ਐਸ ਏ ਐਸ ਨਗਰ, 8 ਸਤੰਬਰ – ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਸਿਖਿਆ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਲਗਾਤਾਰ ਕੰਮ ਕੀਤੇ ਜਾਣ ਦੀ ਲੋੜ ਹੈ। ਸਰਕਾਰੀ ਹਾਈ ਸਕੂਲ ਲਾਂਡਰਾ ਵਿੱਚ ਕਮਰੇ ਬਣਾਉਣ ਲਈ ਆਪਣੇ ਅਖਤਿਆਰੀ ਫੰਡ ਵਿਚੋਂ ਦਿੱਤੀ ਗਈ 5 ਲੱਖ ਦੀ ਗ੍ਰਾਂਟ ਨਾਲ ਸਕੂਲ ਕਮੇਟੀ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਉਸਾਰੇ ਗਏ ਕਮਰਿਆਂ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਜੇਕਰ ਲੋੜ ਹੋਈ ਤਾਂ ਉਹ ਹੋਰ ਵੀ ਗਾਂਟ ਦੇਣਗੇ।
ਇਸ ਮੌਕੇ ਹਾਜਿਰ ਗ੍ਰਾਮ ਪੰਚਾਇਤ ਲਾਂਡਰਾ ਅਤੇ ਨਿਊ ਲਾਂਡਰਾ ਦੇ ਸਰਪੰਚ, ਸਕੂਲ ਕਮੇਟੀ ਵਲੋਂ ਸ੍ਰੀ ਮਨੀਸ਼ ਤਿਵਾੜੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਦੱਸਿਆ ਗਿਆ ਕਿ ਸਕੂਲ ਦਾ ਥੋੜਾ ਹੋਰ ਕੰਮ ਕਰਵਾਉਣ ਵਾਲਾ ਹੈ ਜਿਸ ਲਈ ਸ੍ਰੀ ਤਿਵਾੜੀ ਨੇ ਹੋਰ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਕਾਰੀ ਹਾਈ ਸਕੂਲ ਲਾਂਡਰਾਂ ਦੇ ਮੁੱਖ ਅਧਿਆਪਕ ਸ੍ਰੀਮਤੀ ਮਨਪ੍ਰੀਤ ਕੌਰ, ਸਟਾਫ ਮੈਂਬਰ ਸਨੇਹਜੀਤ ਕੌਰ, ਪੂਨਮ ਕੁਮਾਰੀ ਅਤੇ ਹਰਪ੍ਰੀਤ ਕੌਰ ਸੋਪਲ, ਪਿੰਡ ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ, ਨਿਊ ਲਾਂਡਰਾਂ ਦੀ ਸਰਪੰਚ ਸ੍ਰੀਮਤੀ ਮਨਦੀਪ ਕੌਰ, ਐਸ ਐਮ ਸੀ ਚੇਅਰਮੈਨ ਸਤਨਾਮ ਸਿੰਘ, ਸਾਬਕਾ ਸਰਪੰਚ ਨਿਊ ਲਾਂਡਰਾਂ ਗੁਰਮੁੱਖ ਸਿੰਘ, ਕਮੇਟੀ ਮੈਂਬਰ ਰਣਜੀਤ ਸਿੰਘ, ਪੰਚ ਲਾਂਡਰਾਂ ਸੁਖਵੰਤ ਸਿੰਘ, ਸੂਬੇਦਾਰ ਸੱਜਣ ਸਿੰਘ, ਸਾਬਕਾ ਚੇਅਰਮੈਨ ਰਘੁਵੰਤ ਸਿੰਘ, ਬਲਾਕ ਸੰਮਤੀ ਮੈਂਬਰ ਸ੍ਰੀਮਤੀ ਸਤਵੰਤ ਕੌਰ ਅਤੇ ਸਾਬਕਾ ਸਰਪੰਚ ਗੁਲਜਾਰ ਸਿੰਘ ਔਜਲਾ, ਜੋਰਾ ਸਿੰਘ ਹਾਜਰ ਸਨ।