ਫਾਜ਼ਿਲਕਾ, 20 ਮਈ:-ਜ਼ਿਲ੍ਹਾ ਫਾਜ਼ਿਲਕਾ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ’ਚ ਰਹਿੰਦੇ ਬਾਹਰੀ ਰਾਜਾਂ ਦੇ ਵਿਅਕਤੀਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਅਧਿਕਾਰੀਆਂ ਦੀ ਸੁਚੱਜੀ ਅਗਵਾਈ ਹੇਠ ਆਪਣੇ ਘਰਾਂ ਨੂੰ ਜਾਣ ਦਾ ਸਿਲਸਿਲਾ ਜਾਰੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰ. ਸੰਧ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਕਰੀਬ 150 ਵਿਅਕਤੀਆਂ ਨੂੰ ਬੱਸਾਂ ਰਾਹੀ ਫਾਜ਼ਿਲਕਾ ਐਸ.ਡੀ.ਐਮ ਦਫ਼ਤਰ ਦੇ ਬਾਹਰੋ ਮੋਹਨ ਕੇ ਉਤਾੜ ਵਿਖੇ ਸ਼ਹੀਦ ਊਧਮ ਸਿੰਘ ਕਾਲਜ ਫਿਰੋਜਪੁਰ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਸਰਕਾਰ ਦੀ ਸਮਾਂ ਸ਼ਾਰਣੀ ਮੁਤਾਬਿਕ ਚਲਾਈਆ ਜਾ ਰਹੀਆਂ ਸਪੈਸ਼ਲ ਰੇਲ ਗੱਡੀਆ ਰਾਹੀ ਘਰੋ ਘਰੀ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਤੋਂ ਹੁਣ ਤੱਕ 2200 ਤੋਂ ਵਧੇਰੇ ਵਿਅਕਤੀਆਂ ਨੂੰ ਤਾਮਿਲਨਾਡੂ, ਮਨੀਪੁਰ, ਜੰਮੂ ਕਸ਼ਮੀਰ, ਉਦਰਪ੍ਰਦੇਸ਼, ਬਿਹਾਰ, ਆਸਾਮ, ਝਾਰਖੰਡ ,ਕੇਰਲਾ, ਗੁਜਰਾਤ, ਰਾਏਬਰੇਲੀ, ਲਖਨਊ, ਆਗਰਾ ਮੱਥਰਾ, ਜੇਹਲਮ, ਚਿਨਾਬ, ਕਰਨਾਟਕਾ, ਗੋਂਡਾ, ਬਲਰਾਮਪੁਰ, ਆਦਿ ਥਾਵਾਂ ਤੇ ਘਰਾਂ ਤੱਕ ਪਹੰੁਚਾਇਆ ਗਿਆ। ਉਨ੍ਹਾਂ ਮੁੜ ਦੁਹਰਾਇਆ ਕਿ ਕੋਵਿਡ 19 ਦੇ ਸੰਕਟ ਦੌਰਾਨ ਜ਼ਿਲ੍ਹੇ ਤੋਂ ਬਾਹਰੀ ਰਾਜਾਂ ਨੂੰ ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਮ੍ਹਣਾ ਨਹੀ ਕਰਨਾ ਪਵੇਗਾ, ਜਿਸਦੇ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਦੀ ਸੁਚੱਜੀ ਅਗਵਾਈ ਹੇਠ ਅਧਿਕਾਰੀ ਕਾਰਜ਼ਸੀਲ ਹਨ। ਉਨ੍ਹਾਂ ਦੱਸਿਆ ਕਿ 117 ਪ੍ਰਵਾਸੀਆਂ ਨੂੰ ਬੱਸਾਂ ਰਾਹੀ ਅਤੇ 2084 ਵਿਅਕਤੀਆਂ ਨੂੰ ਸਪੈਸ਼ਲ ਰੇਲਗੱਡੀਆ ਰਾਹੀ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ।
ਸ. ਸੰਧੂ ਨੇ ਕੋਵਿਡ 19 ਦੇ ਸੰਕਟ ਨੂੰ ਧਿਆਨ ’ਚ ਰੱਖ ਕੇ ਇਕ ਦੂਜੇ ਤੋਂ ਸਾਮਾਜਿਕ ਦੂਰੀ ਬਣਾ ਕੇ ਰੱਖਦਿਆ ਪ੍ਰਸ਼ਾਸਨਿਕ ਕੰਮਾਂ ਲਈ ਰੋਜ਼ਾਨਾ ਲੋਕ ਮਸਲਿਆ ਨੂੰ ਸੁਣ ਕੇ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।