ਪਾਨੀਪਤ, 15 ਸਤੰਬਰ- ਹਰਿਆਣਾ ਵਿੱਚ ਪਾਨੀਪਤ ਦੇ ਪਿੰਡ ਜਲਮਾਨਾ ਦੇ ਘਾਟ ਤੇ ਸਵੇਰੇ ਯਮੁਨਾ ਨਦੀ ਵਿੱਚ ਨਹਾਉਣ ਲਈ ਉਤਰੀ ਇਕ ਕੁੜੀ ਅਤੇ 2 ਬੱਚੇ ਡੁੱਬ ਗਏ, ਫਿਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਚਿਆਂ ਦੀ ਮਾਂ ਅਤੇ 2 ਨੌਜਵਾਨ ਵੀ ਡੁੱਬ ਗਏ| ਫਿਲਹਾਲ ਤਿੰਨ ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ| ਮਿਲੀ ਜਾਣਕਾਰੀ ਅਨੁਸਾਰ, ਅੱਜ ਯਾਨੀ ਮੰਗਲਵਾਰ ਸਵੇਰੇ ਸਰਿਤਾ ਆਪਣੇ ਬੇਟੇ ਸਾਗਰ (15) ਅਤੇ 13 ਸਾਲਾ ਧੀ ਪਾਇਲ ਨਾਲ ਨਹਿਰ ਕੋਲ ਸੈਰ ਕਰਨ ਆਈ ਸੀ| ਉਨ੍ਹਾਂ ਨਾਲ 20 ਸਾਲਾ ਸੋਨੀਆ ਵੀ ਸੀ|
ਯਮੁਨਾ ਦੇ ਘਾਟ ਤੇ ਪਹੁੰਚ ਕੇ ਸੋਨੀਆ ਪਾਣੀ ਘੱਟ ਕਹਿਣ ਦੀ ਗੱਲ ਕਹਿ ਕੇ ਨਹਿਰ ਵਿੱਚ ਨਹਾਉਣ ਲਈ ਉਤਰੀ| ਉਸ ਦੇ ਪਿੱਛੇ ਸਾਗਰ ਅਤੇ ਪਾਇਲ ਵੀ ਨਹਾਉਣ ਲਈ ਨਹਿਰ ਵਿੱਚ ਉਤਰ ਗਏ| ਪਾਣੀ ਜ਼ਿਆਦਾ ਹੋਣ ਕਾਰਨ ਤਿੰਨੋਂ ਡੁੱਬਣ ਲੱਗੇ| ਉਨ੍ਹਾਂ ਨੂੰ ਬਚਾਉਣ ਲਈ ਸੋਨੀਆ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ| ਉਸ ਤੋਂ ਬਾਅਦ ਉਹ ਵੀ ਪਾਣੀ ਵਿੱਚ ਡੁੱਬਣ ਲੱਗੀ| ਚਾਰਾਂ ਨੂੰ ਡੁੱਬਦਾ ਦੇਖ ਕੋਲ ਹੀ ਸੈਰ ਕਰ ਰਹੇ 2 ਨੌਜਵਾਨਾਂ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਿਆ|
ਸੂਚਨਾ ਮਿਲਣ ਤੋਂ ਬਾਅਦ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਘਟਨਾ ਵਾਲੀ ਜਗ੍ਹਾ ਪਹੁੰਚ ਗਏ ਅਤੇ ਸ਼ਾਸਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ| ਬਾਅਦ ਵਿੱਚ ਗੋਤਾਖੋਰ ਵੀ ਮੌਕੇ ਤੇ ਪਹੁੰਚ ਗਏ ਅਤੇ ਗੋਤਾਖੋਰਾਂ ਨੂੰ ਤਲਾਸ਼ੀ ਤੋਂ ਬਾਅਦ ਤਿੰਨ ਲਾਸ਼ਾਂ ਮਿਲ ਗਈਆਂ, ਬਾਕੀਆਂ ਦੀ ਤਲਾਸ਼ ਜਾਰੀ ਹੈ| ਦੱਸਿਆ ਜਾ ਰਿਹਾ ਹੈ ਕਿ ਚੰਦੌਲੀ ਦਾ ਬਾਦਲ ਅਤੇ ਕਰਹੰਸ ਦਾ ਗੌਰਵ ਆਪਣੀ ਰਿਸ਼ਤੇਦਾਰੀ ਵਿੱਚ ਆਏ ਹੋਏ ਸਨ ਅੱਜ ਸਵੇਰੇ ਉਹ ਵੀ ਯਮੁਨਾ ਕਿਨਾਰੇ ਸੈਰ ਕਰ ਰਹੇ ਸਨ| 2 ਬੀਬੀਆਂ ਅਤੇ 2 ਬੱਚਿਆਂ ਨੂੰ ਡੁੱਬਦਾ ਦੇਖ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਨੇ ਵੀ ਯਮੁਨਾ ਵਿੱਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਵੀ ਡੁੱਬ ਗਏ| ਗੋਤਾਖੋਰਾਂ ਦੀ ਮਦਦ ਨਾਲ ਸਰਿਤਾ ਸੋਨੀਆ ਅਤੇ ਬਾਦਲ ਦੀਆਂ ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ| ਪਾਇਲ, ਸਾਗਰ ਅਤੇ ਗੌਰਵ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ| ਗੋਤਾਖੋਰ ਤਲਾਸ਼ ਵਿੱਚ ਜੁਟੇ ਹੋਏ ਹਨ|