ਫਿਰੋਜ਼ਪੁਰ, 4 ਅਕਤੂਬਰ 2020 – ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ, ਲੋਕ ਅਧਿਕਾਰ ਲਹਿਰ ਦੇ ਸਰਗਰਮ ਮੈਂਬਰਾਂ ਦੀ ਪਲੇਠੀ ਮੀਟਿੰਗ ਹੋਈ। ਇਸ ਵਿੱਚ ਸੂਬਾ ਪੱਧਰੀ ਕੌਂਸਲ ਦੇ ਮੈਂਬਰ ਬਲਵਿੰਦਰ ਸਿੰਘ, ਰੁਪਿੰਦਰ ਸਿੰਘ, ਸੂਬੇਦਾਰ ਚਰਨ ਸਿੰਘ ਕੀਰਤਿ ਚੱਕਰ, ਅਮਰਜੀਤ ਸਿੰਘ ਬਰਾੜ, ਪ੍ਰੀਤਮ ਸਿੰਘ ਅਖਾੜਾ, ਡਾਕਟਰ ਕੁਲਦੀਪ ਸਿੰਘ ਅਤੇ ਗੁਰਲਾਲ ਸਿੰਘ ਬਰਾੜ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਂਬਰਾਂ ਨਾਲ ਲਹਿਰ ਦਾ ਅਜੰਡਾ ਸਾਂਝਾ ਕੀਤਾ। ਇਸ ਏਜੰਡੇ ਨੂੰ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਹੱਥ ਖੜੇ ਕਰ ਕੇ ਜ਼ਿਲ੍ਹੇ ਦੇ ਹਰੇਕ ਪਿੰਡ ਤੇ ਸ਼ਹਿਰਾਂ ਦੇ ਹਰ ਮੁਹੱਲੇ ਵਿਚ ਪ੍ਰਚਾਰਨ ਅਤੇ ਫਲਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਜਾਰੀ ਪ੍ਰੈਸ ਨੋਟ ਵਿੱਚ ,ਖੇਤੀ ਆਰਡੀਨੈਂਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪਿਛਲੇ ਤਿੰਨ ਦਹਾਕਿਆਂ ਤੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੇ ਹਨ। ਖੇਤੀ ਨਾਲ ਜੁੜੇ ਸਾਰੇ ਜਨਤਕ ਖੇਤਰਾਂ ਨੂੰ ਵਿਉਂਤਬੱਧ ਢੰਗ ਨਾਲ ਖੋਰਾ ਲਾ ਕੇ ਕਮਜ਼ੋਰ ਕੀਤਾ ਗਿਆ ਅਤੇ ਹੁਣ ਦੋਨੋ ਸਰਕਾਰਾਂ ਕਿਸਾਨਾਂ ਨੂੰ ਸਿਰਫ ਕਾਰਪੋਰੇਟ ਹਵਾਲੇ ਕਰ ਕੇ ਭੱਜ ਰਹੀਆਂ ਹਨ। ਕਾਨੂੰਨ ਪਾਸ ਹੋ ਚੁੱਕੇ ਹਨ ਸੋ ਸਾਨੂੰ ਇਨ੍ਹਾਂ ਬਿੱਲਾਂ ਦੇ ਵਿਰੋਧ ਦੇ ਨਾਲ ਨਾਲ ਇਨ੍ਹਾਂ ਕਨੂੰਨਾਂ ਦਾ ਟਾਕਰਾ ਕਰਨ ਲਈ ਵੀ ਰਣਨੀਤੀ ਬਣਾਉਣੀ ਪਵੇਗੀ। ਜੇਕਰ ਸਰਕਾਰੀ ਮੰਡੀ, ਸਰਕਾਰੀ ਬਿਜਲੀ ਪਲਾਂਟ, ਮਾਰਕਫੈਡ ,ਮਿਲਕਫੈਡ ,ਵੇਅਰ ਹਾਊਸ ਤੇ ਖੇਤੀਬਾੜੀ ਵਿਭਾਗ ਸਮੇਤ ਖੇਤੀਬਾੜੀ ਨਾਲ ਜੁੜੇ 18 ਅਦਾਰੇ ਬਚਾ ਲਵਾਂਗੇ ਤਾਂ ਅੰਬਾਨੀ ਅਤੇ ਅੰਡਾਨੀ ਸਾਡਾ ਕੁਝ ਵੀ ਨਹੀਂ ਵਿਗਾੜ ਸਕਣਗੇ।
ਡਾਕਟਰ ਸਰਦਾਰਾ ਸਿੰਘ ਜੌਹਲ ਦਾ ਸਪੱਸ਼ਟ ਮਤ ਹੈ ਕਿ ਸਰਕਾਰੀ ਢਾਂਚੇ ਦੀ ਮੌਜੂਦਗੀ ਵਿਚ ਪ੍ਰਾਈਵੇਟ ਖਰੀਦਦਾਰ ਹੋਣਗੇ ਤਾਂ ਪੰਜਾਬੀਆਂ ਨੂੰ ਇਸਦਾ ਲਾਭ ਹੋਵੇਗਾ। ਜੇਕਰ ਪੰਜਾਬ ਸਰਕਾਰ ਦੇ ਖੇਤੀ ਨਾਲ ਜੁੜੇ ਮੁਖ ਵਿਭਾਗ ਕਿਸਾਨ ਦੇ ਹੱਕਾਂ ਦੀ ਰਾਖੀ ਕਰਨਗੇ ਤਾਂ ਕੰਟਰੈਕਟ ਫਾਰਮਿੰਗ ਖੇਤੀ ਵਿਭਿੰਨਤਾ ਲਈ ਵਰਦਾਨ ਸਾਬਿਤ ਹੋ ਸਕਦੀ ਹੈ। ਇਸ ਮੌਕੇ ਜੋਰਾ ਸਿੰਘ ਐਮ ਸੀ, ਸੁਖਚੈਨ ਸਿੰਘ ਖਹਿਰਾ, ਕਨਵੀਨਰ ਸਾਂਝਾ ਮੁਲਾਜ਼ਿਮ ਮੁਹਾਜ ਮੰਚ, ਯੂ. ਟੀ. ਤੇ ਪੰਜਾਬ, ਗੁਰਦਾਸ ਦੁਸਾਂਝ , ਰਮਨਦੀਪ ਕੌਰ, ਬੱਗਾ ਸਿੰਘ, ਡੱਬੂ ਸੇਠ ,ਸੁਖਰਾਜ, ਕਾਰਜ ਸਿੰਘ, ਡਿਪਟੀ ਸਿੰਘ , ਜਗਦੇਵ ਫੌਜੀ, ਗੁਰਜੰਟ ਸਰਪੰਚ, ਜਸਵੀਰ ਸਿੰਘ, ਜਗਜੀਵਨ ਸਿੰਘ ,ਹੁਸ਼ਿਆਰ ਸਿੰਘ, ਸੂਬੇਦਾਰ ਸਰਵਣ ਸਿੰਘ, ਬਲਵਿੰਦਰ ਸਿੰਘ ਤੇ ਪਰਮਜੀਤ ਸਿੰਘ ਸਰਪੰਚ ਹਾਜਿਰ ਸਨ।