ਔਕਲੈਂਡ, 27 ਅਗਸਤ, 2020 :15 ਮਾਰਚ 2019 ਨੂੰ ਪੂਰੇ ਵਿਸ਼ਵ ਵਿਚ ਉਸ ਵੇਲੇ ਸ਼ੋਕ ਛਾ ਗਿਆ ਸੀ ਜਦੋਂ ਦੁਪਹਿਰ (1.40) ਦੀ ਨਮਾਜ਼ ਵੇਲੇ ਆਸਟਰੇਲੀਅਨ (ਗ੍ਰਾਫਟਨ-ਨਿਊ ਸਾਊਥ ਵੇਲਜ਼) ਮੂਲ ਦੇ 29 ਸਾਲਾ ਬ੍ਰੈਨਟਨ ਟਾਰੈਂਟ ਨੇ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਅਲ ਨੂਰ ਅਤੇ ਲਿਨਵੁੱਡ ਮਸਜਿਦ ਦੇ ਵਿਚ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ 51 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 40 ਹੋਰ ਨੂੰ ਜ਼ਖਮੀ ਕਰ ਦਿੱਤਾ ਸੀ। ਸਜਾ ਸੁਣਾਈ ਦਾ ਅੱਜ ਆਖਰੀ ਚੌਥਾ ਦਿਨ ਸੀ ਅਤੇ ਕ੍ਰਾਈਸਟਚਰਚ ਦੇ ਮਾਣਯੋਗ ਜੱਜ ਜੱਜ ਕੈਮਰਨ ਮੈਂਡਰ ਨੇ ਇਸ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਸਦੀ ਕਦੇ ਵੀ ਪੈਰੋਲ ਨਹੀਂ ਹੋਵੇਗੀ। ਨਿਊਜ਼ੀਲੈਂਡ ਦੇ ਵਿਚ ਇਹ ਪਹਿਲੀ ਵਾਰ ਹੋ ਕਿ ਇਸ ਨੂੰ ਕਦੇ ਵੀ ਪੈਰਲੇ ਉਤੇ ਛੱਡਿਆ ਨਹੀਂ ਜਾਵੇਗਾ। ਅੱਜ ਸਵੇਰ 8 ਵਜੇ ਤੋਂ ਹੀ ਲੋਕ ਅਦਾਲਤ ਵਿਚ ਜਾਣਾ ਸ਼ੁਰੂ ਹੋ ਗਏ ਸਨ। ਇਕ ਦੂਜੇ ਨੂੰ ਚਿੱਟੇ ਫੁੱਲ ਦੇ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਮਰਨ ਵਾਲਿਆਂ ਵਿਚ 9 ਪਾਕਿਸਤਾਨ ਦੇ, 7 ਭਾਰਤ ਦੇ, 5 ਬੰਗਲਾਦੇਸ਼, 4 ਇਜਿਪਤ, 3 ਯੂਨਾਈਟਿਡ ਅਰਬ ਅਮੀਰੇਟਸਸ, 3 ਫੀਜ਼ੀ ਦੇ, 2 ਸੋਮਾਲੀਆ, 2 ਸੀਰੀਆ ਦੇ, 1 ਇੰਡੋਨੇਸ਼ੀਆ, 1 ਜੈਰਡਨ, 1 ਕੁਵੈਤ, 1 ਨਿਊਜ਼ੀਲੈਂਡ ਅਤੇ 12 ਹੋਰ ਸਨ। ਜਿਸ ਸਮੇਂ ਹਮਲਾ ਕੀਤਾ ਗਿਆ ਉਸ ਸਮੇਂ ਬੰਗਲਾ ਦੇਸ਼ ਦੀ ਕ੍ਰਿਕਟ ਟੀਮ ਵੀ ਮਸਜਿਦ ਜਾਣ ਵਾਲੀ ਹੀ ਸੀ ਪਰ ਸਾਰੇ ਖਿਡਾਰੀ ਬਚ ਗਏ ਸਨ। ਇਸ ਦੇ ਕੋਲ ਬਹੁਤ ਸਾਰੇ ਹਥਿਆਰ, ਬੁਲਿਟ ਅਤੇ ਪੈਟਰੋਲ ਵੀ ਤਾਂ ਕਿ ਉਹ ਮਸਜਿਦਾਂ ਨੂੰ ਅੱਗ ਲਾ ਸਕੇ।