ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 27 ਅਗਸਤ 2020: ਸਰਕਾਰੀ ਆਈ ਟੀ ਆਈ (ਲੜਕੀਆਂ) ਮੁਹਾਲੀ ਵਿੱਚ ਅਗਾਮੀ ਸੈਸ਼ਨ 2020-21 ਲਈ ਦਾਖਲੇ ਦਾ ਕੰਮ ਨਿਰੰਤਰ ਜਾਰੀ ਹੈ ਜਿਸ ਲਈ ਇਲਾਕੇ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾÎਇਆ ਜਾ ਰਿਹਾ ਹੈੇ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ਰੰਸੀਪਲ ਸ਼੍ਰੀ ਸਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਸਾਲ ਦਾਖਲੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਸਿੱਖਿਅਤ ਨੌਜਵਾਨਾਂ ਲਈ ਮੁਕੰਮਲ ਰੋਜਗਾਰ ਮੁਹੱਈਆ ਕਰਵਾਉਣ ਦੀ ਨੀਯਤ ਨਾਲ ਪੰਜਾਬ ਦੀਆਂ ਸਮੂਹ ਸੰਸਥਾਵਾਂ ਵਿੱਚ ਡੀਐਸਟੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕੋਰਸ ਦੌਰਾਨ ਅੱਧਾ ਸਮਾਂ ਬੱਚਿਆਂ ਨੂੰ ਸੰਸਥਾ ਵਿੱਚ ਟੇ੍ਰਨਿੰਗ ਕਰਵਾਈ ਜਾਵੇਗੀ ਅਤੇ ਅੱਧਾ ਸਮਾਂ ਸੰਬੰਧਿਤ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਪੈ੍ਰਕਟੀਕਲ ਟੇ੍ਰਨਿੰਗ ਤਾਂ ਜੋ ਸਿਖਿਆਰਥੀਆਂ ਨੂੰ ਕੋਰਸ ਪੂਰਾ ਕਰਨ ਉਪਰੰਤ ਰੋਜਗਾਰ ਲਈ ਭਟਕਣਾ ਨਾ ਪਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਇਸ ਸਾਲ ਲੜਕੀਆਂ ਲਈ ਕੰਪਿਉਟਰ, ਇਲੈਕਟ੍ਰੋਨਿਕਸ ਮਕੈਨਿਕ, ਸਟੈਨੋਗ੍ਰਾਫ਼ੀ ਇੰਗਲਿਸ਼ ਸੀਵਿੰਗ ਟੈਕਨੋਲੌਜੀ, ਸਰਫ਼ੇਸ ਔਰਨਾਮੈਂਟੇਸ਼ਨ ਇੰਨਫ਼ਰਮੇਸ਼ਨ ਟੈਕਨੋਲੌਜੀ, ਡਰਾਫ਼ਟਸਮੈਨ ਮਕੈਨੀਕਲ, ਡਰਾਫ਼ਟਸਮੈਨ ਸਿਵਲ ਅਤੇ ਕੰਪਿਉਟਰ ਹਾਰਡਵੇਅਰ ਤੇ ਨੈਟਵਰਕ ਮੈਂਟੀਨੈਂਸ ਕੋਰਸ ਉਪਲੱਬਧ ਹਨ। ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਲਈ ਬੇਸਿਕ ਕਾਸਮੈਟੋਲੌਜੀ ਅਤੇ ਪੰਜਾਬੀ ਸਟੈਨੋਗ੍ਰਾਫ਼ੀ ਕੋਰਸ ਚੱਲ ਰਹੇ ਹਨ ਜਿਹੜੇ ਕਿ ਬਿਲਕੁੱਲ ਹੀ ਫ਼ੀਸ ਮੁਕਤ ਹਨ।
ਸੰਸਥਾ ਮੁਖੀ ਸ਼੍ਰੀ ਪੁਰਖਾਲਵੀ ਨੇ ਦੱÎਸਿਆ ਕਿ ਇਸ ਸਾਲ ਸਵਰਾਜ਼ ਇੰਜਣਜ਼ ਲਿਮਿਟਡ ਦੇ ਸਹਿਯੋਗ ਨਾਲ ਚਾਈਲਡ ਕੇਅਰ ਅਤੇ ਬਿਰਧ ਅਟੈਡੈਂਟ ਟਰੇਡ ਵਿੱਚ ਘੱਟ ਮਿਆਦੀ ਕੋਰਸ (ਤਿੰਨ ਮਹੀਨੇ ਲਈ) ਵੀ ਸ਼ੁਰੂ ਕੀਤੇ ਗਏ ਹਨ ਜੋਕਿ ਬਿਲਕੁੱਲ ਹੀ ਮੁਫ਼ਤ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਲੀਆਂ ਲੜਕੀਆਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ਮਿਲਦੀਆਂ ਸੁੱਖ ਸਹੂਲਤਾਂ ਦੇ ਨਾਲ-ਨਾਲ ਵਜੀਫ਼ੇ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਅਤਿ ਅਧੁਨਿਕ ਸਾਜੋ ਸਾਮਾਨ ਨਾਲ ਲੈਸ ਵਰਕਸ਼ਾਪਜ਼ ਤੋਂ ਇਲਾਵਾ ਰਾਜ ਪੱਧਰੀ ਖੇਡਾਂ ਅਤੇ ਸਭਿਆਚਾਰਕ ਮੁਕਾਬਲਿਆਂ ਦੀ ਉਚਿੱਤ ਵਿਵਸਥਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਦੇ ਸੁਨਿਹਰੇ ਭਵਿੱਖ ਅਤੇ ਆਤਮਨਿਰਭਰ ਦੇ ਨਿਰਮਾਣ ਲਈ ਆਪਣੀਆਂ ਬੱÎਚੀਆਂ ਨੂੰ ਸੰਸਥਾ ਵਿੱਚ ਵੱਧ ਤੋਂ ਵੱਧ ਦਾਖਲਾ ਲੈਣ ਲਈ ਪੇ੍ਰਰਿਤ ਕਰਨ। ਇਸ ਮੌਕੇ ਉਨ੍ਹਾਂ ਨਾਲ ਪਲੇਸਮੈਂਟ ਅਫ਼ਸਰ ਸ਼੍ਰੀਮਤੀ ਉਪਾਸਨਾ ਅੱਤਰੀ ਕੋਆਰਡੀਨੇਟਰ ਸ਼੍ਰੀ ਰਾਕੇਸ਼ ਕੁਮਾਰ ਡੱਲਾ, ਸ਼੍ਰੀ ਅਮਨਦੀਪ ਸ਼ਰਮਾ, ਸ਼੍ਰੀ ਵਰਿੰਦਪਾਲ ਸਿੰਘ, ਸ਼੍ਰੀ ਮਾਨਇੰਦਰਪਾਲ ਸਿੰਘ, ਸ਼੍ਰੀਮਤੀ ਸ਼ਵੀ ਗੋਇਲ, ਸ਼੍ਰੀਮਤੀ ਜਸਵੀਰ ਕੌਰ ਸ਼੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ ਅਤੇ ਸ਼੍ਰੀਮਤੀ ਦਰਸ਼ਨਾ ਕੁਮਾਰੀ ਵੀ ਹਾਜ਼ਰ ਸਨ।