ਨਵੀਂ ਦਿੱਲੀ, 26 ਸਤੰਬਰ, 2020 : ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਨਿਸ਼ਚਿਤ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਥਾਂ ਅੱਜ 26 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਹਾਲਾਂਕਿ ਹਰ ਸਾਲ ਸਾਉਣੀ ਦੀਆਂ ਫਸਲਾਂ ਲਈ ਖਰੀਦ 1 ਅਕਤੂਬਰ ਨੂੰ ਸ਼ੁਰੂ ਹੁੰਦੀ ਹੈ ਤੇ ਸਰਕਾਰੀ ਖਰੀਦ ਏਜੰਸੀਆਂ ਇਸ ਲਈ ਤਿਆਰੀਆਂ ਕਰਦੀਆਂ ਹਨ ਪਰ ਇਸ ਵਾਰ ਹਰਿਆਣਾ ਤੇ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਛੇਤੀ ਆਮਦ ਨੂੰ ਵੇਖਦਿਆਂ ਭਾਰ ਤਸਰਕਾਰ ਨੇ ਇਹਨਾਂ ਦੋਹਾਂ ਰਾਜਾਂ ਵਿਚ ਝੋਨੇ/ਚੌਲ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਇਸਦੀ ਸ਼ੁਰੂਆਤ ਦੀ ਮਿਤੀ 1 ਅਕਤੂਬਰ ਦੀ ਥਾਂ 26 ਸਤੰਬਰ ਕਰ ਦਿੱਤੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਖਜੱਲ ਖੁਆਰ ਨਾ ਹੋਣਾ ਪਵੇ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਤਾਰੀਕ ਵਿਚ ਇਹ ਤਬਦੀਲੀ ਉਦੋਂ ਕੀਤੀ ਗਈ ਹੈ ਜਦੋਂ ਸੂਬੇ ਵਿਚ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਸਿਖ਼ਰਾਂ ‘ਤੇ ਹੈ ਤੇ ਪ੍ਰਦਰਸ਼ਨ ਜਾਰੀ ਹਨ।