ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ‘ਚ ਆਵਾਜਾਈ ਬਾਰ ਜਾਰੀ ਕੀਤੀ ਨਵੀਂ ਅਡਵਾਈਜ਼ਰੀ
ਨਿਊਯਾਰਕ, 27 ਅਗਸਤ, 2020 : ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਜਾਰੀ ਕੀਤੀ ਗਈ ਟਰੈਵਲ ਐਡਵਾਈਜ਼ਰੀ ਵਿਚ ਭਾਰਤ ਨੂੰ ਲੈਵਲ 4 ‘ਤੇ ਰੱਖਿਆ ਗਿਆ ਹੈ। ਇਸਦਾ ਮਤਲਬ ਹੈ ਕਿ ਨਾਗਰਿਕ ਭਾਰਤ ਨਾ ਜਾਣ। ਪਹਿਲਾਂ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਲੈਵਲ 3 ਐਡਵਾਈਜ਼ਰੀ ਜਾਰੀ ਕੀਤੀ ਸੀ ਜਿਸਦਾ ਮਤਲਬ ਸੀ ਕਿ ਗੈਰ ਜ਼ਰੂਰੀ ਸਫਰ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਫਰ ਬਾਰੇ ਮੁੜ ਵਿਚਾਰ ਕੀਤਾ ਜਾਵੇ। ਅਮਰੀਕਾ ਨੇ ਇਹ ਸਲਾਹ ਭਾਰਤ ਵਿਚ ਕੋਰੋਨਾ ਹਾਲਾਤਾਂ ਨੂੰ ਵੇਖਦਿਆਂ ਦਿੱਤੀ ਹੈ।