ਕੈਲੀਫੋਰਨੀਆ – ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਇੱਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਲਗਭੱਗ 150 ਦੇ ਕਰੀਬ ਕੋਰੋਨਾ ਵਾਇਰਸ ਕੇਸ 18 ਅਕਤੂਬਰ ਨੂੰ ਮੈਸੇਚਿਉਸੇਟਸ ਦੇ ਫਿਚਬਰਗ ਵਿਚ ਇਕ ਚਰਚ ਵਿਚ ਸਾਹਮਣੇ ਆਏ ਹਨ ਜਿਹੜੇ ਕਿ ਇਸ ਦੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ। ਸ਼ਹਿਰ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਕਿ ਇਹ ਕੇਸ ਕਰਾਸਰੋਡਜ਼ ਚਰਚ ਨਾਲ ਜੁੜੇ ਹੋਏ ਸਨ। ਸਿਹਤ ਵਿਭਾਗ ਨੇ ਦੱਸਿਆ ਕਿ ਟੈਸਟ ਲੈਣ ਵਾਲਿਆਂ ਨੇ ਇੱਥੇ ਆਈਸ ਅਤੇ ਡੈੱਕ ਹਾਕੀ ਨਾਲ ਸਬੰਧਤ 40 ਤੋਂ ਵੱਧ ਕੋਵਡ -19 ਮਾਮਲਿਆਂ ਦੀ ਪਛਾਣ ਕੀਤੀ ਹੈ। ਇਸਦੇ ਨਾਲ ਹੀ ਐਫ ਐਚ ਡੀ ਨੇ ਇਹ ਚਿੰਤਾ ਜ਼ਾਹਿਰ ਕੀਤੀ ਇਹ ਵਾਇਰਸ ਦੇ ਕੇਸ ਹੈ ਕਮਿਊਨਿਟੀ ਵਿਚ ਲਾਗ ਦੇ ਹੋਰ ਫੈਲਣ ਵਿਚ ਯੋਗਦਾਨ ਪਾ ਸਕਦੇ ਹਨ। ਇਸ ਸੰਬੰਧੀ ਸਥਾਨਕ ਅਧਿਕਾਰੀਆਂ ਦੁਆਰਾ ਵਾਇਰਸ ਤੇ ਕਾਬੂ ਪਾਉਣ ਅਤੇ ਇਸਦੇ ਫੈਲਣ ਨੂੰ ਰੋਕਣ ਲਈ ਮੰਗਲਵਾਰ ਨੂੰ ਸ਼ਹਿਰ ਵਿਚ ਮੁਫਤ ਕੋਰੋਨਾਂ ਵਾਇਰਸ ਟੈਸਟਿੰਗ ਦਾ ਪ੍ਰਬੰਧ ਕੀਤਾ ਗਿਆ।