ਲੂਜੀਆਨਾ (ਅਮਰੀਕਾ), 29 ਅਗਸਤ , 2020 : ਅਮਰੀਕਾ ਦੇ ਕੋਸਟਲ ਏਰੀਏ ਵਿੱਚ ਹਰ ਸਾਲ ਖਤਰਨਾਕ ਚੱਕਰਵਰਤੀ ਸਮੁੰਦਰੀ ਤੁਫ਼ਾਨ ਆਉਂਦੇ ਹਨ ਜਿਨਾ ਨੂੰ ਹਰੀਕੇਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋ ਹਰੀਕੇਨ ਲੌਰਾ ਤੇ ਮੌਸਮ ਵਿਭਾਗ ਦੀ ਨਿੱਗ੍ਹਾ ਬਣੀ ਹੋਣੀ ਸੀ। ਇਹ ਤੁਫ਼ਾਨ ਗੌਲਫ਼ ਆਫ ਮੈਕਸੀਕੋ ਵਿੱਚੋਂ ਹੁੰਦਾ ਹੋਇਆ ਵੀਰਵਾਰ ਸਵੇਰੇ ਦੱਖਣ-ਪੱਛਮੀ ਲੂਜੀਆਨਾ ਸਟੇਟ ਵਿੱਚ ਗਰਜਿਆ ਤੇ ਭਾਰੀ ਤਬਾਈ ਮਚਾਉਂਦਾ ਛੇ ਲੋਕਾਂ ਨੂੰ ਸਦਾ ਦੀ ਨੀਂਦ ਸਵਾਉਂਦਾ ਟੈਕਸਾਸ ਸਟੇਟ ਵਿੱਚ ਦਾਖਲ ਹੁੰਦਾ ਅੱਗੇ ਨਿਕਲ ਗਿਆ। ਤੂਫਾਨ ਲੌਰਾ ਨੇ ਲੂਜੀਆਨਾ ਦੇ ਸ਼ਹਿਰ ਲੇਕ ਚਾਰਲਸ ਦੇ ਰੀਜਨਲ ਏਅਰਪੋਰਟ ‘ਤੇ, ਵੀ ਭਾਰੀ ਤਬਾਹੀ ਮਚਾਈ। ਹਵਾਈ ਅੱਡੇ ਦੇ ਉੱਤਰੀ ਸਿਰੇ’ ਤੇ ਜਹਾਜ਼ਾਂ ਦੇ ਹੈਂਗਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਬਹੁਤ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਦੇ ਵੱਡੇ ਹਿੱਸੇ ਗਾਇਬ ਹਨ। ਜਾਣਕਾਰੀ ਮੁਤਾਬਿਕ ਚਾਰਲਜ਼ ਮੈਮੋਰੀਅਲ ਹਸਪਤਾਲ ਦੀ ਛੱਤ ਅਤੇ ਹਸਪਤਾਲ ਦੇ ਪੱਛਮ ਵਿਚਲੇ ਘਰਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਪੂਰੇ ਖੇਤਰ ਵਿੱਚ ਬਿਜਲੀ ਗੁੱਲ ਹੈ।
ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਹਾਈਵੇ 384 ਦੇ ਦੋਵੇਂ ਪਾਸੇ, ਹਾਈ ਸਕੂਲ ਦੇ ਨੇੜੇ ਬਹੁਤ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਪੂਰੀ ਤਰਾਂ ਨਾਲ ਨੁਕਸਾਨੀਆ ਗਈਆ ਹਨ। ਕੈਮਰੂਨ ਪੈਰਿਸ, ਆਦਿ ਸ਼ਹਿਰਾਂ ਵਿੱਚ ਹੜ ਵਾਲੀ ਸਥਿਤੀ ਬਣੀ ਹੋਈ ਹੈ। ਲੂਜੀਆਨਾ ਹਾਈਵੇਅ 27 ਦੇ ਹਿੱਸੇ ਅਜੇ ਵੀ ਪਾਣੀ ਦੇ ਹੇਠਾਂ ਜਾਪਦੇ ਹਨ, ਜਿਵੇਂ ਕਿ ਰੂਬੀ ਲੇਨ ਅਤੇ ਜਿੰਮੀ ਸੇਵੋਈ ਰੋਡ ਵਰਗੇ ਬਹੁਤੇ ਰੋਡਵੇਜ ਬੰਦ ਪਏ ਹਨ। ਲੂਜੀਆਨਾ ਕੋਸਟ ਤੇ ਇਸ ਸਮੇ ਬੀਚ ਅਤੇ ਸਮੁੰਦਰ ਇੱਕਮਿੱਕ ਹੋਏ ਜਾਪਦੇ ਨੇ। ਇਸ ਸਮੇ ਰਾਹਤ ਕਰਮੀ ਤੁਫਾਨ ਵਿੱਚ ਫਸੇ ਲੋਕਾਂ ਦੀ ਮੱਦਦ ਵਿੱਚ ਜੁੱਟੇ ਹੋਏ ਹਨ।