ਕੈਲੀਫੋਰਨੀਆ – ਮੈਸੇਚਿਉਸੇਟਸ ਤੋਂ ਡੈਮੋਕਰੇਟ ਕਾਂਗਰਸਮੈਨ ਸਟੀਫਨ ਲਿੰਚ ਨੇ ਇਸ ਮਹੀਨੇ ਦੇ ਸ਼ੁਰੂ ਵਿੱੱਚ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਹੈ। ਇਸ ਟੈਸਟ ਨਾਲ ਲਿੰਚ ਵੀ ਕਾਂਗਰਸ ਦੇ ਉਹਨਾਂ ਮੈਂਬਰਾਂ ਵਿੱਚ ਸ਼ਾਮਿਲ ਹੋ ਗਏ ਹਨ ,ਜਿਨ੍ਹਾਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਹੈ।ਲਿੰਚ ਦੇ ਕਮਿਊਨੀਕੇਸ਼ਨ ਡਾਇਰੈਕਟਰ ਮੌਲੀ ਰੋਜ਼ ਟਾਰਪੀ ਨੇ ਇੱਕ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਿੰਚ ਨੇ ਉਸਦੇ ਬੋਸਟਨ ਸਥਿਤ ਦਫ਼ਤਰ ਵਿੱਚ ਇੱਕ ਸਟਾਫ ਦੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਇਹ ਸਕਾਰਾਤਮਕ ਟੈਸਟ ਕੀਤਾ ਹੈ, ਇਸਦੇ ਇਲਾਵਾ ਲਿੰਚ ਨੇ ਫਾਈਜ਼ਰ ਟੀਕੇ ਦੀ ਦੂਜੀ ਖੁਰਾਕ ਲਗਵਾਉਣ ਤੋਂ ਬਾਅਦ ਰਾਸ਼ਟਰਪਤੀ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇੱਕ ਨਕਾਰਾਤਮਕ ਟੈਸਟ ਵੀ ਕਰਵਾਇਆ ਸੀ।ਲਿੰਚ ਸਿਹਤ ਪੱਖੋਂ ਵਧੀਆ ਮਹਿਸੂਸ ਕਰ ਰਹੇ ਹਨ ਪਰ ਉਹ ਆਪਣੇ ਆਪ ਨੂੰ ਸੁਰੱਖਿਆ ਕਾਰਨਾਂ ਕਰਕੇ ਕੁਆਰੰਟੀਨ ਕਰਨਗੇ।ਰਿਪਬਲਿਕਨ ਮੈਂਬਰਾਂ ਦੇ ਨਾਲ ਤਾਲਾਬੰਦੀ ਵਿਚ ਸਮਾਂ ਬਤੀਤ ਕਰਨ ਤੋਂ ਬਾਅਦ ਜਨਵਰੀ ਵਿੱਚ ਕਈ ਹਾਊਸ ਡੈਮੋਕਰੇਟਸ ਨੇ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਹਨ। ਸਟੀਫਨ ਤੋਂ ਬਿਨਾਂ ਮੈਸੇਚਿਉਸੇਟਸ ਹਾਊਸ ਦੀ ਕਾਂਗਰਸਵੁਮੈਨ ਲੋਰੀ ਟ੍ਰਾਹਨ ਨੇ ਵੀ ਵੀਰਵਾਰ ਨੂੰ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ।