ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਲਈ ਹਵਾਈ ਸੇਵਾਵਾਂ ਦੁਬਾਰਾ ਖੋਲ੍ਹਣ ਨੂੰ ਪਹਿਲ ਦੇ ਰਹੀ ਹੈ| ਉਹਨਾਂ ਕਿਹਾ ਕਿ ਉਨ੍ਹਾਂ ਨੇ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਹਵਾਈ ਮਾਰਗਾਂ ਨੂੰ ਮੁੜ ਖੋਲ੍ਹਣ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ|ਉਹਨਾਂ ਜਾਪਾਨ ਅਤੇ ਦੱਖਣੀ ਕੋਰੀਆ ਦਾ ਮਹਾਮਾਰੀ ਨਾਲ ਨਜਿੱਠਣ ਲਈ ਚੰਗਾ ਪ੍ਰਦਰਸ਼ਨ ਕਰਨ ਵਾਲੇ ”ਦੋ ਖਾਸ ਦੇਸ਼ਾਂ ਦੇ ਰੂਪ ਵਿਚ ਵਰਨਣ ਕੀਤਾ| ਉਹਨਾਂ ਕਿਹਾ ਕਿ ਅਜਿਹੇ ਕਈ ਦੇਸ਼ ਹਨ ਜਿਹਨਾਂ ਨੂੰ ਅਸੀਂ ਵੇਖ ਰਹੇ ਹਾਂ| ਉਹਨਾਂ ਲਈ ਸਰਹੱਦਾਂ ਖੋਲ੍ਹਣ ਬਾਰੇ ਅਸੀਂ ਜਲਦਬਾਜ਼ੀ ਨਹੀਂ ਕਰਾਂਗੇ| ਉਨ੍ਹਾਂ ਕਿਹਾ ਕਿ ਇਹ ਤਿੰਨ ਏਸ਼ੀਆਈ ਦੇਸ਼ ਉਨ੍ਹਾਂ ਦੀ ਮੌਜੂਦਾ ਤਰਜੀਹ ਹਨ| ਉਹ ਇਸ ਬਾਰੇ ਵਿਚਾਰ ਕਰਣਗੇ ਕਿ ਇਸ ਯੋਜਨਾ ਨੂੰ ਕਿਵੇਂ ਅੱਗੇ ਵਧਾਉਣ|ਜਿਕਰਯੋਗ ਹੈ ਕਿ ਆਸਟ੍ਰੇਲੀਆ ਸ਼ੁੱਕਰਵਾਰ ਤੋਂ ਗੁਆਂਢੀ ਦੇਸ਼ ਨਿਊਜ਼ੀਲੈਂਡ ਦੇ ਯਾਤਰੀਆਂ ਨੂੰ ਹੋਟਲ ਇਕਾਂਤਵਾਸ ਤੋਂ ਬਿਨਾਂ ਆਉਣ ਦੀ ਇਜਾਜ਼ਤ ਦੇਵੇਗਾ| ਨਿਊਜ਼ੀਲੈਂਡ ਨੇ ਕੋਵਿਡ-19 ਦੇ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਖਤਮ ਕਰ ਦਿੱਤਾ ਹੈ| ਪਰ ਨਿਊਜ਼ੀਲੈਂਡ ਆਉਣ ਵਾਲੇ ਦੋ ਹਫਤਿਆਂ ਲਈ ਆਪਣੇ ਇੱਥੇ ਪਹੁੰਚਣ ਵਾਲੇ ਆਸਟ੍ਰੇਲੀਆਈ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣ ਤੇ ਜ਼ੋਰ ਦੇਵੇਗਾ| ਆਸਟ੍ਰੇਲੀਆ ਵਿਚ ਕਮਿਊਨਿਟੀ ਪ੍ਰਕੋਪ ਦੇ ਸਿਰਫ 12 ਨਵੇਂ ਕੇਸ ਸਾਹਮਣੇ ਆਏ|ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਛੇ-ਛੇ ਮਾਮਲਿਆਂ ਦੀ ਰਿਪੋਰਟ ਕੀਤੀ ਗਈ|