ਵਾਸ਼ਿੰਗਟਨ ਡੀ ਸੀ, 18 ਸਤੰਬਰ, 2020 : ਫੇਸਬੁੱਕ ਵੱਲੋਂ ਛੇਤੀ ਹੀ ਇਕ ਨਵੀਂ ਐਪ ‘ਫੇਸਬੁੱਕ ਬਿਜ਼ਨਸ ਸੂਟ’ ਜਾਰੀ ਕੀਤੀ ਜਾ ਰਹੀ ਹੈ ਜਿਸ ਵਿਚ ਛੋਟੇ ਵਪਾਰੀ ਆਪਣੇ ਫੇਸਬੁੱਕ ਪੇਜ ਤੇ ਪ੍ਰੋਫਾਈਲਾਂ, ਮੈਸੰਜਰ ਤੇ ਇੰਸਟਾਗ੍ਰਾਮ ਇਕੱਠਿਆਂ ਚਲਾ ਸਕਣਗੇ।
ਨਵੀਂ ਐਪ ਜਾਰੀ ਕਰਨ ਦਾ ਫੈਸਲਾ ਫੇਸਬੁੱਕ ਦੇ ਸੀ ਓਓ ਸ਼ੈਰਿਲ ਸੈਂਡਬਰਗ ਵੱਲੋਂ ਇਕ ਬਲਾਗ ਪੋਸਟ ਰਾਹੀਂ ਐਲਾਨਿਆ ਗਿਆ। ਇਸ ਐਪ ਨਾਲ ਵਪਾਰੀ ਆਪਣੇ ਗਾਹਕਾਂ ਤੋਂ ਮੈਸੇਜ, ਅਲਰਟ ਤੇ ਨੋਟੀਫਿਕੇਸ਼ਨਾ ਇਕ ਹੀ ਇਨਬਾਕਸ ਵਿਚ ਰਿਸੀਵ ਕਰ ਸਕਣਗੇ। ਇਹ ਪ੍ਰਗਟਾਵਾ ਦਾ ਵਰਜ ਨੇ ਕੀਤਾ ਹੈ। ਵਰਜ ਦੀ ਇਕ ਰਿਪੋਰਟ ਦੇ ਮੁਤਾਬਕ ਭਵਿੱਖ ਵਿਚ ਇਸ ਵਿਸ਼ੇਸ਼ ਐਪ ਵਿਚ ਵਟਸਐਪ ਨੂੰ ਵੀ ਜੋੜਨ ਦੀ ਯੋਜਨਾ ਹੈ।
ਇਸ ਐਪ ਰਾਹੀਂ ਛੋਟੇ ਵਪਾਰੀ ਹੁਣ ਇਕੋ ਸਮੇਂ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪੋਸਟ ਕਰ ਸਕਣਗੇ ਅਤੇ ਉਹ ਐਡ ਮੁਹਿੰਮ ਕਿਸ ਤਰੀਕੇ ਚਲ ਰਹੀ ਹੈ, ਇਸਦੀ ਵੀ ਜਾਣਕਾਰੀ ਹਾਸਲ ਕਰ ਸਕਣਗੇ।