ਔਕਲੈਂਡ, 19 ਅਗਸਤ 2020 – ਅੱਜ ਨਿਊਜ਼ੀਲੈਂਡ ਕੋਰੋਨਾ ਸਬੰਧੀ ਅੱਪਡੇਟ ਦਿੰਦਿਆ ਸਿਹਤ ਵਿਭਾਗ ਦੇ ਨਿਰਦੇਸ਼ਕ ਅਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿਚ 6 ਹੋਰ ਨਵੇਂ ਕੇਸ ਆ ਗਏ ਹਨ। 5 ਕੇਸ ਕਮਿਊਨਿਟੀ ਖੇਤਰ ਚੋਂ ਹਨ ਜੋ ਕਿ ਔਕਲੈਂਡ ਕਲੱਸਟਰ ਨਾਲ ਸਬੰਧਿਤ ਹਨ ਜਦ ਇਕ ਕੇਸ ਬਾਹਰੋਂ ਆਏ ਵਿਅਕਤੀ ਦਾ ਹੈ। ਔਕਲੈਂਡ ਕਲੱਸਟਰ ਨਾਲ ਸਬੰਧਿਤ 125 ਲੋਕਾਂ ਨੂੰ ਕੁਆਰਨਟੀਨ ਕੀਤਾ ਗਿਆ ਹੈ ਅਤੇ ਹੁਣ ਤੱਕ ਦੇਸ਼ ਵਿਚ ਕੁੱਲ 1299 ਕੇਸ ਪੁਸ਼ਟੀ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਨਵੇਂ ਕੇਸ ਇਕ ਵੱਡਾ ਫੈਲਾਅ ਨਹੀਂ ਹਨ। ਮੈਨੇਜਡ ਆਈਸੋਲੇਸ਼ਨ ਦੇ ਵਿਚ ਜੋ ਇਕ ਨਵਾਂ ਕੇਸ 50 ਸਾਲਾ ਔਰਤ ਦਾ ਆਇਆ ਹੈ ਉਸਨੂੰ ਸੁਦੀਮਾ ਹੋਟਲ ਦੇ ਵਿਚ ਰੱਖਿਆ ਜਾ ਰਿਹਾ ਹੈ। ਹੁਣ ਦੇਸ਼ ਦੇ ਵਿਚ ਕੁੱਲ ਕਰੋੋਨਾ ਐਕਟਿਵ ਕੇਸਾਂ ਦੀ ਗਿਣਤੀ 96 ਹੋ ਗਈ ਗਈ ਹੈ। 5 ਕੇਸ ਹਸਪਤਾਲ ਦੇ ਵਿਚ ਇਲਾਜ ਅਧੀਨ ਰਹਿ ਗਏ ਹਨ। ਬੀਤੇ ਕੱਲ੍ਹ ਇਕ ਨੂੰ ਛੁੱਟੀ ਦੇ ਦਿੱਤੀ ਗਈ ਸੀ।