਵੇਂ ਆਯਾਮ ਸਥਾਪਿਤ ਹੋਣਗੇ|