ਨਵੀਂ ਦਿੱਲੀ, 15 ਸਤੰਬਰ – ਕਾਂਗਰਸ ਦੇ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿੱਚ ਸਮੂਹ ‘ਖ’ ਅਤੇ ‘ਗ’ ਦੀਆਂ ਨੌਕਰੀਆਂ ਲਈ ਠੇਕੇ ਦੇ ਆਧਾਰ ਤੇ ਭਰਤੀ ਕੀਤੇ ਜਾਣ ਦੇ ਪ੍ਰਸਤਾਵ ਨੂੰ ਲੈ ਕੇ ਪ੍ਰਦੇਸ਼ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ| ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਸਰਕਾਰ ਨੌਜਵਾਨਾਂ ਦੇ ਦਰਦ ਵਧਾਉਣ ਦੀ ਯੋਜਨਾ ਲਿਆ ਰਹੀ ਹੈ| ਉਨ੍ਹਾਂ ਨੇ ਟਵੀਟ ਕੀਤਾ,”ਠੇਕੇ ਦਾ ਮਤਲਬ ਨੌਕਰੀਆਂ ਤੋਂ ਸਨਮਾਨ ਵਿਦਾ| 5 ਸਾਲ ਦੇ ਠੇਕੇ ਦਾ ਮਤਲਬ ਨੌਜਵਾਨ ਅਪਮਾਨ ਕਾਨੂੰਨ| ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਨੂੰਨ ਤੇ ਤਿੱਖੀ ਟਿੱਪਣੀ ਕੀਤੀ ਹੈ|”
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਕਿਹਾ,”ਇਸ ਵਿਵਸਥਾ ਨੂੰ ਲਿਆਉਣ ਦਾ ਮਕਸਦ ਕੀ ਹੈ? ਸਰਕਾਰ ਨੌਜਵਾਨਾਂ ਦੇ ਦਰਦ ਤੇ ਮਰਹਮ ਨਾ ਲਗਾ ਕੇ ਦਰਦ ਵਧਾਉਣ ਦੀ ਯੋਜਨਾ ਲਿਆ ਰਹੀ ਹੈ|” ਜਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਨਵੇਂ ਪ੍ਰਸਤਾਵ ਅਨੁਸਾਰ ਪ੍ਰਦੇਸ਼ ਵਿੱਚ ਸਮੂਹ ‘ਖ’ ਅਤੇ ‘ਗ’ ਦੀਆਂ ਨਵੀਆਂ ਭਰਤੀਆਂ ਹੁਣ ਠੇਕੇ ਦੇ ਆਧਾਰ ਤੇ ਹੋਣਗੀਆਂ, ਜਿਨ੍ਹਾਂ ਨੂੰ 5 ਸਾਲਾਂ ਵਿੱਚ ਹੋਏ ਮੁਲਾਂਕਣ ਦੇ ਆਧਾਰ ਤੇ ਨਿਯਮਿਤ ਕੀਤਾ ਜਾਵੇਗਾ|