ਨਵੀਂ ਦਿੱਲੀ, 22 ਸਤੰਬਰ, 2020 : ਧਰਨੇ ‘ਤੇ ਬੈਠੇ 8 ਰਾਜ ਸਭਾ ਮੈਂਬਰਾਂ ਲਈ ਚਾਹ ਲੈ ਕੇ ਪੁੱਜਣ ਵਾਲੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਡਿਆਈ ਕੀਤੀ ਹੈ। ਦੋ ਵੱਖ ਵੱਖ ਟਵੀਟ ਵਿਚ ਮੋਦੀ ਨੇ ਲਿਖਿਆ ਕਿ ਜਿਹਨਾਂ ‘ਤੇ ਉਹਨਾਂ ‘ਤੇ ਹਮਲਾ ਕੀਤਾ ਤੇ ਉਹਨਾਂ ਨੂੰ ਜ਼ਲੀਲ ਕੀਤਾ ਤੇ ਹੁਣ ਧਰਨੇ ‘ਤੇ ਬੈਠੇ ਹਨ, ਉਹਨਾਂ ਲਈ ਚਾਹ ਲੈ ਕੇ ਪੁੱਜਦ ਨੇ ਸਾਬਤ ਕੀਤਾ ਹੈ ਕਿ ਹਰੀਵੰਸ਼ ਜੀ ਕਿੰਨੇ ਹਲੀਮੀ ਭਰੇ ਤੇ ਵੱਡੇ ਦਿਲ ਵਾਲੇ ਹਨ। ਇਸ ਤੋਂ ਉਹਨਾਂ ਦੀ ਮਹਾਨਤਾ ਦਾ ਪਤਾ ਚਲਦਾ ਹੈ। ਮੈਂ ਭਾਰਤ ਦੇ ਲੋਕਾਂ ਨਾਲ ਰਲ ਕੇ ਹਰੀਵੰਸ਼ ਜੀ ਨੂੰ ਵਧਾਈ ਦਿੰਦਾ ਹਾਂ।
ਇਕ ਹੋਰ ਟਵੀਟ ਵਿਚ ਮੋਦੀ ਨੇ ਕਿਹਾ ਕਿ ਬਿਹਾਰ ਦੀ ਧਰਤੀ ਨੇ ਸਾਨੂੰ ਲੋਕਤੰਤਰੀ ਕਦਰਾਂ ਕੀਮਤਾਂ ਸਿਖਾਈਆਂ ਹਨ। ਬਿਹਾਰ ਤੇ ਐਮ ਪੀ ਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਵੱਲੋਂ ਅੱਜ ਸਵੇਰੇ ਕੀਤਾ ਗਿਆ, ਉਹ ਪ੍ਰੇਰਨਾ ਦਾਇਕ ਹੈ ਤੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ।