ਨਵੀਂ ਦਿੱਲੀ, 20 ਮਈ – ਭਾਰਤ ਦੇ ਨਾਲ ਸਰਹੱਦੀ ਵਿਵਾਦ ਵਿਚਕਾਰ ਨਿਪਾਲ ਵਲੋਂ ਨਵਾਂ ਰਾਜਨੀਤਕ ਨਕਸ਼ਾ ਜਾਰੀ ਕਰਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਇਸ ਨਕਸ਼ੇ ਵਿਚ ਲਿਪੂਲੇਖ, ਕਾਲਾਪਾਣੀ, ਤੇ ਲਿਮਪਿਆਧੁਰਾ ਨੂੰ ਨਿਪਾਲੀ ਖੇਤਰ ਵਿਚ ਦਰਸਾਇਆ ਗਿਆ। ਇਸ ਵਿਚਕਾਰ ਨਿਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਖਿਲਾਫ ਵੱਡਾ ਬਿਆਨ ਦਿੱਤਾ। ਨਿਪਾਲੀ ਭਾਸ਼ਾ ਵਿਚ ਦਿੱਤੇ ਗਏ ਬਿਆਨ ‘ਚ ਓਲੀ ਨੇ ਕਿਹਾ ਕਿ ਭਾਰਤ ਤੋਂ ਜੋ ਲੋਕ ਨਿਪਾਲ ਵਾਪਸ ਪਰਤੇ ਹਨ, ਉਨ੍ਹਾਂ ‘ਚ ਕੋਰੋਨਾ ਦੇ ਗੰਭੀਰ ਵਾਇਰਸ ਮਿਲੇ ਹਨ। ਜਦਕਿ ਇਟਲੀ ਤੇ ਚੀਨ ਤੋਂ ਵਾਪਸ ਪਰਤੇ ਨਾਗਰਿਕਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਹਲਕੇ ਹਨ। ਕੇਪੀ ਸ਼ਰਮਾ ਓਲੀ ਦੇ ਇਸ ਬਿਆਨ ‘ਤੇ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।