ਐਸ.ਏ.ਐਸ ਨਗਰ , 30 ਸਤੰਬਰ 2020 – ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਹਲਕਾ ਮੋਹਾਲੀ ਦੇ ਪਿੰਡਾਂ ਵਿਚ ਜਾਰੀ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕਰਨ ਦੇ ਸਿਲਸਿਲੇ ਤਹਿਤ ਪਿੰਡ ਧਰਮਗੜ੍ਹ ,ਚਾਊਂ ਮਾਜਰਾ ਅਤੇ ਪੱਤੋਂ ਦੀਆਂ ਪੰਚਾਇਤਾਂ ਨੂੰ 11 ਲੱਖ 10 ਹਜ਼ਾਰ ਰੁਪਏ ਦੇ ਚੈੱਕ ਸੌਂਪੇ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਪਣੇ ਅਖ਼ਤਿਆਰੀ ਕੋਟੇ ਵਿਚੋਂ ਇਹ ਫ਼ੰਡ ਜਾਰੀ ਕੀਤੇ ਗਏ ਹਨ ਜਿਹੜੇ ਵੱਖ ਵੱਖ ਵਿਕਾਸ ਕਾਰਜਾਂ ਲਈ ਵਰਤੇ ਜਾਣਗੇ ।
ਸਿੱਧੂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਸਨ ਉਨ੍ਹਾਂ ਨੂੰ ਪੂਰਾ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਉਨ੍ਹਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ। ਹਲਕੇ ਦੇ ਪਿੰਡਾਂ ਲਈ ਕਰੋੜਾਂ ਰੁਪਏ ਦੇ ਫ਼ੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਮੋਹਾਲੀ ਹਲਕੇ ਦੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਉਣਾ ਹੈ। ਪਿੰਡਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਯਤਨ ਲਗਾਤਾਰ ਜਾਰੀ ਹਨ। ਸਿਹਤ ਅਤੇ ਸਿੱਖਿਆ ਪੱਖੋਂ ਸਹੂਲਤਾਂ ਦੇਣ ਵਿਚ ਪਿੰਡਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਰਿਹਾ। ਸਿਹਤ ਮੰਤਰੀ ਨੇ ਕਿਹਾ ਕਿ ਹਲਕੇ ਵਿਚ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਹੋ ਚੁੱਕ ਹਨ ਅਤੇ ਜਾਰੀ ਕੀਤੇ ਵਿਕਾਸ ਕਾਰਜ ਵੀ ਮਿੱਥੇ ਸਮੇਂ ਅੰਦਰ ਅੰਦਰ ਮੁਕੰਮਲ ਹੋ ਜਾਣਗੇ । ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਨ ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਸਿੱਧੂ ਵੱਲੋਂ ਆਪਣੇ ਅਖਤਿਆਰੀ ਕੋਟੇ ਦੇ ਫੰਡਾਂ ਵਿੱਚੋਂ ਪਿੰਡ ਧਰਮਗੜ੍ਹ ਦੀ ਪੰਚਾਇਤ ਨੂੰ 2 ਲੱਖ 80 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ । ਇਸ ਰਕਮ ਵਿਚੋਂ 2 ਲੱਖ ਰੁਪਏ ਪਿੰਡ ਵਿਚ ਸਟਰੀਟ ਲਾਈਟਾਂ ਲਾਉਣ ਲਈ ਜਦਕਿ 80 ਹਜ਼ਾਰ ਰੁਪਏ ਪਾਣੀ ਦਾ ਟੈਂਕਰ ਖ਼ਰੀਦਣ ਲਈ ਖ਼ਰਚੇ ਜਾਣਗੇ। ਪਿੰਡ ਚਾਊਂ ਮਾਜਰਾ ਦੀ ਪੰਚਾਇਤ ਨੂੰ 4 ਲੱਖ 80 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਜਿਸ ਵਿਚੋਂ 4 ਲੱਖ ਰੁਪਏ ਪੇਵਰ ਬਲਾਕ ਲਾਉਣ ਲਈ ਜਦਕਿ 80 ਹਜ਼ਾਰ ਰੁਪਏ ਪਾਣੀ ਦਾ ਟੈਂਕਰ ਖ਼ਰੀਦਣ ਲਈ ਵਰਤੇ ਜਾਣਗੇ। ਪਿੰਡ ਪੱਤੋਂ ਦੀ ਪੰਚਾਇਤ ਨੂੰ ਵੀ 3 ਲੱਖ 50 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ । ਇਹ ਰਕਮ ਹੈਂਡ ਪੰਪ ਅਤੇ ਸ਼ਮਸ਼ਾਨਘਾਟ ਵਿਚ ਬੈਂਚ ਲਾਉਣ ਲਈ ਵਰਤੀ ਜਾਵੇਗੀ ।
ਇਸ ਮੌਕੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ ਮੋਹਾਲੀ ਠੇਕੇਦਾਰ ਮੋਹਨ ਸਿੰਘ ਬਠਲਾਣਾ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ, ਹਰਜਿੰਦਰ ਸਿੰਘ ਧਰਮਗੜ੍ਹ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਰਮਨਦੀਪ ਸਿੰਘ ਸਰਪੰਚ ਸਫ਼ੀਪੁਰ, ਹਰਜੀਤ ਸਿੰਘ ਸਰਪੰਚ ਰੁੜਕਾ, ਮਨਜੀਤ ਸਿੰਘ ਤੰਗੋਰੀ ਵਾਈਸ ਚੇਅਰਮੈਨ ਬਲਾਕ ਸੰਮਤੀ ਖਰੜ, ਲਖਬੀਰ ਸਿੰਘ ਕਾਲਾ ਸਰਪੰਚ ਪੱਤੋਂ, ਹਰਨੇਕ ਸਿੰਘ ਢੋਲ ਕੁਰੜੀ, ਮਲਕੀਤ ਸਿੰਘ ਪੱਤੋਂ, ਕੁਲਵੰਤ ਸਿੰਘ ਪੱਤੋਂ, ਦਵਿੰਦਰ ਸਿੰਘ ਪੱਤੋਂ, ਰਣਧੀਰ ਸਿੰਘ ਚਾਊਂ ਮਾਜਰਾ, ਰਘਬੀਰ ਸਿੰਘ ਚਾਊਂ ਮਾਜਰਾ ਮੈਂਬਰ ਬਲਾਕ ਸੰਮਤੀ ਖਰੜ, ਯਾਦਵਿੰਦਰ ਸਿੰਘ ਸਰਪੰਚ ਚਾਊਂ ਮਾਜਰਾ, ਮਿਸਤਰੀ ਬਲਬੀਰ ਸਿੰਘ ਚਾਊਂ ਮਾਜਰਾ ਤੋਂ ਇਲਾਵਾ ਪਿੰਡ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ ।
ਫ਼ੋਟੋ ਕੈਪਸ਼ਨ : ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤ ਮੈਂਬਰਾਂ ਨੂੰ ਗਰਾਂਟ ਦੇ ਚੈੱਕ ਸੌਂਪਦੇ ਹੋਏ। ਫੋਟੋ ਚ ਨਾਲ ਹੋਰ ਸ਼ਖ਼ਸੀਅਤਾਂ ਵੀ ਨਜ਼ਰ ਆ ਰਹੀਆਂ ਹਨ।