ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਨੇ ਅਕਾਦਮਿਕ ਸੈਸ਼ਨ 2020 ਦੀ ਸ਼ੁਰੂਆਤ ਕਰਦਿਆਂ ਇੰਜੀਨਿਅਰਿੰਗ, ਪ੍ਰਬੰਧਨ ਅਤੇ ਫਾਰਮਸੀ ਦੇ ਨਵੇਂ ਵਿਿਦਆਰਥੀਆਂ ਲਈ ਇੱਕ ਵਰਚੁਅਲ ਫਰੈਸ਼ਮੈਨ ਓਰੀਂਟੇਸ਼ਨ (ਸਵਾਗਤੀ)ਸਮਾਰੋਹ ਦਾ ਆਯੋਜਨ ਕੀਤਾ।
ਜ਼ਿਕਰਯੋਗ ਹੈ ਕਿ ਹਰੇਕ ਸਾਲ ਇਹ ਪਾਰੰਪਰਿਕ ਸਵਾਗਤੀ ਪ੍ਰੋਗਰਾਮ ਅਦਾਰੇ ਵਿਖੇ ਧੂਮਧਾਮ ਨਾਲ ਮਨਾਇਆ ਜਾਂਦਾ ਸੀ ਪਰ ਵਿਸ਼ਵ ਵਿੱਚ ਚਲ ਰਹੀ ਕਰੋਨਾ ਮਹਾਂਮਾਰੀ ਦੇ ਚਲਦਿਆਂ ਇਹ ਪ੍ਰੋਗਰਾਮ ਆੱਨਲਾਈਨ ਹੀ ਕਰਵਾਇਆ ਗਿਆ। ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਛਪਾਲ ਸਿੰਘ ਧਾਲੀਵਾਲ ਨੇ ਪ੍ਰਬੰਧਕਾਂ ਅਤੇ ਫੈਕਲਟੀ ਮੈਂਬਰਾਂ ਨਾਲ ਮਿਲ ਕੇ ਇਸ ਸਵਾਗਤੀ ਸਮਾਰੋਹ ਦੌਰਾਨ ਨਵੇਂ ਵਿਿਦਆਰਥੀਆਂ ਦਾ ਸਵਾਗਤ ਕੀਤਾ।
ਇਸ ਦੌਰਾਨ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੀਜੀਸੀ ਲਾਂਡਰਾ ਨੇ ਹਮੇਸ਼ਾ ਹੀ ਇਹ ਸੁਨਿਸਚਿਤ ਕੀਤਾ ਹੈ ਕਿ ਵਿਿਦਆਰਥੀ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਰਹਿਣ ਅਤੇ ਸਿੱਖਿਆ ਵਿੱਚ ਮਹਾਰਤ ਅਤੇ ਉਤਮੱਤਾ ਹਾਸਲ ਕਰਨ । ਇਸੇ ਤਰ੍ਹਾਂ ਮਹਾਂਮਾਰੀ ਦੇ ਚਲਦਿਆਂ ਵੀ ਅਸੀਂ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੇ ਹਾਂ ਕਿ ਵਿਿਦਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਨਵੀਂ ਸਿੱਖਿਆ ਯਾਤਰਾ ਸਮੇਂ ਤੇ ਹੀ ਸ਼ੁਰੂ ਹੋਵੇ ਤਾਂ ਜੋ ਅੱਗੇ ਜਾ ਕੇ ਪੜ੍ਹਾਈ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ।ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਰਚੁਅਲ ਫ੍ਰੈਸ਼ਮੈਨ ਸਵਾਗਤੀ ਸਮਾਰੋਹ ਦੇ ਨਾਲ ਅਸੀਂ ਵਿਿਦਆਰਥੀਆਂ ਦੇ ਅਕਾਦਮਿਕ ਪੜਾਅ ਦੀ ਸ਼ੁਰੂਆਤ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਤੇ ਅਸੀਂ ਇਹ ਵੀ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੀਜੀਸੀ ਸਿੱਖਿਆ ਦੇ ਨਵੇਂ ਪੜਾਅ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਕੈਂਪਸ ਵਿੱਚ ਵਿਿਦਆਰਥੀਆਂ ਨੂੰ ਮਿਲਣ ਲਈ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਾਂ।
ਅੰਤ ਵਿੱਚ ਇਸ ਸਮਾਰੋਹ ਨੇ ਅਦਾਰੇ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਵਿਿਦਆਰਥੀਆਂ ਨੂੰ ਕਾਲਜ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਜਿਵੇਂ ਕਿ ਪਾਠਕ੍ਰਮ, ਕਾਲਜ ਦੇ ਵਿਿਦਆਰਥੀਆਂ ਦੀਆਂ ਪ੍ਰਾਪਤੀਆਂ, ਹਾਜ਼ਰੀ ਦੀਆਂ ਜ਼ਰੂਰਤਾਂ, ਕੈਂਪਸ ਪਲੇਸਮੈਂਟ ਅਤੇ ਖਾਸ ਕਰ ਕੇ ਆਨਲਾਈਨ ਕਲਾਸਾਂ ਲਈ ਨਵੇਂ ਸਾਧਨਾਂ ਅਰਥਾਤ ਗੂਗਲ ਵੱਲੋਂ ਸੰਚਾਲਿਤ ਕੀਤੇ ਲਰਨਿੰਗ ਮੈਨੇਜਮੈਂਟ ਸਿਸਟਮ ਆਦਿ ਬਾਰੇ ਜਾਣੂ ਕਰਵਾਇਆ।