ਨਵਾਂਸਹਿਰ, 18 ਅਗਸਤ 2020 – ਜ਼ਿਲ੍ਹਾ ਸਿੱਖਿਆ ਅਫਸਰ(ਐਲੀ.) ਪਵਨ ਕੁਮਾਰ ਅਤੇ ਸਰਪੰਚ ਮਹਿੰਦਰ ਪਾਲ ਵਲੋਂ ਜ਼ਿਲ੍ਹੇ ਦੇ ਪਹਿਲੇ ਪੂਰੇ ਏ.ਸੀ ਸਮਾਰਟ ਸਕੂਲ ਗੜੀ ਭਾਰਟੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਹਨਾਂ ਸਮੂਹ ਨਗਰ ਨਿਵਾਸੀਆ ਤੇ ਸਕੂਲ ਇੰਚਾਰਜ ਰਾਜ ਕੁਮਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਕੂਲ ਅੱਜ ਪੰਜਾਬ ਦੇ ਮੋਹਰੀ ਸਕੂਲਾਂ ਵਿੱਚੋਂ ਹੈ। ਉਹਨਾਂ ਕਿਹਾ ਇਸ ਸਕੂਲ ਵਿੱਚ ਜਿੱਥੇ ਪਿੰਡ ਵਾਸੀਆ ,ਯੂਥ ਕਲੱਬ ਅਤੇ ਅਧਿਆਪਕ ਵਲੋਂ ਲੱਗਭੱਗ ੨.੨੫ ਲੱਖ ਰੁਪਏ ਖਰਚੇ ਕੇ ਸਕੂਲ ਦੀ ਵਧੀਆ ਦਿੱਖ ਬਣਾਈ ਗਈ ਹੈ ਉੱਥੇ ਇਸ ਸਕੂਲ ਵਿੱਚ ਬੱਚਿਆ ਦਾ ਰਿਕਾਰਡ ਦਾਖਲਾ ਵੀ ਹੋਇਆ ਹੈ।
ਇਸ ਸਕੂਲ ਵਿੱਚ ਪਿਚਲੇ ਸਾਲ ਸਿਰਫ ੧੧ ਬੱਚੇ ਸਨ ਪਰ ਸਕੂਲ ਇੰਚਾਰਜ ਰਾਜ ਕੁਮਾਰ ਦੀ ਸਖਤ ਮਿਹਨਤ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਦਾਖਲਾ ਵੱਧ ਕੇ ੭੨ ਹੋ ਗਿਆ ਹੈ।ਜੋ ਕਿ ਆਪਣੇ ਆਪ ਵਿੱਚ ਇੱਕ ਰਿਜਾਰਡ ਹੈ।ਸਕੂਲ ਇੰਚਾਰਜ ਰਾਜ ਕੁਮਾਰ ਵਲੋਂ ਹੁਣ ਤੱਕ ਆਪਣੇ ਕੋਲੋਂ ੧ ਲੱਖ ੩੫ ਹਜਾਰ ਰੁਪਏ ਖਰਚੇ ਹਨ ।ਹੁਣ ਸਕੂਲ ਨੂੰ ਏ.ਸੀ ਬਣਾਉਣ ਵਿੱਚ ਵੀ ਇਹਨਾਂ ਦਾ ਖਾਸ ਯੋਗਦਾਨ ਹੈ।ਇਸ ਮੌਕੇ ਛੋਟੂ ਰਾਮ ਉਪ ਜਿਲਾ ਸਿੱਖਿਆ ਅਫਸਰ(ਐਲੀ),ਯੂਥ ਕੱਲਬ ਦੇ ਮੈਂਬਰ ਮੋਹਣ ਸਿੰਘ ਚੇਅਰਮੈਨ ਐਸ.ਐਮ.ਸੀ,ਰਾਜ ਕੁਮਾਰ ਸਕੂਲ ਇੰਚਾਰਜ,ਗੁਰਦਿਆਲ ਸਿੰਘ ਸ਼ੋਸਲ ਮੀਡੀਆ ਕੋਆਡੀਨੇਟਰ, ਨੀਲ ਕਮਲ ਸਹਾਇਕ ਕੋਆਡੀਨੇਟਰ ਪਪਪਪ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ।