ਮੋਹਾਲੀ – ਕੋਵਿਡ -19 ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ, (ਆਈ.ਅੱੈਨ.ਸੀ.), ਇੰਡੀਅਨ ਨਰਸਿੰਗ ਕੌਂਸਲ ਨਵੀਂ ਦਿੱਲੀ ਨੇ ਅਕਾਦਮਿਕ ਸਾਲ 2020-2021 ਲਈ ਵੱਖ-ਵੱਖ ਨਰਸਿੰਗ ਕੋਰਸਾਂ ਵਿੱਚ ਦਾਖਲਾ ਲੈਣ ਦੀ ਆਖਰੀ ਤਰੀਕ 31 ਮਾਰਚ, 2021 ਤੱਕ ਵਧਾ ਦਿੱਤੀ ਹੈ।ਪੰਜਾਬ ਵਿਚ, ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਇਹ ਵਿਦਿਆਰਥੀਆਂ ਲਈ ਇਕ ਸੁਨਹਿਰੀ ਮੌਕਾ ਹੋਵੇਗਾ ਅਤੇ ਇਹ ਫੈਸਲਾ ਵਧੇਰੇ ਉਮੀਦਵਾਰਾਂ ਨੂੰ ਨਵੀਂ ਘੋਸ਼ਿਤ ਆਖਰੀ ਤਰੀਕ ਦੇ ਅੰਦਰ ਅਪਲਾਈ ਕਰਨ ਲਈ ਸਮਰੱਥ ਬਣਾਵੇਗਾ।ਡਾ. ਰਾਜਿੰਦਰਜੀਤ ਕੌਰ ਬਾਜਵਾ, ਪਿ੍ਰੰਸੀਪਲ, ਨਰਸਿੰਗ ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ, ਰਾਜਪੁਰਾ, ਨੇੜੇ ਚੰਡੀਗੜ ਨੇ ਕਿਹਾ ਕਿ ਇਨਾਂ ਪੈਰਾ ਮੈਡੀਕਲ ਕੋਰਸਾਂ ਦੀ ਮੰਗ ਕੋਵਿਡ ਤੋ ਬਾਅਦ ਵੱਧ ਗਈ ਹੈ ਕਿਉਂਕਿ ਕਈ ਤਰਾਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿੱਚ ਪਹਿਲਾਂ ਹੀ ਸਫਲਤਾਪੂਰਕ 10 ਸਾਲਾਂ ਤੋ ਜੀ.ਐਨ.ਐਮ ਅਤੇ ਏ.ਐੱਨ.ਅੱਮ. ਕੋਰਸ ਚੱਲ ਰਹੇ ਹਨ ਅਤੇ ਹੁਣ ਬੀ.ਐੱਸ.ਸੀ. ਨਰਸਿੰਗ ਕੋਰਸ ਨੂੰ ਮੌਜੂਦਾ ਸੈਸ਼ਨ 2020-2021 ਤੋ 60 ਸੀਟਾਂ ਨਾਲ ਸ਼ਾਮਲ ਕੀਤਾ ਗਿਆ ਹੈ। ਕੋਵਿਡ -19 ਦੇ ਫੈਲਣ ਤੋ ਬਾਅਦ ਹੀ ਨਰਸਿੰਗ ਕੋਰਸਾ ਦੀ ਮੰਗ ਪੂਰੀ ਦੁਨੀਆ ਵਿੱਚ ਵੱਧ ਗਈ ਹੈ।ਇਹ ਦੱਸਣਯੋਗ ਹੈ ਕਿ ਬੀ.ਐੱਸ.ਸੀ. ਨਰਸਿੰਗ ਆਰੀਅਨਜ਼ ਇੰਸਟੀਚਿਊਟ ਆਫ਼ ਨਰਸਿੰਗ ਵਿੱਚ ਇਸ 2020-21 ਅਕਾਦਮਿਕ ਸੈਸ਼ਨ ਤੋ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ (ਪੀ ਐਨ ਆਰ ਸੀ) ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਤੋ ਮਾਨਤਾ ਪ੍ਰਾਪਤ ਹੈ।