ਨਵੀਂ ਦਿੱਲੀ, 29 ਅਗਸਤ – ਆਈ. ਪੀ. ਐਲ. ਖੇਡਣ ਲਈ ਯੂ.ਏ.ਈ. ਪਹੁੰਚੇ ਚੇਨੱਈ ਸੁਪਰ ਕਿੰਗਸ ਦੇ ਬੱਲੇਬਾਜ ਸੁਰੇਸ਼ ਰੈਨਾ ‘ਵਿਅਕਤੀਗਤ ਕਾਰਨਾਂ’ ਦਾ ਹਵਾਲਾ ਦਿੰਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਆਗਾਮੀ ਪੜਾਅ ਤੋਂ ਹਟ ਗਏ ਹਨ| ਫ੍ਰੈਂਚਾਇਜੀ ਨੇ ਇਹ ਜਾਣਕਾਰੀ ਦਿੱਤੀ|
33 ਸਾਲਾ ਇਸ ਕ੍ਰਿਕਟਰ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ| ਸੀ.ਐਸ.ਕੇ. ਨੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥਨ ਨੇ ਟਵੀਟ ਕਰਕੇ ਦੱਸਿਆ, ‘ਸੁਰੇਸ਼ ਰੈਨਾ ਨਿੱਜੀ ਕਾਰਨਾਂ ਤੋਂ ਭਾਰਤ ਪਰਤ ਆਏ ਹਨ ਅਤੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਲਈ ਮੌਜੂਦ ਨਹੀਂ ਰਹਿਣਗੇ| ਚੇਨੱਈ ਸੁਪਰਕਿੰਗਸ ਇਸ ਦੌਰਾਨ ਸੁਰੇਸ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਵੇਗਾ|’
ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ ਪਹਿਲਾਂ ਹੀ ਪਰੇਸ਼ਾਨੀ ਵਿਚ ਹੈ| ਬੀਤੇ ਦਿਨ ਖ਼ਬਰ ਆਈ ਸੀ ਕਿ ਸੀ.ਐਸ.ਕੇ. ਦੇ 13 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਜਿਸ ਵਿੱਚ ਇਕ ਤੇਜ਼ ਗੇਂਦਬਾਜ ਵੀ ਸ਼ਾਮਲ ਹੈ| ਜੋ 12 ਮੈਂਬਰ ਕੋਰੋਨਾ ਪੀੜਤ ਪਾਏ ਗਏ ਹਨ, ਜਿਸ ਤੋਂ ਬਾਅਦ ਟੀਮ ਨੇ ਆਪਣਾ ਇਕਾਂਤਵਾਸ 1 ਸਤੰਬਰ ਤੱਕ ਵਧਾ ਦਿੱਤਾ| ਪੀੜਤਾਂ ਵਿਚ ਸਪੋਰਟ ਸਟਾਫ ਅਤੇ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਸ਼ਾਮਲ ਹਨ| ਇਸ ਦੇ ਨਾਲ ਹੀ ਇਕ ਤੇਜ਼ ਗੇਂਦਬਾਜ ਦੇ ਵੀ ਪੀੜਤ ਹੋਣ ਦੀ ਖਬਰ ਹੈ ਪਰ ਅਜੇ ਤੱਕ ਗੇਂਦਬਾਜ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ| ਭਾਰਤ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਆਈ.ਪੀ.ਐਲ. ਦੇ ਆਗਾਮੀ ਸੀਜ਼ਨ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ ਹੋ ਰਿਹਾ ਹੈ|