ਚੰਡੀਗੜ – ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਪਾਣੀਪਤ ਸ਼ੂਗਰ ਮਿਲ ਦੇ 64ਵੇਂ ਪਿਰਾੜੀ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਅਗਲੇ ਹਫਤੇ ਤਕ ਸੂਬੇ ਦੀ ਸਾਰੀ ਸਹਿਕਾਰੀ ਖੰਡ ਮਿਲਾਂ ਵਿਚ ਗੰਨਾ ਦੀ ਪਿਰਾੜੀ ਸ਼ੁਰੂ ਕਰ ਦਿੱਤੀ ਜਾਵੇਗੀ| ਇਹੀ ਨਹੀਂ, ਇਸ ਵਾਰ ਸ਼ੂਗਰ ਮਿਲਾਂ ਦਾ ਟੀਚਾ ਵੱਧਾਉਣ ਦੀ ਕਵਾਇਤ ਵੀ ਕੀਤੀ ਗਈ ਹੈ| ਜਿਲਾ ਪਾਣੀਪਤ ਦੇ ਕਿਸਾਨਾਂ ਨੂੰ ਮਾਰਚ ਮਹੀਨੇ ਤੋਂ ਬਾਅਦ ਨਵੀਂ ਸ਼ੂਗਰ ਮਿਲ ਦਾ ਤੋਹਫਾ ਮਿਲੇਗਾ, ਜਿਸ ਦੀ ਸਮੱਰਥਾਂ 5,000 ਟੀਸੀਡੀ ਹੋਵੇਗੀ| ਇਸ ਸ਼ੂਗਰ ਮਿਲ ਦੇ ਬਣਨ ਨਾਲ ਜਿਲਾ ਪਾਣੀਪਤ ਦੇ ਨਾਲ-ਨਾਲ ਲਗੇਦ ਹੋਰ ਜਿਲਿਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ| ਨਵੀਂ ਲਗਣ ਵਾਲੀ ਇਸ ਸ਼ੂਗਰ ਮਿਲ ਵਿਚ ਪਿਰਾੜੀ ਦੀ ਸਮੱਰਥਾਂ 50,000 ਕੁਇੰਟਲ ਰੋਜਾਨਾ ਹੋਵੇਗੀ|ਉਨਾਂ ਕਿਹਾ ਕਿ ਪਾਣੀਪਤ ਸ਼ੂਗਰ ਮਿਲ ਹਰਿਆਣਾ ਦੀ ਅਜਿਹੀ ਇਕ ਸ਼ੂਗਰ ਮਿਲ ਹੈ, ਜਿਸ ਵਿਚ ਪੁਰਾਣੀ ਅਤੇ ਨਵੀਂ ਦੋਨਾਂ ਤਕਨੀਕਾਂ ਦੀ ਵਰਤੋਂ ਕੀਤਾ ਗਿਆ ਹੈ| ਇਸ ਸ਼ੂਗਰ ਮਿਲ ਨੇ ਅਨੇਕ ਵਾਰ ਕੌਮੀ ਅਤੇ ਸੂਬਾ ਪੱਧਰ ਦੇ ਪੁਰਸਕਾਰ ਪ੍ਰਾਪਤ ਕੀਤੇ ਹਨ, ਲੇਕਿਨ ਇਸ ਸੈਸ਼ਨ ਇਸ ਮਿਲ ਦਾ ਆਖਰੀ ਪਿਰਾੜੀ ਸੈਸ਼ਨ ਹੋਵੇਗਾ| ਨਵੀਂ ਖੱਡ ਮਿਲ ਪਾਣੀਪਤ ਦੇ ਪਿੰਡ ਡਾਹਰ ਵਿਚ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗੀ| ਇਸ ਸ਼ੂਗਰ ਮਿਲ ਦੀ ਪਿਰਾੜੀ ਸਮੱਰਥਾਂ ਪੁਰਾਣੀ ਸ਼ੂਗਰ ਮਿਲ ਨਾਲ ਕਈ ਗੁਣਾ ਵੱਧ ਹੋਵੇਗੀ|ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਗੰਨਾ ਮਾਹਿਰਾਂ ਦੀ ਸਲਾਹ ‘ਤੇ ਵਧੀਆ ਕਿਸਮ ਦਾ ਗੰਨਾ ਆਪਣੇ ਖੇਤਾਂ ਵਿਚ ਲਗਾਉਣ ਅਤੇ ਸਾਫ-ਸੁਥਰਾ ਗੰਨਾ ਲੈ ਕੇ ਹੀ ਸ਼ੂਗਰ ਮਿਲ ਵਿਚ ਆਉਣ| ਉਨਾਂ ਕਿਹਾ ਕਿ ਜਿੱਥੇ ਕਿਸਾਨ ਸ਼ੂਗਰ ਮਿਲ ਦੀ ਪਿਰਾੜੀ ਸੈਸ਼ਨ ਨੂੰ ਸਫਲ ਬਣਾਉਣ ਵਿਚ ਯੋਗਦਾਨ ਦਿੰਦੇ ਹਨ, ਉੱਥੇ ਸ਼ੂਗਰ ਮਿਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਹਿਯੋਗ ਵੀ ਵਰਣਨਯੋਗ ਰਿਹਾ ਹੈ| ਇਸ ਲਈ ਸ਼ੂਗਰ ਮਿਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨਾਂ ਦੀ ਸੀਨੀਅਰਿਟੀ ਦੇ ਆਧਾਰ ‘ਤੇ ਸਾਰੀ ਸਹੂਲਤਾਂ ਦਿੱਤੀ ਜਾਣੀ ਚਾਹੀਦੀ ਹੈ|ਮੰਤਰੀ ਨੇ ਕਿਹਾ ਕਿ ਅਸੰਧ, ਕਰਨਾਲ, ਗੋਹਾਨਾ ਮਿਲਾਂ ਦੀ ਪਿਰਾੜੀ ਸਮੱਰਥਾ ਵੱਧਾਈ ਜਾ ਰਹੀ ਹੈ ਤਾਂ ਜੋ ਇੱਥੇ ਵਰਕ ਲੋਡ ਘੱਟ ਰਹੇ| ਉਨਾਂ ਕਿਹਾ ਕਿ ਪਿਛਲੀ ਵਾਰ 29 ਲੱਖ ਕੁਇੰਟਲ ਖੰਡ ਮਿਲ ਦਾ ਟੀਚਾ ਰੱਖਿਆ ਗਿਆ ਸੀ, ਜਦੋਂ ਹੁਣ 30 ਲੱਖ ਕੁਇੰਟਲ ਰੱਖਿਆ ਗਿਆ ਹੈ| ਇਹੀ ਨਹੀਂ, ਇਸ ਦਾ ਰਿਕਵਰੀ ਰੇਟ ਵੀ 10 ਤੋਂ 10.70 ਫੀਸਦੀ ਤਕ ਲੈ ਜਾਣ ਦਾ ਟੀਚਾ ਰਹੇਗਾ|ਉਨਾਂ ਨੇ ਪ੍ਰੋਗ੍ਰਾਮ ਵਿਚ ਪਿੰਡ ਬਿਹੌਲੀ ਦੇ ਕਿਸਾਨ ਬਿਰੇਂਦਰ ਸਿੰਘ ਤੇ ਵਿਕਾਸ ਅਤੇ ਪਿੰਡ ਨਾਰਾਇਣਾ ਦੇ ਰਾਜੂ ਤੇ ਪਿੰਡ ਸਨੌਲੀ ਦੇ ਕ੍ਰਿਸ਼ਣ ਡਰਾਇਵਰ ਨੂੰ ਸੱਭ ਤੋਂ ਪਹਿਲਾਂ ਗੰਨਾ ਲਿਆਉਣ ‘ਤੇ ਸਨਮਾਨਿਤ ਵੀ ਕੀਤਾ| ਉਨਾਂ ਦਸਿਆ ਕਿ ਪਲਵਲ, ਮਹਿਮ ਅਤੇ ਅਸੰਧ ਵਿਚ ਇਸ ਸੈਸ਼ਨ ਤੋਂ ਖੰਡ ਮਿਲਾਂ ਵਿਚ ਗੁੜ ਬਣਾਉਣ ਦਾ ਕੰਮ ਵੀ ਕੀਤਾ ਜਾਵੇਗਾ|