ਚੰਡੀਗੜ੍ਹ, 1 ਅਕਤੂਬਰ, 2020 : ਕਾਂਗਰਸ ਪਾਰਟੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਵਿਚ ਟਰੈਕਟਰ ਰੈਲੀਆਂ ਪ੍ਰੋਗਰਾਮ ਲਈ ਨਵੀਂਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੇ ਹੋਰ ਕਾਂਗਰਸ ਆਗੂਆਂ ਦੇ ਨਾਲ ਰਾਹੁਲ ਗਾਂਧੀ ਇਹ ਟਰੈਕਟਰ ਰੈਲੀਆਂ ਕਰਨਗੇ ਜਿਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ।
ਪਹਿਲੇ ਦਿਨ 3 ਅਕਤੂਬਰ ਨੂੰ ਜ਼ਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਕਲਾਂ ਤੋਂ ਸ਼ੁਰੂ ਹੋ ਕੇ ਇਹ ਰੈਲੀ ਲੋਪੋ ਹੁੰਦੀ ਹੋਂ ਜਗਰਾਓ, ਚਕਰ, ਲੱਖਾ, ਮਾਣੂਕੇ ਹੁੰਦੀ ਹੋਈ 22 ਕਿਲੋਮੀਟਰ ਸਫਰ ਤੈਅ ਕਰ ਕੇ ਰਾਏਕੋਟ ਵਿਚ ਜੱਟਪੁਰਾ ਵਿਖੇ ਸਮਾਪਤ ਹੋਵੇਗੀ।
ਦੂਜੇ ਦਿਨ 4 ਅਕਤੂਬਰ ਨੂੰ ਰੈਲੀ ਬਰਨਾਲਾ ਚੌਂਕ ਸੰਗਰੂਰ ਤੋਂ ਹੁੰਦੀ ਹੋਈ ਭਵਾਨੀਗੜ ਪੁੱਜੇਗੀ ਜਿਥੇ ਜਨਤਕ ਮੀਟਿੰਗ ਹੋਵੇਗੀ ਤੇ ਫਿਰ ਇਹ ਸਮਾਣਾ ਤੋਂ ਹੁੰਦੀ ਹੋਈ ਫਤਿਹਗੜ ਛੰਨਾ ਤੇ ਬਾਹਮਣਾ ਤੋਂ ਹੁੰਦੀ ਹੋਈ 20 ਕਿਲੋਮੀਟਰ ਸਫਰ ਤੈਅ ਕਰ ਕੇ ਸਮਾਣਾ ਦੀ ਅਨਾਜ ਮੰਡੀ ਵਿਚ ਇਕ ਰੈਲੀ ਨਾਲ ਸਮਾਪਤ ਹੋਵੇਗੀ।
ਤੀਜੇ ਦਿਨ 5 ਅਕਤੂਬਰ ਨੂੰ ਇਹ ਦੁਧਣ ਸਾਧਾਂ ਜ਼ਿਲਾ ਪਟਿਆਲਾ ਵਿਚ ਰੈਲੀ ਤੋਂ ਸ਼ੁਰੂ ਹੋਵੇਗੀ ਅਤੇ 10 ਕਿਲੋਮੀਟਰ ਟਰੈਕਟਰਾਂ ਨਾਲ ਪਿਹੋਵਾ ਪਹੁੰਚੇਗੀ। ਇਥੋਂ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ।